ਮੁੱਖ ਖਬਰਾਂ

ਲੱਦਾਖ : ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਚੀਨੀ ਫ਼ੌਜੀ , ਭਾਰਤੀ ਜਵਾਨਾਂ ਨੇ ਕੀਤਾ ਗ੍ਰਿਫ਼ਤਾਰ

By Shanker Badra -- January 09, 2021 6:00 pm -- Updated:January 09, 2021 6:03 pm

ਲੱਦਾਖ : ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਚੀਨੀ ਫ਼ੌਜੀ , ਭਾਰਤੀ ਜਵਾਨਾਂ ਨੇ ਕੀਤਾ ਗ੍ਰਿਫ਼ਤਾਰ:ਲੱਦਾਖ : ਭਾਰਤੀ ਫ਼ੌਜ ਨੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਇਕ ਚੀਨੀ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੀਨੀ ਫ਼ੌਜੀ 8 ਜਨਵਰੀ 2021 ਨੂੰ ਪੈਂਗੋਂਗ ਤਸੋ ਝੀਲ ਦੇ ਦੱਖਣੀ ਇਲਾਕੇ 'ਚ ਭਾਰਤੀ ਸਰਹੱਦ 'ਚ ਮਿਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲਿਆ ਗਿਆ ਹੈ।

Army apprehends Chinese soldier on Indian side of LAC, incident being investigated ਲੱਦਾਖ : ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਚੀਨੀ ਫ਼ੌਜੀ , ਭਾਰਤੀ ਜਵਾਨਾਂ ਨੇ ਕੀਤਾ ਗ੍ਰਿਫ਼ਤਾਰ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (LAC) ' ਤੇ ਚੀਨ ਭੜਕਾਊ ਗਤੀਵਿਧੀਆਂ ਨੂੰ ਰੋਕ ਨਹੀਂ ਰਿਹਾ। ਅੱਠ ਮਹੀਨਿਆਂ ਤੋਂ ਜਾਰੀ ਫੌਜੀ ਤਣਾਅ ਦੇ ਵਿਚਕਾਰ ਸ਼ੁੱਕਰਵਾਰ ਨੂੰ ਇੱਕ ਚੀਨੀ ਸੈਨਿਕ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਹੈ। ਉਹ ਪੈਨਗੋਂਗ ਝੀਲ ਦੇ ਦੱਖਣੀ ਕਿਨਾਰੇ ਵਿੱਚ ਦਾਖਲ ਹੋਇਆ ,ਜਿਸ ਮਗਰੋਂ ਉਸ ਨੂੰ ਭਾਰਤੀ ਸੈਨਿਕਾਂ ਨੇ ਹਿਰਾਸਤ ਵਿੱਚ ਲੈ ਲਿਆ। ਭਾਰਤ ਦੀ ਸਰਹੱਦ 'ਚ ਫੜੇ ਗਏ ਚੀਨੀ ਫ਼ੌਜੀ ਤੋਂ ਪੁੱਛਗਿੱਛ ਜਾਰੀ ਹੈ।

Army apprehends Chinese soldier on Indian side of LAC, incident being investigated ਲੱਦਾਖ : ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਚੀਨੀ ਫ਼ੌਜੀ , ਭਾਰਤੀ ਜਵਾਨਾਂ ਨੇ ਕੀਤਾ ਗ੍ਰਿਫ਼ਤਾਰ

ਫ਼ੌਜ ਦਾ ਕਹਿਣਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਸੈਨਿਕ ਨੇ LAC ਨੂੰ ਪਾਰ ਕਰਕੇ ਘੁਸਪੈਠ ਕੀਤੀ ਸੀ, ਜਿਸ ਨੂੰ ਕਿ ਉਸ ਇਲਾਕੇ 'ਚ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੇ ਹਿਰਾਸਤ 'ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਚੀਨੀ ਫੌਜੀ ਨੂੰ ਰੇਜਾਂਗ ਲਾ ਹਾਈਟਸ ਇਲਾਕੇ ਦੇ ਕੋਲ ਫੜਿਆ ਗਿਆ ਸੀ। ਫ਼ੌਜ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਜਾਰੀ ਹੈ।

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਭਾਜਪਾ ਲੀਡਰ ਨੇ ਪੀਟੀਸੀ ਨਿਊਜ਼ ਨੂੰ ਦਿੱਤੀ ਚਣੌਤੀ, ਪੀਟੀਸੀ ਨਿਊਜ਼ ਨੇ ਭਾਜਪਾ ਦਾ ਚੈਲੰਜ਼ ਕੀਤਾ ਕਬੂਲ

Army apprehends Chinese soldier on Indian side of LAC, incident being investigated ਲੱਦਾਖ : ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਚੀਨੀ ਫ਼ੌਜੀ , ਭਾਰਤੀ ਜਵਾਨਾਂ ਨੇ ਕੀਤਾ ਗ੍ਰਿਫ਼ਤਾਰ

ਉਸ ਨੇ ਦੱਸਿਆ ਕਿ ਉਹ ਆਪਣਾ ਰਸਤਾ ਭਟਕ ਕੇ ਆ ਗਿਆ ਸੀ। ਫ਼ੌਜ ਨੇ ਦੱਸਿਆ ਕਿ ਇਸ ਚੀਨੀ ਸੈਨਿਕ ਨਾਲ ਤੈਅ ਨਿਯਮਾਂ ਤਹਿਤ ਵਤੀਰਾ ਕੀਤਾ ਜਾ ਰਿਹਾ ਹੈ। ਫ਼ੌਜ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਜਾਂਚ ਦੌਰਾਨ ਚੀਨੀ ਫ਼ੌਜੀ ਦੇ ਰਸਤਾ ਭਟਕਣ ਵਾਲੀ ਗੱਲ ਸੱਚ ਸਾਬਿਤ ਹੋ ਜਾਂਦੀ ਹੈ ਤਾਂ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ।
-PTCNews

  • Share