ਮੁੱਖ ਖਬਰਾਂ

ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ

By Ravinder Singh -- June 18, 2022 1:15 pm

ਤਰਨਤਾਰਨ : ਤਰਨਤਾਰਨ ਦੇ ਕਸਬਾ ਪੱਟੀ ਦੇ ਵਾਰਡ ਨੰਬਰ-7 'ਚ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦਾ ਉਸ ਦੇ ਭਰਾਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤਿੰਨ ਮਹੀਨੇ ਪਹਿਲਾਂ ਲੜਕੀ ਨੇ ਸਥਾਨਕ ਅਦਾਲਤ ਵਿੱਚ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਸੀ। ਲੜਕੀ ਦਾ ਪਰਿਵਾਰ ਇਸ ਵਿਆਹ ਤੋਂ ਨਾਖੁਸ਼ ਸੀ।

ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆਇਸ ਗੁੱਸੇ 'ਚ ਲੜਕੀ ਦੇ ਸਕੇ ਤੇ ਚਚੇਰੇ ਭਰਾ ਨੇ ਢਾਈ ਮਿੰਟ 'ਚ ਉਸ ਨੂੰ ਦਾਤਰ ਨਾਲ ਕੱਟ ਦਿੱਤਾ। ਸੜਕ ਦੇ ਵਿਚਕਾਰ ਲੜਕੀ ਪੰਜ ਮਿੰਟ ਤੱਕ ਤੜਫਦੀ ਰਹੀ ਅਤੇ ਇਸ ਤੋਂ ਬਾਅਦ ਉਸਦੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਸਨੇਹਾ ਦੇ ਅਸਲੀ ਭਰਾ ਰੋਹਿਤ ਅਤੇ ਚਚੇਰੇ ਭਰਾ ਅਮਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹਨ।

ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆਪੱਟੀ ਸ਼ਹਿਰ ਦੇ ਵਾਰਡ ਨੰਬਰ 7 ਵਾਸੀ ਸ਼ਾਮ ਲਾਲ ਦੀ ਧੀ ਸੁਨੇਹਾ ਦਾ ਗਾਂਧੀ ਸੱਥ ਨਿਵਾਸੀ ਪਰਮਜੀਤ ਸਿੰਘ ਦੇ ਪੁੱਤ ਰਾਜਨ ਜੋਸਨ ਨਾਲ ਪ੍ਰੇਮ ਸਬੰਧ ਬਣ ਗਏ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਲੜਕੀ ਦੇ ਪਰਿਵਾਰ ਵਾਲੇ ਅੰਤਰ ਜਾਤੀ ਵਿਆਹ ਵਿਰੁੱਧ ਸਨ। ਸੁਨੇਹਾ ਨੇ ਆਪਣੇ ਪਰਿਵਾਰ ਨੂੰ ਅਣਗੌਲਿਆ ਕਰ ਕੇ ਰਾਜਨ ਜੋਸਨ ਨਾਲ ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹ ਕਰਵਾ ਲਿਆ। ਰਾਜਨ ਜੋਸਨ ਤੇ ਉਸ ਦੀ ਮਾਂ ਕਿਰਨ ਜੋਸਨ ਨੇ ਦੱਸਿਆ ਕਿ ਪ੍ਰੇਮ ਵਿਆਹ ਅਦਾਲਤ ਵਿੱਚ ਕਰਵਾਇਆ ਗਿਆ ਸੀ। ਇਸ ਪ੍ਰੇਮ ਵਿਆਹ ਨੂੰ ਲੈ ਕੇ ਸੁਨੇਹਾ ਦਾ ਪਰਿਵਾਰ ਖ਼ੁਸ਼ ਨਹੀਂ ਸੀ ਤੇ ਉਹ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਸਨ। ਉਹ ਕਈ ਦਿਨਾਂ ਤੋਂ ਸੁਨੇਹਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ।

ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਸਵਾ ਅੱਠ ਵਜੇ ਸੁਨੇਹਾ ਬਾਜ਼ਾਰੋਂ ਖ਼ਰੀਦੋ-ਫ਼ਰੋਖ਼ਤ ਕਰਨ ਲਈ ਘਰੋਂ ਨਿਕਲੀ ਸੀ ਕਿ ਗਾਂਧੀ ਸੱਥ ਦੇ ਚੌਰਾਹੇ ਵਿੱਚ ਸਕੇ ਭਰਾ ਰੋਹਿਤ ਤੇ ਚਚੇਰੇ ਭਰਾ ਅਮਰ ਨੇ ਉਸ ਨੂੰ ਘੇਰ ਲਿਆ। ਪਹਿਲਾਂ ਮੂੰਹ ਉਤੇ ਥੱਪੜ ਮਾਰੇ ਤੇ ਫਿਰ ਦਾਤਰਾਂ ਨਾਲ ਸੁਨੇਹਾ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ। ਕਰੀਬ ਪੰਜ ਮਿੰਟ ਤਕ ਸੁਨੇਹਾ ਜ਼ਮੀਨ ਉਤੇ ਤੜਫਦੀ ਰਹੀ ਤੇ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐੱਸਪੀ ਮਨਿੰਦਰਪਾਲ ਸਿੰਘ, ਥਾਣਾ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੌਕੇ ਉਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਸ਼ਨਿੱਚਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਰਾਜਨ ਜੋਸਨ ਦੇ ਬਿਆਨਾਂ ਉਤੇ ਮੁਲਜ਼ਮ ਰੋਹਿਤ ਤੇ ਅਮਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹੋਏ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿੰਦਾ

  • Share