Sat, Apr 27, 2024
Whatsapp

ਗਰਭਵਤੀ ਲਈ ਨਹੀਂ ਖੁੱਲ੍ਹਿਆ ਕਿਸੇ ਹਸਪਤਾਲ ਦਾ ਬੂਹਾ, ਅੱਧੀ ਰਾਤ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ

Written by  Shanker Badra -- April 04th 2020 01:06 PM
ਗਰਭਵਤੀ ਲਈ ਨਹੀਂ ਖੁੱਲ੍ਹਿਆ ਕਿਸੇ ਹਸਪਤਾਲ ਦਾ ਬੂਹਾ, ਅੱਧੀ ਰਾਤ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ

ਗਰਭਵਤੀ ਲਈ ਨਹੀਂ ਖੁੱਲ੍ਹਿਆ ਕਿਸੇ ਹਸਪਤਾਲ ਦਾ ਬੂਹਾ, ਅੱਧੀ ਰਾਤ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ

ਗਰਭਵਤੀ ਲਈ ਨਹੀਂ ਖੁੱਲ੍ਹਿਆ ਕਿਸੇ ਹਸਪਤਾਲ ਦਾ ਬੂਹਾ, ਅੱਧੀ ਰਾਤ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ:ਮੋਗਾ : ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ -ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਇਨ੍ਹਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਕਰਫਿਊ ਦੌਰਾਨ ਇਕ ਗਰਭਵਤੀ ਔਰਤ ਨੂੰ ਡਿਲੀਵਰੀ ਦੇ ਸਮੇਂ ਕਈ ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲ ਤੋਂ ਵੀ ਮਦਦ ਨਾ ਮਿਲੀ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਮਦਦ ਕੀਤੀ ਗਈ ਦਰਅਸਲ 'ਚ ਸ਼ਹਿਰ ਵਿਚ ਰਹਿੰਦੇ ਮਰਦਾਨੇ ਨਾਂ ਦੇ ਵਿਅਕਤੀ ਦੇ ਪਰਿਵਾਰ ਦੀ ਕੁੜੀ ਜੋਤੀ ਪਤਨੀ ਰਮੇਸ਼ ਜਿਸ ਦੀ ਡਿਲੀਵਰੀ ਦਾ ਸਮਾਂ ਆ ਗਿਆ ਸੀ, ਬੀਤੀ ਰਾਤ 11.30 ਵਜੇ ਦੇ ਕਰੀਬ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਖੜਕਾਏ ਅਤੇ ਸਥਾਨਕ ਸ਼ਹਿਰ ਵਿੱਚ ਸਥਿਤ ਸਰਕਾਰੀ ਹਸਪਤਾਲ ਵਿੱਚ ਵੀ ਗਏ ਪਰ ਹਸਪਤਾਲ ਵਿੱਚ ਦਰਵਾਜ਼ੇ ਬੰਦ ਮਿਲੇ ਅਤੇ ਕੋਈ ਵੀ ਡਾਕਟਰ ਮਦਦ ਲਈ ਨਹੀਂ ਆਇਆ, ਜਿਸ ਕਾਰਨ ਔਰਤ ਬਹੁਤ ਮੁਸ਼ਕਲ ‘ਚ ਸੀ। ਇਸ ਮੁਸ਼ਕਿਲ ਦੀ ਘੜੀ ਵਿੱਚ ਕਰਫਿਊ ਦੌਰਾਨ ਡਿਊਟੀ ‘ਤੇ ਤਾਇਨਾਤ ASI ਬਿੱਕਰ ਅਤੇ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਦੋਹਾਂ ਕਰਮਚਾਰੀਆਂ ਵੱਲੋਂ ਉਕਤ ਔਰਤ ਦੀ ਸਹਾਇਤਾ ਕੀਤੀ ਗਈ।ਜਦੋਂ 1.30 ਵਜੇ ਤੱਕ ਔਰਤ ਦੀ ਹਾਲਤ ਨਾਜ਼ੁਕ ਬਣਦੀ ਜਾ ਰਹੀ ਸੀ ਤਾਂ ਉਕਤ ਮੁਲਾਜ਼ਮਾਂ ਵੱਲੋਂ ਕੁਝ ਔਰਤਾਂ ਨੂੰ ਲਿਆ ਕੇ ਲੋਹਗੜ੍ਹ ਚੌਕ ਵਿਚ ਰੱਖੇ ਇਕ ਸਬਜ਼ੀ ਵਾਲੇ ਦੇ ਫੱਟੇ 'ਤੇ ਸਫਲਤਾਪੂਰਵਕ ਡਲਿਵਰੀ ਕਰਵਾਈ ਗਈ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂਆਪਣੀ ਕਾਰ ਵਿਚ ਬਿਠਾ ਕੇ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਗਿਆ। ਇਸ ਮੁਸ਼ਕਿਲ ਸਮੇਂ ਪੂਰੇ ਇਲਾਕੇ ਦੇ ਲੋਕ ਸਰਕਾਰੀ ਹਸਪਤਾਲ ਵਿਚ ਸਹੂਲਤ ਨਾ ਮਿਲਣ ਕਾਰਨ ਖਫਾ ਹਨ, ਉਥੇ ਹੀ ਪੀਸੀਆਰ ਮੁਲਾਜ਼ਮਾਂ ਏਐੱਸਆਈ ਬਿੱਕਰ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਵੱਲੋਂ ਕੀਤੀ ਸਹਾਇਤਾ ਦੀ ਸ਼ਲਾਘਾ ਕਰ ਰਹੇ ਹਨ। ਪਰਿਵਾਰ ਵੱਲੋਂ ਵੀ ਜਿਥੇ ਦੋਹਾਂ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ, ਉਥੇ ਲੜਕਾ ਹੋਣ ਦੀ ਸੂਰਤ ਵਿਚ ਪ੍ਰਮਾਤਮਾ ਦਾ ਵੀ ਸ਼ੁਕਰ ਕੀਤਾ ਗਿਆ ਹੈ। -PTCNews


Top News view more...

Latest News view more...