ਹਾਦਸੇ/ਜੁਰਮ

ਕਰਜ਼ੇ ਦੀ ਬਲੀ ਚੜ੍ਹਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਸੋਗ 'ਚ ਡੁੱਬਿਆ ਪਰਿਵਾਰ

By Jashan A -- August 25, 2019 6:06 pm

ਕਰਜ਼ੇ ਦੀ ਬਲੀ ਚੜ੍ਹਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਸੋਗ 'ਚ ਡੁੱਬਿਆ ਪਰਿਵਾਰ,ਬਰਨਾਲਾ: ਪੰਜਾਬ 'ਚ ਕਿਸਾਨਾਂ ਵੱਲੋ ਖੁਦਕੁਸ਼ੀਆਂ ਦਾ ਕਹਿਰ ਲਗਾਤਾਰ ਜਾਰੀ ਹੈ। ਕਰਜ਼ੇ ਕਾਰਨ ਆਏ ਦਿਨ ਪੰਜਾਬ ਦੇ ਕਿਸਾਨ ਮੌਤ ਦੇ ਘਾਟ ਉੱਤਰ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਕਲਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਕਰਜ਼ੇ ਦੀ ਬਲੀ ਇੱਕ ਹੋਰ ਕਿਸਾਨ ਚੜ੍ਹ ਗਿਆ।

Farmerਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਵਜੋਂ ਹੋਈ ਹੈ, ਜਿਸ ਨੇ ਖੇਤ 'ਚ ਜਹਿਰੀਲੀ ਚੀਜ਼ ਨਿਗਲ ਕੇ ਖੁਦ ਨੂੰ ਮੌਤ ਦੇ ਘਾਟ ਉਤਾਰ ਲਿਆ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।

ਹੋਰ ਪੜ੍ਹੋ: ਫਰੀਦਕੋਟ ਦੇ ਛੋਟੇ ਜਿਹੇ ਪਿੰਡ ਦੇ ਆਫਤਾਬ ਨੇ ਚਮਕਾਇਆ ਪੰਜਾਬੀਆਂ ਦਾ ਨਾਮ, ਜਿੱਤਿਆ ਰਾਈਜ਼ਿੰਗ ਸਟਾਰ-3 ਦਾ ਖਿਤਾਬ

ਮਿਲੀ ਜਾਣਕਾਰੀ ਮੁਤਾਬਕ ਗੁਰਜੀਤ ਦੇ ਸਿਰ 'ਤੇ 10 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਵੀ ਪਰੇਸ਼ਾਨੀ 'ਚ ਰਹਿੰਦਾ ਸੀ।

Farmerਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਪਿੰਡ ਕਲਾਲਾ 'ਚ ਖ਼ੁਦਕੁਸ਼ੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਕਰੀਬ 20 ਕਿਸਾਨ ਇਸੇ ਪਿੰਡ ਦੇ ਖੁਦਕੁਸ਼ੀ ਕਰ ਚੁੱਕੇ ਹਨ।

-PTC News

  • Share