Sat, Apr 27, 2024
Whatsapp

AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

Written by  Shanker Badra -- June 21st 2019 06:42 PM
AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ:ਸਮਾਣਾ : ਸਮਾਣਾ : ਭਾਰਤੀ ਹਵਾਈ ਫ਼ੌਜ ਦੇ ਏਐੱਨ-32 ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਸਮਾਣਾ ਦੇ ਲੈਫਟੀਨੈਂਟ ਮੋਹਿਤ ਗਰਗ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚ ਗਈ ਸੀ ,ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਗਿਆ ਹੈ।ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। [caption id="attachment_309722" align="aligncenter" width="300"]AN-32 Aircraft Crash : Martyr Mohit Garg government honors at Samana Final cremation AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ[/caption] ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ 'ਚ ਫ਼ੌਜੀ ਅਧਿਕਾਰੀ ਤੇ ਜਵਾਨ ਉੱਥੇ ਮੌਜੂਦ ਸਨ।ਇਸ ਦੌਰਾਨ 27 ਸਾਲਾ ਫਲਾਇੰਗ ਲੈਫਟੀਨੈਂਟ ਮੋਹਿਤ ਗਰਗ ਦੇ ਸਮਾਣਾ ਵਿਖੇ ਅੰਤਿਮ ਸਸਕਾਰ ਮੌਕੇ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਦੀ ਧਰਮ ਪਤਨੀ ਨੂੰ ਕੌਮੀ ਝੰਡਾ ਤੇ ਸ਼ਹੀਦ ਦੀ ਕੈਪ ਸਪੁਰਦ ਕੀਤੀ। [caption id="attachment_309721" align="aligncenter" width="300"]AN-32 Aircraft Crash : Martyr Mohit Garg government honors at Samana Final cremation AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ[/caption] ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਹਾਦਸੇ 'ਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਹੀਦ ਹੋ ਗਿਆ ਹੈ। ਐੱਨ.ਡੀ.ਏ. ਦੀ ਹੋਈ ਚੋਣ 'ਚ ਕਰੀਬ 13 ਸਾਲ ਭਾਰਤੀ ਹਵਾਈ ਫੌਜ 'ਚ ਬਤੌਰ ਫਲਾਇੰਗ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਮੋਹਿਤ ਕੁਮਾਰ ਏ.ਐੱਨ.-32 ਜਹਾਜ਼ ਦੇ ਚਾਲਕ ਮੈਂਬਰਾਂ 'ਚ ਸ਼ਾਮਲ ਸੀ। ਮੋਹਿਤ ਕੁਮਾਰ ਦਾ ਵਿਆਹ ਇੱਕ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲਾ ਆਸਥਾ ਨਾਮੀ ਲੜਕੀ ਨਾਲ ਹੋਇਆ ਸੀ, ਜਿਹੜੀ ਕਿ ਆਸਾਮ ਵਿਖੇ ਇੱਕ ਬੈਂਕ 'ਚ ਕੰਮ ਕਰਦੀ ਹੈ। [caption id="attachment_309720" align="aligncenter" width="300"]AN-32 Aircraft Crash : Martyr Mohit Garg government honors at Samana Final cremation AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਣ ਰਾਮ ਰਹੀਮ ਨੇ ਖੇਤੀ ਕਰਨ ਲਈ ਮੰਗੀ ਪੈਰੋਲ , ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਸਿਫ਼ਾਰਸ਼ ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਏ.ਐੱਨ.-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਣ ਭਰੀ ਸੀ।ਇਹ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਲਾਪਤਾ ਹੋ ਗਿਆ ਸੀ।ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਦਾ ਕੁਝ ਮਲਬਾ ਬੀਤੇ ਦਿਨੀਂ ਸਰਚ ਆਪਰੇਸ਼ਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲਿਪੋ ਦੇ ਉੱਤਰ 'ਚੋਂ ਮਿਲਿਆ ਹੈ। -PTCNews


Top News view more...

Latest News view more...