ਆਂਧਰਾ ਪ੍ਰਦੇਸ਼ ‘ਚ ਯਾਤਰੀਆਂ ਨਾਲ ਭਰੀ ਬੱਸ ‘ਚ ਲੱਗੀ ਅੱਗ, 6 ਲੋਕ ਜ਼ਖਮੀ

Road Accident

ਆਂਧਰਾ ਪ੍ਰਦੇਸ਼ ‘ਚ ਯਾਤਰੀਆਂ ਨਾਲ ਭਰੀ ਬੱਸ ‘ਚ ਲੱਗੀ ਅੱਗ, 6 ਲੋਕ ਜ਼ਖਮੀ,ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੂਲਮ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦਰਅਸਲ ਇਥੇ ਯਾਤਰੀਆਂ ਨਾਲ ਭਰੀ ਇੱਕ ਬੱਸ ‘ਚ ਭਿਆਨਕ ਅੱਗ ਲਈ। ਇਸ ਹਾਦਸੇ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਇਹ ਹਾਦਸਾ ਸ਼੍ਰੀਕਾਕੂਲਮ ਦਾ ਰਨਸਟੈਲਮ ‘ਚ ਹੋਇਆ ,ਜਿੱਥੇ ਪਾਰਕਿੰਗ ‘ਚ ਖੜੀ ਇੱਕ ਬੱਸ ਨੇ ਦੂਸਰੀ ਬੱਸ ਨੂੰ ਟੱਕਰ ਮਾਰ ਦਿੱਤੀ। ਘਟਨਾ ਦੇ ਤੁਰੰਤ ਹੀ ਪੁਲਿਸ ਤੇ ਫ਼ਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ,ਮੌਕੇ ‘ਤੇ ਪਹੁੰਚ ਕੇ ਫ਼ਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਹੋਰ ਪੜ੍ਹੋ: ਜੰਮੂ ‘ਚ ਵੱਖ ਵੱਖ ਸੜਕ ਹਾਦਸਿਆਂ ‘ਚ ਨਾਬਾਲਿਗ ਸਮੇਤ 4 ਦੀ ਹੋਈ ਮੌਤ

ਹਾਦਸੇ ‘ਚ ਜਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ਭੇਜਿਆ ਗਿਆ, ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦਇਏ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦ ਬੱਸ ‘ਚ 48 ਯਾਤਰੀ ਸਵਾਰ ਸਨ, ਖੁਸ਼ਕਿਸਮਤੀ ਨਾਲ਼ ਫ਼ਿਲਹਾਲ ਕਿਸੇ ਵੀ ਯਾਤਰੀ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

-PTC News