Sat, Apr 27, 2024
Whatsapp

ਮੈਲਬੌਰਨ 'ਚ ਬੀਤੀ ਸ਼ਾਮ ਵਾਪਰਿਆ ਅਜਿਹਾ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ

Written by  Shanker Badra -- October 29th 2020 10:13 AM
ਮੈਲਬੌਰਨ 'ਚ ਬੀਤੀ ਸ਼ਾਮ ਵਾਪਰਿਆ ਅਜਿਹਾ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ

ਮੈਲਬੌਰਨ 'ਚ ਬੀਤੀ ਸ਼ਾਮ ਵਾਪਰਿਆ ਅਜਿਹਾ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ

ਮੈਲਬੌਰਨ 'ਚ ਬੀਤੀ ਸ਼ਾਮ ਵਾਪਰਿਆ ਅਜਿਹਾ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ:ਮੈਲਬੌਰਨ : ਮੈਲਬੌਰਨ ਦੇ ਫੁੱਟਸਕ੍ਰੇਅ ਇਲਾਕੇ ਵਿਚ ਬੁੱਧਵਾਰ ਸ਼ਾਮ ਨੂੰ ਇੱਕ ਮੰਦਭਾਗੀ ਦੁਰਘਟਨਾ ਵਾਪਰੀ ਹੈ। ਜਿੱਥੇ ਇੱਕ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਭੁਪਿੰਦਰ ਸਿੰਘ ਬੌਬੀ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੰਜਾਬ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। [caption id="attachment_444546" align="aligncenter" width="599"]Australia : Punjabi Man death in Road Accident Melbourne ਮੈਲਬੌਰਨ 'ਚ ਬੀਤੀ ਸ਼ਾਮ ਵਾਪਰਿਆ ਅਜਿਹਾ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ[/caption] ਇਹ ਵੀ ਪੜ੍ਹੋ :ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ   ਜਾਣਕਾਰੀ ਅਨੁਸਾਰ ਜਦੋਂ ਬੌਬੀ ਆਪਣੀ ਡਿਊਟੀ ਖਤਮ ਕਰਕੇ ਮੋਟਰਸਾਈਕਲ 'ਤੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਚਪੇਟ ਵਿਚ ਆ ਗਿਆ।ਇਸ ਦੌਰਾਨ ਨੇੜੇ ਖੜ੍ਹੇ ਲੋਕਾਂ ਵਲੋਂ ਐਂਬੂਲੈਂਸ ਸੇਵਾਵਾਂ ਨੂੰ ਵੀ ਬੁਲਾਇਆ ਗਿਆ ਪਰ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਬੌਬੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। [caption id="attachment_444543" align="aligncenter" width="700"]Australia : Punjabi Man death in Road Accident Melbourne ਮੈਲਬੌਰਨ 'ਚ ਬੀਤੀ ਸ਼ਾਮ ਵਾਪਰਿਆ ਅਜਿਹਾ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ[/caption] ਦੱਸਿਆ ਜਾਂਦਾ ਹੈ ਕਿ ਟਰੱਕ ਚਾਲਕ ਅਫਰੀਕਨ ਮੂਲ ਦਾ ਵਿਅਕਤੀ ਸੀ ਅਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਭੁਪਿੰਦਰ ਸਿੰਘ ਬੌਬੀ ਪੰਜਾਬ ਦੇ ਸ਼ਹੀਦ ਭਗਤ ਸਿਘ ਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਕਿੱਤੇ ਵਜੋਂ ਟਰੱਕ ਚਾਲਕ ਸੀ। ਮ੍ਰਿਤਕ ਭੁਪਿੰਦਰ ਸਿੰਘ ਮੈਲਬੋਰਨ ਦੇ ਪੱਛਮੀ ਇਲਾਕੇ ਟਾਰਨੇਟ ਦਾ ਵਸਨੀਕ ਸੀ ਤੇ ਆਪਣੇ ਪਿੱਛੇ 2 ਸਾਲ ਦੀ ਬੱਚੀ ਅਤੇ ਪਤਨੀ ਨੂੰ ਛੱਡ ਗਿਆ ਹੈ। ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ 'ਚ ਹੋਈ ਮੌਤ [caption id="attachment_444545" align="aligncenter" width="750"]Australia : Punjabi Man death in Road Accident Melbourne ਮੈਲਬੌਰਨ 'ਚ ਬੀਤੀ ਸ਼ਾਮ ਵਾਪਰਿਆ ਅਜਿਹਾ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ[/caption] ਦੱਸਣਯੋਗ ਹੈ ਕਿ ਇਸ ਮਹੀਨੇ ਵਿੱਚ ਵਾਪਰਨ ਵਾਲਾ ਇਹ ਦੂਜਾ ਹਾਦਸਾ ਹੈ ,ਜਿਸ ਵਿੱਚ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਗੁਵਾਈ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਵੀ ਵਿਕਟੋਰੀਆ ਸੂਬੇ ਦੇ ਇਲਾਕੇ ਮਿਲਡੂਰਾ ਵਿੱਚ ਵਾਪਰੀ ਦੁਰਘਟਨਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੀ। ਅਜਿਹੀਆਂ ਲਗਾਤਰ ਘਟਨਾਵਾਂ ਵਾਪਰਨ ਕਾਰਨ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। -PTCNews educare


Top News view more...

Latest News view more...