ਆਸਟਰੇਲੀਆ ਪੜ੍ਹਾਈ ਕਰਨਾ ਜਾਣਾ ਹੋਇਆ ਸੌਖਾ
ਦਰਅਸਲ, ਭਾਰਤ ਹੁਣ ਰਿਸਕ ਅਸੈਸਮੈਂਟ ਲੈਵਲ ੨ ਵਿਚ ਅਤ ਚੁੱਕਾ ਹੈ ਅਤੇ ਇਸ ਫੈਸਲੇ ਦੇ ਆਉਣ ਨਾਲ ਹੀ ਇਹ ਖੁਸ਼ਖਬਰੀ ਸੰਭਵ ਹੋ ਪਾਈ ਹੈ।
ਦੱਸਣਯੋਗ ਹੈ ਕਿ ਹੁਣ ਤੋਂ ਪਹਿਲਾਂ ਭਾਰਤ ਦੀ ਗਿਣਤੀ ਰਿਸਕ ਅਸੈਸਮੈਂਟ ਤਿੰਨ ਵਿਚ ਹੁੰਦੀ ਸੀ।
ਇਸਦਾ ਭਾਵ ਹੈ ਕਿ ਪਹਿਲਾਂ ਭਾਰਤ ਦੇ ਵਿਦਿਆਰਥੀਆਂ ਨੂੰ ਆਸਟਰੇਲੀਆ ਬੁਲਾਉਣ ਵਿਚ ਜ਼ੋਖਿਮ ਜ਼ਿਆਦਾ ਮੰਨਿਆ ਜਾਂਦਾ ਸੀ। ਖੁਸ਼ਖਬਰੀ ਇਹ ਹੈ ਕਿ ਹੁਣ ਭਾਰਤ ਦੇ ਵਿਦਿਆਰਥੀਆਂ ਨੂੰ ਖਾਤੇ ਵਿਚ ਫੰਡ ਦਿਖਾਉਣ ਜਾਂ ਆਈਲੈਟਸ ਬੈਂਡ ਦਿਖਾਉਣ ਦੀ ਜ਼ਰੂਰਤ ਨਹੀਂ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਵਿਦਿਆਰਥੀ ਕਿਸੇ ਅੰਗਰੇਜ਼ੀ ਕੋਰਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਆਸਟਰੇਲੀਆ ਵਿਚ ਰਹਿ ਕੇ ਹੀ ਛੇ ਮਹੀਨੇ ਤੋਂ ਲੈ ਕੇ ਸਾਲ ਤਕ ਦਾ ਅੰਗਰੇਜ਼ੀ ਦਾ ਇਕ ਕੋਰਸ ਕਰਨ ਦੀ ਜ਼ਰੂਰਤ ਹੋਵੇਗੀ ।
ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਪਹੁੰਚੇਗਾ। ਵਿਦਿਆਰਥੀਆਂ ਲਈ ਸਲਾਹ ਹੈ ਕਿ ਉਹ ਪਹਿਲਾਂ ਆਪਣੇ ਕਾਲਜ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਫਿਰ ਹੀ ਅਪਲਾਈ ਕਰਨ ਕਿਉਂਕਿ ਕਾਲਜ ਜਾਂ ਇੰਸਟੀਚਿਊਟ ਵਿਚ ਉਹ ਅਪਲਾਈ ਕਰ ਰਹੇ ਹਨ ਉਸ ਦਾ ਲੈਵਲ ੧ ਜਾਂ ੨ ਹੋਣਾ ਜ਼ਰੂਰੀ ਹੈ।
—PTC News