Sat, Apr 27, 2024
Whatsapp

ਬੱਬੂ ਮਾਨ ਦੀ ਫਿਲਮ "ਬਣਜਾਰਾ" ਨੇ ਮਚਾਇਆ ਤਹਿਲਕਾ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼, ਪੜ੍ਹੋ ਖ਼ਬਰ

Written by  Jashan A -- December 12th 2018 04:03 PM -- Updated: December 12th 2018 04:10 PM
ਬੱਬੂ ਮਾਨ ਦੀ ਫਿਲਮ

ਬੱਬੂ ਮਾਨ ਦੀ ਫਿਲਮ "ਬਣਜਾਰਾ" ਨੇ ਮਚਾਇਆ ਤਹਿਲਕਾ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼, ਪੜ੍ਹੋ ਖ਼ਬਰ

ਬੱਬੂ ਮਾਨ ਦੀ ਫਿਲਮ "ਬਣਜਾਰਾ" ਨੇ ਮਚਾਇਆ ਤਹਿਲਕਾ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼, ਪੜ੍ਹੋ ਖ਼ਬਰ,ਗਾਇਕੀ ਦੇ ਉਸਤਾਦ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ, ਜਿਸ ਦੀ ਝਲਕ ਦੇਖਣ ਲਈ ਲੋਕ ਤਰਸਦੇ ਹਨ। ਹੁਣ ਤੱਕ ਅਨੇਕਾਂ ਹੀ ਗੀਤ ਬੱਬੂ ਮਾਨ ਦੇ ਦੁਨੀਆਂ ਨੇ ਪਸੰਦ ਕੀਤੇ ਹਨ ਅਤੇ ਉਹਨਾਂ ਦੀਆਂ ਫਿਲਮਾਂ ਨੂੰ ਵੀ ਲੋਕਾਂ ਨੇ ਖੂਬ ਸਰਾਹਿਆ ਹੈ। ਹਾਲ ਹੀ ਵਿੱਚ ਆਈ ਬੱਬੂ ਮਾਨ ਦੀ "ਬਣਜਾਰਾ" ਫਿਲਮ ਨੇ ਦੁਨੀਆਂ ਭਰ 'ਚ ਤਹਿਲਕਾ ਮਚਾ ਦਿੱਤਾ। [caption id="attachment_227860" align="aligncenter" width="200"]banjara ਬੱਬੂ ਮਾਨ ਦੀ ਫਿਲਮ "ਬਣਜਾਰਾ" ਨੇ ਮਚਾਇਆ ਤਹਿਲਕਾ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼, ਪੜ੍ਹੋ ਖ਼ਬਰ[/caption] ਬੱਬੂ ਮਾਨ ਨੂੰ ਅਕਸਰ ਹੀ ਗਾਇਕੀ ਦੇ ਤਾਂ ਉਸਤਾਦ ਕਿਹਾ ਹੀ ਜਾਂਦਾ ਹੈ ਪਰ ਸਿਨੇਮਾ ਘਰਾਂ ‘ਤੇ 3 ਸਾਲਾਂ ਬਾਅਦ ਵਾਪਸੀ ਕਰ ਕੇ ਦੱਸ ਦਿੱਤਾ ਹੈ ਕਿ ਉਹਨਾਂ ਦਾ ਬਾਕਸ ਆਫਿਸ ਦੀ ਖਿੜਕੀ ‘ਤੇ ਵੀ ਕੋਈ ਮੁਕਾਬਲਾ ਨਹੀਂ ਹੈ। ਹੋਰ ਪੜ੍ਹੋ:ਬਾਗੀ’ ਥਾਣੇਦਾਰ ਬਾਜਵਾ ਸਿਰਫ ਸ਼ਰਾਬ ਦਾ ਆਦੀ,ਨਹੀਂ ਮਿਲੀ ਮੈਡੀਕਲ ਹਿਸਟਰੀ ਫ਼ਿਲਮ ਦੀ ਸ਼ੁਰੂਆਤ ਕਾਫੀ ਧਮਾਕੇਦਾਰ ਹੋਈ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਬਣਾਜਰਾ ਫਿਲਮ ਨੇ ਪਹਿਲੇ ਦਿਨ ਵਰਲਡ ਵਾਈਡ 55 ਲੱਖ ਦੀ ਗ੍ਰੈਂਡ ਓਪਨਿੰਗ ਕੀਤੀ ਹੈ। [caption id="attachment_227861" align="aligncenter" width="300"]banjara ਬੱਬੂ ਮਾਨ ਦੀ ਫਿਲਮ "ਬਣਜਾਰਾ" ਨੇ ਮਚਾਇਆ ਤਹਿਲਕਾ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼, ਪੜ੍ਹੋ ਖ਼ਬਰ[/caption] ਦੱਸ ਦੇਈਏ ਕਿ ਫਿਲਮ 7 ਦਿਸੰਬਰ ਨੂੰ ਸਿਨੇਮਾ ਘਰਾਂ ‘ਤੇ ਰਿਲੀਜ਼ ਹੋਈ ਸੀ, ਅਤੇ ਰਿਪੋਰਟਾਂ ਮੁਤਾਬਕ ਫਿਲਮ ‘ਬਣਾਜਰਾ ਦ ਟਰੱਕ ਡਰਾਈਵਰ’ ਪਹਿਲੇ ਹਫਤੇ ‘ਚ ਭਾਰਤ ‘ਚ 1.60 ਕਰੋੜ ਰੁਪਏ ਕਮਾ ਚੁੱਕੀ ਹੈ। ਜੇਕਰ ਓਵਰਸੀਜ਼ ਦੀ ਗੱਲ ਕਰੀਏ ਤਾਂ ਕੈਨੇਡਾ ‘ਚ 53 ਲੱਖ ਆਸਟ੍ਰੇਲੀਆ ‘ਚ 18 ਲੱਖ , ਅਮਰੀਕਾ 25 ਲੱਖ , ਯੂਕੇ 13 ਲੱਖ ਨਿਊਜ਼ੀਲੈਂਡ 7 ਲੱਖ ਅਤੇ ਬਾਕੀ ‘ਚੋਂ 5 ਲੱਖ ਰੁਪਏ ਕਮਾ ਚੁੱਕੀ ਹੈ। ਇਹ ਕਮਾਈ ਕਿਸੇ ਵੀ ਪੰਜਾਬੀ ਫਿਲਮ ਲਈ ਬਹੁਤ ਵੱਡੀ ਕਾਮਯਾਬੀ ਹੈ। ਬੱਬੂ ਮਾਨ ਦੇ ਕੱਟੜ ਫੈਨਸ ਨੇ ਦਿਖਾ ਦਿੱਤਾ ਹੈ ਕਿ ਬੱਬੂ ਮਾਨ ਜਦੋਂ ਵੀ ਕੁੱਝ ਲੈ ਕੇ ਆਉਣਗੇ ਉਸ ਦੇ ਸਾਹਮਣੇ ਬਲਾਕਬਸਟਰ ਜ਼ਰੂਰ ਲੱਗਣਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੀ ਕਮਾਈ ਹਾਲੇ ਹੋਰ ਵੀ ਵੱਡੀਆਂ ਸ਼ਿਖਰਾਂ ਨੂੰ ਛੂਵੇਗੀ। ਹੁਣ ਇੰਤਜ਼ਾਰ ਰਹੇਗਾ ਫਿਲਮ ਹੋਰ ਕਿੰਨੀ ਕੁ ਕਮਾਈ ਕਰ ਪਾਉਂਦੀ ਹੈ। -PTC News


Top News view more...

Latest News view more...