ਖੇਡ ਸੰਸਾਰ

ਚਾਰ ਸਾਲ ਪਹਿਲਾਂ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਗਵਾਇਆ ਸੀ ਇਸ ਦਿੱਗਜ ਖਿਡਾਰੀ ਨੂੰ, ਪੜ੍ਹੋ ਪੂਰੀ ਖਬਰ

By Jashan A -- November 27, 2018 6:35 pm

ਚਾਰ ਸਾਲ ਪਹਿਲਾਂ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਗਵਾਇਆ ਸੀ ਇਸ ਦਿੱਗਜ ਖਿਡਾਰੀ ਨੂੰ, ਪੜ੍ਹੋ ਪੂਰੀ ਖਬਰ,ਸਿਡਨੀ: ਚਾਰ ਸਾਲ ਪਹਿਲਾ ਅੱਜ ਦੇ ਦਿਨ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਵੱਡਾ ਘਾਟਾ ਪਿਆ ਸੀ। ਇਸ ਦਿਨ 25 ਸਾਲ ਦੇ ਕ੍ਰਿਕਟਰ ਬੱਲੇਬਾਜ ਫਿਲ ਹਿਊਜ਼ ਦੀ ਅੱਜ ਦੇ ਦਿਨ ਮੌਤ ਹੋ ਗਈ ਸੀ। ਅੱਜ ਦੇ ਦਿਨ ਹੀ ਇਹ ਆਸਟ੍ਰੇਲੀਆ ਤੋਂ ਦਰਦਨਨਾਕ ਖ਼ਬਰ ਆਈ ਸੀ.

ausਜਿਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੱਸ ਦੇਈਏ ਕਿ ਫਿਲ ਹਿਊਜ਼ ਆਸਟ੍ਰੇਲੀਆ ਟੀਮ ਲਈ ਖੇਡਦੇ ਸਨ। ਮੌਤ ਹੋਣ ਤੋਂ 2 ਦਿਨ ਪਹਿਲਾ (25) ਨਵੰਬਰ ਨੂੰ ਸਿਡਨੀ 'ਚ ਸ਼ੀਲਡ ਮੈਚ ਖੇਡਦੇ ਸਮੇਂ ਉਹਨਾਂ ਨੂੰ ਇੱਕ ਬਾਊਂਸਰ ਬਾਲ ਸਿਰ ਦੇ ਪਿਛਲੇ ਪਾਸੇ ਲੱਗੀ ਸੀ, ਜਿਸ ਨਾਲ ਫਿਲ ਹਿਉਜ਼ ਨਾਲ ਦੀ ਨਾਲ ਮੈਦਾਨ ਤੇ ਡਿੱਗ ਗਏ ਤੇ ਉਨਾਂ ਨੂੰ ਉਸੇ ਸਮੇਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ausਸੱਟ ਇੰਨ੍ਹੀ ਗੰਭੀਰ ਸੀ ਕਿ ਉਹ ਕੌਮਾਂ 'ਚ ਚਲੇ ਗਏ। ਜਿਸ ਨਾਲ 27 ਨਵੰਬਰ ਨੂੰ ਫਿਲ ਹਿਊਜ਼ ਦੀ ਮੌਤ ਹੋ ਗਈ ਸੀ। ਸੱਟ ਲੱਗਣ ਸਮੇ ਫਿਲ ਹਿਊਜ਼ 63 ਦੌੜਾ 'ਤੇ ਖੇਡ ਰਹੇ ਸਨ। ਜਿਸ ਤੋਂ ਬਾਅਦ ਫਿਲ ਹਿਊਜ਼ ਨੂੰ 63 ਦੌੜਾ ਤੇ ਨਾਟ ਆਊਟ ਫੋਰਏਵਰ ਦਿੱਤਾ ਗਿਆ। ਦੱਸ ਦੇਈਏ ਕਿ ਮੌਤ ਹੋਣ ਤੋਂ 3 ਦਿਨ ਬਾਅਦ (30) ਨਵੰਬਰ ਨੂੰ ਫਿਲ ਦਾ ਜਨਮਦਿਨ ਸੀ।

 

View this post on Instagram

 

I will see you again ??

A post shared by Michael Clarke (@michaelclarkeofficial) on

—PTC News

  • Share