Sat, Apr 27, 2024
Whatsapp

ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ

Written by  Shanker Badra -- July 19th 2019 05:13 PM
ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ

ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ

ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ:ਭੋਗਪੁਰ : ਪੰਜਾਬ 'ਚ ਆਏ ਦਿਨ ਅਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਕਈ ਮਾਸੂਮ ਇਹਨਾਂ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ।ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਭੋਗਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ। [caption id="attachment_319987" align="aligncenter" width="300"]Bhogpur: Stray Dogs Migrant laborer Attack , Death ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ[/caption] ਭੋਗਪੁਰ ਸ਼ਹਿਰ ਦੇ ਵਾਰਡ ਨੰਬਰ -4 ਦੇ ਰੂਪਨਗਰ ਮੁਹੱਲਾ ਨਿਵਾਸੀ ਇੱਕ ਪਰਵਾਸੀ ਮਜ਼ਦੂਰ ਨੂੰ ਬੀਤੀ ਰਾਤ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਨੇੜਲੇ ਖੇਤਾਂ 'ਚ ਜੰਗਲ-ਪਾਣੀ ਲਈ ਗਿਆ ਸੀ। ਮ੍ਰਿਤਕ ਪਰਵਾਸੀ ਮਜ਼ਦੂਰ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਬਾਬੂ ਅਦਾਲਤ ਸਿੰਘ ਵਜੋਂ ਹੋਈ ਹੈ। [caption id="attachment_320003" align="aligncenter" width="300"]Bhogpur: Stray Dogs Migrant laborer Attack , Death ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ[/caption] ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਆਪਣੇ ਭਰਾ ਨਾਲ ਇਕ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਉਹ ਬੀਤੀ ਰਾਤ ਜੰਗਲ ਪਾਣੀ ਲਈ ਪਿੰਡ ਨੰਗਲ ਖੁਰਦ ਦੇ ਖੇਤਾਂ 'ਚ ਗਿਆ ਸੀ ਪਰ ਉਹ ਸਾਰੀ ਰਾਤ ਵਾਪਸ ਨਹੀਂ ਆਇਆ ਅਤੇ ਮ੍ਰਿਤਕ ਵਰਿੰਦਰ ਸਿੰਘ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰਦੇ ਰਹੇ। ਇਸ ਤੋਂ ਬਾਅਦ ਮ੍ਰਿਤਕ ਵਰਿੰਦਰ ਦੀ ਲਾਸ਼ ਖੇਤਾਂ 'ਚੋ ਮਿਲੀ। [caption id="attachment_319987" align="aligncenter" width="300"]Bhogpur: Stray Dogs Migrant laborer Attack , Death ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ ‘ਤੇ ਮਿਲਿਆ ਖ਼ਾਸ ਮੈਸੇਜ ਦੱਸ ਦੇਈਏ ਕਿ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਪਸ਼ੂਆਂ ਤੋਂ ਲੈ ਕੇ ਆਮ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਪਰ ਪ੍ਰਸ਼ਾਸਨ ਬਿਲਕੁਲ ਲਾਚਾਰ ਨਜ਼ਰ ਆ ਰਿਹਾ ਹੈ।ਜਿਸ ਕਾਰਨ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਹੋਰ ਵਧ ਗਈ ਸੀ। -PTCNews


Top News view more...

Latest News view more...