ਮੁੱਖ ਖਬਰਾਂ

ਜਹਾਜ਼ ‘ਚ ਬਣਿਆ ਖੁਸ਼ੀਆਂ ਦਾ ਮਾਹੌਲ ,ਬੈਂਗਲੁਰੂ ਤੋਂ ਜੈਪੁਰ ਜਾ ਰਹੀ ਉਡਾਣ ਦੌਰਾਨ ਮਹਿਲਾ ਨੇ ਦਿੱਤਾ ਬੱਚੀ ਨੂੰ ਜਨਮ  

By Shanker Badra -- March 17, 2021 1:03 pm -- Updated:Feb 15, 2021

ਨਵੀਂ ਦਿੱਲੀ : ਇੰਡੀਗੋ ਦੀ ਬੰਗਲੌਰ ਤੋਂ ਜੈਪੁਰ ਜਾ ਰਹੀ ਫਲਾਈਟ ‘ਚ ਇੱਕ ਅਜੀਬ ਕਿੱਸਾ ਸਾਹਮਣੇ ਆਇਆ ਹੈ, ਜਿਸ ਕਰਕੇ ਉਡਾਣ ‘ਚ ਹੀ ਖੁਸ਼ੀਆਂ ਦਾ ਮਾਹੌਲ ਬਣ ਗਿਆ। ਜਿੱਥੇ ਜਹਾਜ਼ ‘ਚ ਉਡਾਣ ਦੌਰਾਨ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ। ਏਅਰ ਲਾਈਨ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਬਿਆਨ ਵਿੱਚ ਕਿਹਾ ਹੈ ਕਿ  ਬੰਗਲੁਰੂ ਤੋਂ ਜੈਪੁਰ ਜਾ ਰਹੀ ਉਡਾਣ ਵਿੱਚ ਇੱਕ ਬੱਚੀ ਦਾ ਜਨਮ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : ਨੈਸ਼ਨਲ ਹਾਈਵੇ 'ਤੇ ਹੁਣ ਹੋਰ ਮਹਿੰਗਾ ਹੋ ਜਾਵੇਗਾ ਸਫ਼ਰ ,1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਟੋਲ ਰੇਟ

Baby born on IndiGo's Bengaluru-Jaipur flight with help of crew, doctor ਜਹਾਜ਼ ‘ਚ ਬਣਿਆ ਖੁਸ਼ੀਆਂ ਦਾ ਮਾਹੌਲ ,ਬੈਂਗਲੁਰੂ ਤੋਂ ਜੈਪੁਰ ਜਾ ਰਹੀ ਉਡਾਣ ਦੌਰਾਨ ਮਹਿਲਾ ਨੇ ਦਿੱਤਾ ਬੱਚੀ ਨੂੰ ਜਨਮ

ਉਸੇ ਜਹਾਜ਼ ਵਿਚ ਸਵਾਰ ਡਾ: ਸ਼ੋਟਨਾ ਨਜ਼ੀਰ ਅਤੇ ਇੰਡੀਗੋ ਚਾਲਕ ਦਲ ਨੇ ਬੱਚੀ ਦੇ ਜਨਮ ਵਿਚ ਮਾਂ ਦੀ ਮਦਦ ਕੀਤੀ ਅਤੇ ਬੱਚੀ ਦਾ ਜਨਮ ਹੋਇਆ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੈਪੁਰ ਏਅਰਪੋਰਟ 'ਤੇ ਡਾਕਟਰਾਂ ਅਤੇ ਐਂਬੂਲੈਂਸਾਂ ਨੂੰ ਤਿਆਰ ਰੱਖਣ ਬਾਰੇ ਸੂਚਨਾ ਦਿੱਤੀ ਗਈ ਸੀ। ਮਾਂ ਅਤੇ ਬੱਚੇ ਦੋਵਾਂ ਦੀ ਹਾਲਤ ਸਥਿਰ ਹੈ। ਜਹਾਜ਼ ਬੁੱਧਵਾਰ ਨੂੰ ਸਵੇਰੇ 5.45 ਵਜੇ ਬੰਗਲੁਰੂ ਤੋਂ ਉਤਰਿਆ ਅਤੇ ਅੱਠ ਵਜੇ ਜੈਪੁਰ ਪਹੁੰਚਿਆ ਸੀ।

Baby born on IndiGo's Bengaluru-Jaipur flight with help of crew, doctor ਜਹਾਜ਼ ‘ਚ ਬਣਿਆ ਖੁਸ਼ੀਆਂ ਦਾ ਮਾਹੌਲ ,ਬੈਂਗਲੁਰੂ ਤੋਂ ਜੈਪੁਰ ਜਾ ਰਹੀ ਉਡਾਣ ਦੌਰਾਨ ਮਹਿਲਾ ਨੇ ਦਿੱਤਾ ਬੱਚੀ ਨੂੰ ਜਨਮ

ਜਾਣਕਾਰੀ ਅਨੁਸਾਰ ਇਹ ਉਡਾਣ ਬੈਂਗਲੁਰੂ ਤੋਂ ਜੈਪੁਰ ਜਾ ਰਹੀ ਸੀ। ਇੰਡੀਗੋ ਦੇ ਅਧਿਕਾਰੀਆਂ ਮੁਤਾਬਿਕ ਜਹਾਜ਼ ਦੇ ਅਮਲੇ ਤੇ ਉਡਾਣ ਵਿਚ ਮੌਜੂਦ ਡਾਕਟਰ ਦੀ ਮਦਦ ਨਾਲ ਇਹ ਜਣੇਪਾ ਹੋਇਆ ਹੈ। ਜੈਪੁਰ ਏਅਰਪੋਰਟ 'ਤੇ ਡਾਕਟਰਾਂ ਦੀ ਟੀਮ ਤੇ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਗਿਆ ਸੀ। ਫ਼ਿਲਹਾਲ ਜੱਚਾ-ਬੱਚਾ ਦੋਵੇਂ ਠੀਕ ਹਨ।

Baby born on IndiGo's Bengaluru-Jaipur flight with help of crew, doctor ਜਹਾਜ਼ ‘ਚ ਬਣਿਆ ਖੁਸ਼ੀਆਂ ਦਾ ਮਾਹੌਲ ,ਬੈਂਗਲੁਰੂ ਤੋਂ ਜੈਪੁਰ ਜਾ ਰਹੀ ਉਡਾਣ ਦੌਰਾਨ ਮਹਿਲਾ ਨੇ ਦਿੱਤਾ ਬੱਚੀ ਨੂੰ ਜਨਮ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਔਰਤ ਯਾਤਰੀ ਨੇ ਜੈੱਟ ਸਟਾਰ’ ਜਹਾਜ਼ ਕੰਪਨੀ ਦੇ ਇੱਕ ਜਹਜ਼ ਵਿਚ ਯਾਤਰਾ ਦੌਰਾਨ ਬੱਚੇ ਨੂੰ ਜਨਮ ਦਿੱਤਾ ਸੀ। ਉਸ ਦੌਰਾਨ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੇ ਉਡਾਣ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਬੱਚੇ ਦਾ ਨਾਂ ‘ਸਾਅ ਜੈੱਟ ਸਟਾਰ’ ਰੱਖਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਫਲਾਈਟ ‘ਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ।

-PTCNews

  • Share