ਪਤਨੀ ਨੇ ਕੀਤੀ ਆਤਮ ਹੱਤਿਆ , ਫ਼ਿਲਮ ਬਾਹੂਬਲੀ ਦੇ ਅਦਾਕਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Baahubali actor Madhu Prakash wife commits suicide After arrested
ਪਤਨੀ ਨੇ ਕੀਤੀ ਆਤਮ ਹੱਤਿਆ , ਫ਼ਿਲਮ ਬਾਹੂਬਲੀ ਦੇ ਅਦਾਕਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪਤਨੀ ਨੇ ਕੀਤੀ ਆਤਮ ਹੱਤਿਆ , ਫ਼ਿਲਮ ਬਾਹੂਬਲੀ ਦੇ ਅਦਾਕਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ:ਮੁੰਬਈ : ਬਾਹੂਬਲੀ ਅਦਾਕਾਰ ਮਧੂ ਪ੍ਰਕਾਸ਼ ਦੀ ਪਤਨੀ ਭਾਰਤੀ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਮਧੂ ਪ੍ਰਕਾਸ਼ ਜਦੋਂ ਮੰਗਲਵਾਰ ਸ਼ਾਮ ਨੂੰ ਆਪਣੇ ਘਰ ਪਰਤੇ ਤਾਂ ਉਨ੍ਹਾਂ ਨੇ ਦੇਖਿਆ ਮਧੂ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ ਅਤੇ ਉਨ੍ਹਾਂ ਦੀ ਲਾਸ਼ ਪੱਖੇ ਨਾਲ ਲਟਕੀ ਮਿਲੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਦਾਕਾਰ ਮਧੂ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Baahubali actor Madhu Prakash wife commits suicide After arrested
ਪਤਨੀ ਨੇ ਕੀਤੀ ਆਤਮ ਹੱਤਿਆ , ਫ਼ਿਲਮ ਬਾਹੂਬਲੀ ਦੇ ਅਦਾਕਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅਦਾਕਾਰ ਮਧੂ ਪ੍ਰਕਾਸ਼ ਦੀ ਪਤਨੀ ਭਾਰਤੀ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਖ਼ਬਰਾਂ ਮੁਤਾਬਕ ਭਾਰਤੀ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਪਤੀ ਦਾ ਉਨ੍ਹਾਂ ਦੀ ਇਕ ਕੋ-ਸਟਾਰ ਨਾਲ ਅਫੇਅਰ ਚੱਲ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ।

Baahubali actor Madhu Prakash wife commits suicide After arrested
ਪਤਨੀ ਨੇ ਕੀਤੀ ਆਤਮ ਹੱਤਿਆ , ਫ਼ਿਲਮ ਬਾਹੂਬਲੀ ਦੇ ਅਦਾਕਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਤੀ ਪਤਨੀ ਨੇ ਪੁਲਿਸ ਨਾਲ ਕੀਤੀ ਧੱਕੇਸ਼ਾਹੀ , ਬੁਰੀ ਤਰ੍ਹਾਂ ਕੁੱਟਿਆ ਮੀਡੀਆ ਕਰਮੀਂ

ਦੱਸਿਆ ਜਾਂਦਾ ਹੈ ਕਿ ਭਾਰਤੀ ਨੇ ਆਤਮਹੱਤਿਆ ਕਰਨ ਤੋਂ ਇਕ ਦਿਨ ਪਹਿਲਾਂ ਮਧੂ ਪ੍ਰਕਾਸ਼ ਨੂੰ ਕਾਲ ਕੀਤੀ ਸੀ ਤੇ ਘਰ ਜਲਦੀ ਆਉਣ ਲਈ ਕਿਹਾ ਸੀ ਪਰ ਮਧੂ ਨੇ ਬੀਜੀ ਹੋਣ ਕਰਕੇ ਇੰਨਕਾਰ ਕਰ ਦਿੱਤਾ।ਭਾਰਤੀ ਨੇ ਧਮਕੀ ਦਿੱਤੀ ਕਿ ਜੇ ਉਹ ਜਲਦੀ ਘਰ ਨਹੀਂ ਆਏ ਤਾਂ ਉਹ ਆਪਣੀ ਜਾਨ ਦੇ ਦੇਵੇਗੀ। ਇਸ ਤੋਂ ਬਾਅਦ ਭਾਰਤੀ ਨੇ ਮਧੂ ਦੇ ਘਰ ਆਉਣ ਤੋਂ ਪਹਿਲਾਂ ਆਪਣੀ ਹੀ ਜਾਨ ਦੇ ਦਿੱਤੀ।
-PTCNews