ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੂੰਹ 'ਤੇ ਮਾਰਿਆ ਥੱਪੜ , ਦੇਖਦੇ ਰਹਿ ਗਏ ਨਾਲ ਖੜੇ ਮੰਤਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੂੰਹ 'ਤੇ ਮਾਰਿਆ ਥੱਪੜ , ਦੇਖਦੇ ਰਹਿ ਗਏ ਨਾਲ ਖੜੇ ਮੰਤਰੀ:ਨਵੀਂ ਦਿੱਲੀ : ਦਿੱਲੀ ਦੇ ਮੋਦੀ ਨਗਰ 'ਚ ਰੋਡ ਸ਼ੋਅ ਦੌਰਾਨ ਇਕ ਵਿਅਕਤੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਥੱਪੜ ਮਾਰਿਆ ਹੈ।ਜਿਸ ਤੋਂ ਬਾਅਦ ਥੱਪੜ ਮਾਰਨ ਵਾਲੇ ਵਿਅਕਤੀ ਨੂੰ ਸਮਰਥਕਾਂ ਨੇ ਕਾਬੂ ਕਰ ਲਿਆ ਅਤੇ ਬਾਅਦ 'ਚ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ ਪਰ ਅਜੇ ਤੱਕ ਹਮਲਾ ਕਰਨ ਵਾਲੇ ਨੌਜਵਾਨ ਦੀ ਸ਼ਨਾਖ਼ਤ ਨਹੀਂ ਹੋਈ।
[caption id="attachment_291290" align="aligncenter" width="300"]Arvind Kejriwal A man Slapped During Roadshow In Delhi" width="300" height="169" /> ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੂੰਹ 'ਤੇ ਮਾਰਿਆ ਥੱਪੜ , ਦੇਖਦੇ ਰਹਿ ਗਏ ਨਾਲ ਖੜੇ ਮੰਤਰੀ[/caption]
ਜਾਣਕਾਰੀ ਅਨੁਸਾਰ ਕੇਜਰੀਵਾਲ ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਤੇ ਰੋਡ ਸ਼ੋਅ ਕਰ ਰਹੇ ਸਨ।ਇਸ ਦੌਰਾਨ ਲਾਲ ਟੀ-ਸ਼ਰਟ ਪਹਿਨੀ ਇੱਕ ਨੌਜਵਾਨ ਨੇ ਕੇਜਰੀਵਾਲ ਦੀ ਗੱਡੀ 'ਤੇ ਚੜਕੇ ਬੜੀ ਤੇਜ਼ੀ ਨਾਲ ਥੱਪੜ ਮਾਰ ਦਿੱਤਾ ਹੈ।
[caption id="attachment_291293" align="aligncenter" width="300"]
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੂੰਹ 'ਤੇ ਮਾਰਿਆ ਥੱਪੜ , ਦੇਖਦੇ ਰਹਿ ਗਏ ਨਾਲ ਖੜੇ ਮੰਤਰੀ[/caption]
ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਦੇ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਰਾਜ ਵਿੱਚ ਹੀ ਅਜਿਹੀ ਘਟਨਾ ਵਾਪਰ ਜਾਵੇਂ।
[caption id="attachment_291292" align="aligncenter" width="300"]
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੂੰਹ 'ਤੇ ਮਾਰਿਆ ਥੱਪੜ , ਦੇਖਦੇ ਰਹਿ ਗਏ ਨਾਲ ਖੜੇ ਮੰਤਰੀ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼
ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਕੇਜਰੀਵਾਲ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਇਸ ਮਗਰੋਂ ਉਨ੍ਹਾਂ 'ਤੇ ਸਿਆਹੀ ਵੀ ਸੁੱਟੀ ਗਈ ਅਤੇ ਕਈ ਮਹੀਨੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਵੀ ਕੇਜਰੀਵਾਲ 'ਤੇ ਮਿਰਚਾਂ ਸੁੱਟੀਆਂ ਗਈਆਂ ਸਨ।
-PTCNews