Sat, Apr 27, 2024
Whatsapp

PM ਮੋਦੀ ਕੱਲ੍ਹ ਬਠਿੰਡਾ 'ਚ ਹਰਸਿਮਰਤ ਬਾਦਲ ਦੇ ਹੱਕ 'ਚ ਕਰਨਗੇ ਵਿਸ਼ਾਲ ਰੈਲੀ, ਤਿਆਰੀਆਂ ਮੁੰਕਮਲ, ਦੇਖੋ ਤਸਵੀਰਾਂ

Written by  Jashan A -- May 12th 2019 05:10 PM
PM ਮੋਦੀ ਕੱਲ੍ਹ ਬਠਿੰਡਾ 'ਚ ਹਰਸਿਮਰਤ ਬਾਦਲ ਦੇ ਹੱਕ 'ਚ ਕਰਨਗੇ ਵਿਸ਼ਾਲ ਰੈਲੀ, ਤਿਆਰੀਆਂ ਮੁੰਕਮਲ, ਦੇਖੋ ਤਸਵੀਰਾਂ

PM ਮੋਦੀ ਕੱਲ੍ਹ ਬਠਿੰਡਾ 'ਚ ਹਰਸਿਮਰਤ ਬਾਦਲ ਦੇ ਹੱਕ 'ਚ ਕਰਨਗੇ ਵਿਸ਼ਾਲ ਰੈਲੀ, ਤਿਆਰੀਆਂ ਮੁੰਕਮਲ, ਦੇਖੋ ਤਸਵੀਰਾਂ

PM ਮੋਦੀ ਕੱਲ੍ਹ ਬਠਿੰਡਾ 'ਚ ਹਰਸਿਮਰਤ ਬਾਦਲ ਦੇ ਹੱਕ 'ਚ ਕਰਨਗੇ ਵਿਸ਼ਾਲ ਰੈਲੀ, ਤਿਆਰੀਆਂ ਮੁੰਕਮਲ, ਦੇਖੋ ਤਸਵੀਰਾਂ,ਬਠਿੰਡਾ: ਪੰਜਾਬ 'ਚ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ, ਉਵੇਂ-ਉਵੇਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਦੇ ਉਮੀਦਵਾਰਾਂ ਵੱਲੋਂ ਸੂਬੇ ਅੰਦਰ ਆਪਣੇ-ਆਪਣੇ ਹਲਕਿਆਂ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਅਕਾਲੀ-ਭਾਜਪਾ ਦੇ ਉਮੀਦਵਾਰ ਲਗਾਤਾਰ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। [caption id="attachment_294489" align="aligncenter" width="300"]bti PM ਮੋਦੀ ਕੱਲ੍ਹ ਬਠਿੰਡਾ 'ਚ ਹਰਸਿਮਰਤ ਬਾਦਲ ਦੇ ਹੱਕ 'ਚ ਕਰਨਗੇ ਵਿਸ਼ਾਲ ਰੈਲੀ, ਤਿਆਰੀਆਂ ਮੁੰਕਮਲ, ਦੇਖੋ ਤਸਵੀਰਾਂ[/caption] ਹੋਰ ਪੜ੍ਹੋ:ਗੋਬਿੰਦ ਸਿੰਘ ਲੌਂਗੋਵਾਲ: ਜਾਣੋ ਐਸਜੀਪੀਸੀ ਦੇ ਨਵੇਂ ਪ੍ਰਧਾਨ ਬਾਰੇ! ਉਥੇ ਹੀ ਉਹਨਾਂ ਦੇ ਹੱਕ 'ਚ ਕਈ ਦਿੱਗਜ ਨੇਤਾ ਵੀ ਨਿੱਤਰ ਰਹੇ ਹਨ। ਜਿਸ ਦੌਰਾਨ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਦੇ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਵਿਖੇ ਪਹੁੰਚ ਰਹੇ ਹਨ, ਜਿਥੇ ਉਹ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਹਨਾਂ ਨਾਲ ਅਕਾਲੀ-ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੇਗੀ। [caption id="attachment_294488" align="aligncenter" width="300"]bti PM ਮੋਦੀ ਕੱਲ੍ਹ ਬਠਿੰਡਾ 'ਚ ਹਰਸਿਮਰਤ ਬਾਦਲ ਦੇ ਹੱਕ 'ਚ ਕਰਨਗੇ ਵਿਸ਼ਾਲ ਰੈਲੀ, ਤਿਆਰੀਆਂ ਮੁੰਕਮਲ, ਦੇਖੋ ਤਸਵੀਰਾਂ[/caption] ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਦੌਰਾਨ ਉਹਨਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ‘ਚ ਮੀਟਿੰਗਾਂ ਕਰੇਗਾ: ਭੂੰਦੜ [caption id="attachment_294490" align="aligncenter" width="300"]bti PM ਮੋਦੀ ਕੱਲ੍ਹ ਬਠਿੰਡਾ 'ਚ ਹਰਸਿਮਰਤ ਬਾਦਲ ਦੇ ਹੱਕ 'ਚ ਕਰਨਗੇ ਵਿਸ਼ਾਲ ਰੈਲੀ, ਤਿਆਰੀਆਂ ਮੁੰਕਮਲ, ਦੇਖੋ ਤਸਵੀਰਾਂ[/caption] ਜਿਨ੍ਹਾਂ 'ਚ ਤੁਸੀਂ ਦੇਖ ਸਕਦੇ ਹੋ ਕੇ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਸੋਰਾਂ 'ਤੇ ਚੱਲ ਰਹੀਆਂ ਹਨ। ਜ਼ਿਕਰ ਏ ਖਾਸ ਹੈ ਕਿ ਸੂਬੇ 'ਚ 19 ਮਈ ਨੂੰ 13 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News


Top News view more...

Latest News view more...