ਜਾਣੋ ਕਿਵੇਂ ਬਣੀ ਕੱਚੇ ਮਕਾਨ ‘ਚ ਰਹਿਣ ਵਾਲੀ ਲੜਕੀ ਕਰੋੜਪਤੀ !

bathinda

ਜਾਣੋ ਕਿਵੇਂ ਬਣੀ ਕੱਚੇ ਮਕਾਨ ‘ਚ ਰਹਿਣ ਵਾਲੀ ਲੜਕੀ ਕਰੋੜਪਤੀ !,ਬਠਿੰਡਾ: ਬਠਿੰਡਾ ਦੀ ਰਹਿਣ ਵਾਲੀ ਇਸ ਲੜਕੀ ਦੀ ਕਿਸਮਤ ਨੇ ਉਸ ਸਮੇਂ ਕਰਵਟ ਲੈ ਲਈ ਜਦੋਂ ਇਸ ਗਰੀਬ ਪਰਿਵਾਰ ਦੇ ਘਰ ਖਬਰ ਪਹੁੰਚੀ ਕਿ ਉਹਨਾਂ ਦੀ ਲੜਕੀ ਨੇ ਡੇਢ ਕਰੋੜ ਦਾ ਦੀਵਾਲੀ ਬੰਪਰ ਜਿੱਤ ਲਿਆ ਹੈ। ਲੜਕੀਆਂ ਨੂੰ ਅਕਸਰ ਅੱਜ ਵੀ ਕੁੱਖਾਂ ‘ਚ ਮਾਰ ਦਿੱਤਾ ਜਾਂਦਾ ਹੈ ਪਰ ਇਸ ਲੜਕੀ ਨੇ ਉਹ ਕਹਾਵਤ ਸੱਚ ਕਰ ਦਿਖਾਈ ਹੈ ‘ ਲੜਕੀਆਂ ਆਪਣੀ ਕਿਸਮਤ ਧੁਰੋਂ ਲਿਖਵਾ ਕੇ ਲਿਆਉਂਦੀਆਂ ਹਨ।

ਬਠਿੰਡਾ ਦੇ ਇਸ ਗਰੀਬ ਪਰਿਵਾਰ ਦੇ ਘਰ ਖੁਸ਼ੀਆਂ ਦਾ ਟਿਕਾਣਾ ਨਹੀਂ ਅੱਜ ਲੱਬਿਆਂ ਨਹੀਂ ਥਿਆ ਰਿਹਾ। ਇਸ ਗਰੀਬ ਪਰਵਾਰ ਦੀਆਂ ਕੱਚੀਆਂ ਕੰਧਾ ਵਾਲੇ ਮਕਾਨ ‘ਚ ਲਕਸ਼ਮੀ ਨੇ ਅਜਿਹੇ ਦਰਸ਼ਨ ਦਿੱਤੇ ਕਿ ਇੱਕ ਹੀ ਰਾਤ ‘ਚ ਪੂਰੇ ਪਰਿਵਾਰ ਨੂੰ ਕਰੋੜ ਪਤੀ ਬਣਾ ਦਿੱਤਾ।

ਹੋਰ ਪੜ੍ਹੋ: ਧੀ ਜੰਮਣ ‘ਤੇ ਪਰਿਵਾਰ ਨੇ ਫੁੱਲਾਂ ਨਾਲ ਕੀਤਾ ਧੀ ਦਾ ਸਵਾਗਤ ,ਦੇਖੋ ਵੀਡੀਓ

ਮੀਡੀਆ ਰਿਪੋਟਾਂ ਮੁਤਾਬਕ ਬਠਿੰਡਾ ਦੇ ਪਿੰਡ ਗਲਾਬਗੜ੍ਹ ਦੀ ਰਹਿਣ ਵਾਲੀ ਵਿਦਿਆਰਥਣ ਲਖਵਿੰਦਰ ਕੌਰ ਨੂੰ ਡੇਢ ਕਰੋੜ ਰੁਪਏ ਦੀ ਦੀਵਾਲੀ ਬੰਪਰ ਲਾਟਰੀ ਨਿਕਲੀ ਹੈ।ਲਖਵਿੰਦਰ ਕੌਰ ਦੇ ਪਿਤਾ ਪੰਜਾਬ ਪੁਲਿਸ ‘ਚ ਹੋਮਗਾਰਡ ਹਨ ਪਰ ਪਿਤਾ ਦੀ ਨੌਕਰੀ ਨਾਲ ਵੀ ਘਰ ‘ਚ ਗਰੀਬੀ ਜਾਣ ਦਾ ਨਾਮ ਨਹੀਂ ਲੈ ਰਹੀ ਸੀ। ਬੰਪਰ ਲੱਗਣ ਤੋਂ ਬਾਅਦ ਹੁਣ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਸੱਤਵੇਂ ਆਸਮਾਨ ਤੇ ਹਨ।

—PTC News