ਅਰੁਣ ਕੁਮਾਰ ਮਿੱਤਲ ਹੋਣਗੇ ਰੋਪੜ ਰੇਂਜ ਦੇ ਨਵੇਂ IGP
ਰੋਪੜ-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਲਟਫੇਰ ਤੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਤੇ ਪੰਜਾਬ ਦੇ ਰਾਜਪਾਲ ਦੇ ਆਦੇਸ਼ ਅਨੁਸਾਰ ਆਈਜੀ ਅਰੁਣ ਕੁਮਾਰ ਮਿੱਤਲ ਦਾ ਤਬਾਦਲਾ ਕਰ ਦਿੱਤਾ ਹੈ। ਅਰੁਣ ਕੁਮਾਰ ਮਿੱਤਲ ਰੂਪਨਗਰ (ਰੋਪੜ) ਰੇਂਜ ਦੇ ਨਵੇਂ ਆਈ ਜੀ ਪੀ ਬਣਾਇਆ ਗਿਆ ਹੈ।
ਉਹ ਆਈਜੀਪੀ ਰਾਕੇਸ਼ ਅਗਰਵਾਲ ਦੀ ਥਾਂ ਜਗ੍ਹਾ ਲੈਣਗੇ। ਅਰੁਣ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਬੰਧਕੀ ਆਧਾਰ ਉੱਤੇ ਰੂਪਨਗਰ ਰੇਂਜ ਦੇ ਆਈਜੀਪੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
-PTC News