Sat, Apr 27, 2024
Whatsapp

ਬਠਿੰਡਾ ਤੇ ਧੂਰੀ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਖਿਲਾਫ ਕੀਤਾ ਪ੍ਰਦਰਸ਼ਨ , AAP ਲੀਡਰ ਦੇ ਫੂਕੇ ਪੁਤਲੇ

Written by  Shanker Badra -- December 25th 2019 06:55 PM
ਬਠਿੰਡਾ ਤੇ ਧੂਰੀ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਖਿਲਾਫ ਕੀਤਾ ਪ੍ਰਦਰਸ਼ਨ , AAP ਲੀਡਰ ਦੇ ਫੂਕੇ ਪੁਤਲੇ

ਬਠਿੰਡਾ ਤੇ ਧੂਰੀ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਖਿਲਾਫ ਕੀਤਾ ਪ੍ਰਦਰਸ਼ਨ , AAP ਲੀਡਰ ਦੇ ਫੂਕੇ ਪੁਤਲੇ

ਬਠਿੰਡਾ ਤੇ ਧੂਰੀ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਖਿਲਾਫ ਕੀਤਾ ਪ੍ਰਦਰਸ਼ਨ , AAP ਲੀਡਰ ਦੇ ਫੂਕੇ ਪੁਤਲੇ:ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਚੰਡੀਗੜ੍ਹ ਵਿਖੇ ਮੰਗਲਵਾਰ ਨੂੰ ਪ੍ਰੈੱਸ ਵਾਰਤਾ ਦੌਰਾਨ ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਦੇ ਤਹਿਤ ਪੰਜਾਬ ਭਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਦੇਖਣ ਨੂੰ ਮਿਲਿਆ ਹੈ। [caption id="attachment_372939" align="alignnone" width="300"]Bathinda and Dhuri Journalists Bhagwant Mann Against Protest ਬਠਿੰਡਾ ਤੇ ਧੂਰੀ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਖਿਲਾਫ ਕੀਤਾ ਪ੍ਰਦਰਸ਼ਨ , AAP ਲੀਡਰ ਦੇ ਫੂਕੇ ਪੁਤਲੇ[/caption] ਇਸ ਮਗਰੋਂ ਅੱਜ ਪੰਜਾਬ ਵਿੱਚ ਕਈ ਥਾਈਂ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ ਹਨ। ਜਿਸ ਦੇ ਚਲਦਿਆਂ ਅੱਜ ਜ਼ਿਲ੍ਹਾ ਸੰਗਰੂਰ ਦੇ ਕਸਬਾ ਧੂਰੀ ਅਤੇ ਬਠਿੰਡਾ ਵਿਖੇ ਸਮੂਹ ਪੱਤਰਕਾਰਾਂ ਨੇ ਭਗਵੰਤ ਮਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਸਦਾ ਪੁਤਲਾ ਫੂਕਿਆ ਹੈ ਅਤੇ ਮੁਰਦਾਬਾਦ ਦੇ ਨਾਅਰੇ ਲਗਾਏ ਹਨ। ਉਨ੍ਹਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਭੇਜੀ ਹੈ। [caption id="attachment_372938" align="alignnone" width="300"]Bathinda and Dhuri Journalists Bhagwant Mann Against Protest ਬਠਿੰਡਾ ਤੇ ਧੂਰੀ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਖਿਲਾਫ ਕੀਤਾ ਪ੍ਰਦਰਸ਼ਨ , AAP ਲੀਡਰ ਦੇ ਫੂਕੇ ਪੁਤਲੇ[/caption] ਇਸ ਦੌਰਾਨ ਪੱਤਰਕਾਰ ਭਾਈਚਾਰੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮੰਗ ਕੀਤੀ ਕਿ ਜੋ ਤੁਹਾਡੇ ਸੰਸਦ ਵੱਲੋਂ ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਗਈ ਹੈ , ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਪੰਜਾਬ ਭਰ ਦੇ ਪੱਤਰਕਾਰ ਭਾਈਚਾਰੇ ਕੋਲੋਂ ਤੁਰੰਤ ਮੁਆਫ਼ੀ ਮੰਗੇ। ਜੇਕਰ ਭਗਵੰਤ ਮਾਨ ਇੱਕ ਹਫਤੇ ਦੇ ਅੰਦਰ ਮੁਆਫੀ ਨਹੀਂ ਮੰਗਦੇ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਣੇ ਪੂਰੇ ਦੇਸ਼ 'ਚ 'ਆਪ ਦਾ ਬਾਈਕਾਟ ਕੀਤਾ ਜਾਵੇਗਾ। [caption id="attachment_372940" align="aligncenter" width="300"]Bathinda and Dhuri Journalists Bhagwant Mann Against Protest ਬਠਿੰਡਾ ਤੇ ਧੂਰੀ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਖਿਲਾਫ ਕੀਤਾ ਪ੍ਰਦਰਸ਼ਨ , AAP ਲੀਡਰ ਦੇ ਫੂਕੇ ਪੁਤਲੇ[/caption] ਦੱਸ ਦਈਏ ਕਿ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਇੱਕ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਕੀਤੀ ਗਈ ਤਾਂ ਸਵਾਲ ਦਰ ਸਵਾਲ ਕਰਦੇ ਹੋਏ ਇੱਕ ਚੈਨਲ ਦੇ ਪੱਤਰਕਾਰ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਕਿ ਵਿਰੋਧੀ ਧਿਰ ਦੀ ਭੂਮਿਕਾ ਤਾਂ ਸ਼੍ਰੋਮਣੀ ਅਕਾਲੀ ਦਲ ਨਿਭਾ ਰਿਹਾ ਹੈ ਤੇ ਤੁਹਾਡੀ ਪਾਰਟੀ ਦਿਖਾਈ ਨਹੀਂ ਦੇ ਰਹੀ ,ਜਿਸ ਤੋਂ ਬਾਅਦ ਭਗਵੰਤ ਮਾਨ ਭੜਕ ਗਏ ਅਤੇ ਆਪਣੀ ਸੀਟ ਤੋਂ ਖੜ੍ਹਾ ਹੋ ਕੇ ਪੱਤਰਕਾਰ ਦੇ ਨਾਲ ਉਲਝਣ ਲੱਗੇ ਅਤੇ ਹੱਥੋਪਾਈ ਦੀ ਕੋਸ਼ਿਸ਼ ਕੀਤੀ। -PTCNews


Top News view more...

Latest News view more...