ਬੇੰਗਲੁਰੂ: ਨਿਰਮਾਣ ਅਧੀਨ ਢਹਿ ਢੇਰੀ ਹੋਈ ਇਮਾਰਤ, 1 ਦੀ ਮੌਤ, ਮਲਬੇ ਹੇਠ ਫਸੇ ਕਈ ਲੋਕ

By Jashan A - July 10, 2019 11:07 am

ਬੇੰਗਲੁਰੂ: ਨਿਰਮਾਣ ਅਧੀਨ ਢਹਿ ਢੇਰੀ ਹੋਈ ਇਮਾਰਤ, 1 ਦੀ ਮੌਤ, ਮਲਬੇ ਹੇਠ ਫਸੇ ਕਈ ਲੋਕ,ਬੇੰਗਲੁਰੂ: ਕਰਨਾਟਕ ਦੀ ਰਾਜਧਾਨੀ ਬੇੰਗਲੁਰੂ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇਕ ਨਿਰਮਾਣ ਅਧੀਨ ਇਮਾਰਤ ਢਹਿਣ ਨਾਲ 1 ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਮਲਬੇ ਦੇ ਹੇਠਾਂ ਦੱਬ ਗਏ।

ਇਸ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਇਲਾਕੇ 'ਚ ਰਾਹਤ ਕੰਮ ਜਾਰੀ ਹੈ ਅਤੇ ਹੁਣ ਤੱਕ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁਕਿਆ ਹੈ।


ਹੋਰ ਪੜ੍ਹੋ:ਮਾਨਸਾ ਦੇ ਪਿੰਡ ਸਮਾਓਂ 'ਚ ਕੈਂਸਰ ਕਾਰਨ ਇੱਕੋ ਪਰਿਵਾਰ 'ਚ ਤੀਜੀ ਮੌਤ, ਪਿੰਡ 'ਚ ਛਾਇਆ ਮਾਤਮ

ਹਾਦਸੇ ਵਾਲੀ ਜਗ੍ਹਾ 'ਤੇ ਪੁਲਸ ਤੋਂ ਇਲਾਵਾ ਐੱਨ.ਡੀ.ਆਰ.ਐੱਫ., ਐੱਸ.ਡੀ. ਆਰ.ਐੱਫ., ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਟੀਮਾਂ ਵੀ ਪਹੁੰਚ ਚੁੱਕੀਆਂ ਹਨ।

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਪੁਲਿਸ ਨੇ ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

-PTC News

adv-img
adv-img