ਭਗਵੰਤ ਮਾਨ ਦੀ ਸਿਹਤ ਹੋਈ ਢਿੱਲੀ, ਦਿੱਲੀ ਹਸਪਤਾਲ ‘ਚ ਭਰਤੀ

bhagwant mann admit in delhi hospital
ਭਗਵੰਤ ਮਾਨ ਦੀ ਸਿਹਤ ਹੋਈ ਢਿੱਲੀ, ਦਿੱਲੀ ਹਸਪਤਾਲ ‘ਚ ਭਰਤੀ

“ਆਪ” ਪੰਜਾਬ ਦੀ ਸਥਿਤੀ ਤਾਂ ਸੂਬੇ ‘ਚ ਗੜਬੜਾਈ ਹੀ ਹੈ, ਪਰ ਇਸਦਾ ਅਸਰ ਵਿਧਾਇਕਾਂ ਦੀ ਸਿਹਤ ‘ਤੇ ਵੀ ਹੋਣ ਲੱਗਿਆ ਹੈ।

ਜਾਣਕਾਰੀ ਮੁਤਾਬਕ, ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦੀ ਸਿਹਤ ਖਰਾਬ ਹੋ ਗਈ ਹੈ, ਜਿਸਦੇ ਚੱਲਦਿਆਂ ਉਹਨਾਂ ਨੂੰ ਦਿੱਲੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦਾਖਲ ਮਾਨ ਦੀ ਹਾਲਤ ਬਾਰੇ ਅਜੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ।

ਖਬਰਾਂ ਮੁਤਾਬਕ, ਉਹਨਾਂ ਨੂੰ ਗੁਰਦੇ ‘ਚ ਪੱਥਰੀ ਦੀ ਸ਼ਿਕਾਇਤ ਹੈ।

ਦੱਸਿਆ ਜਾ ਰਿਹਾ ਹੈ, ਮਾਨ ਪਿਛਲੇ ਦੋ ਦਿਨਾਂ ਤੋਂ ਦਾਖਲ ਹਨ। ਉਹਨਾਂ ਦੀਆਂ ਹਸਪਤਾਲ ‘ਚ ਦਾਖਲ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ‘ਤੇ ਕਾਫੀ ਵਾਇਰਲ ਹੋਈਆਂ ਹਨ ਪਰ ਇਸਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕ ਦਿਨ ਬਾਅਦ ਖਹਿਰਾ ਦੀ ਕਨਵੈਨਸ਼ਨ ਵੀ ਹੈ, ਜਿੱਥੇ ਲੋਕਾਂ ਵੱਲੋਂ ਮਾਨ ਨੂੰ ਖਹਿਰਾ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਜਾ ਰਹੀ ਸੀ।

—PTC News