ਬਿਹਾਰ ‘ਚ ਸ਼ਰਾਬ ਤੋਂ ਬਾਅਦ ਹੁਣ ਪਾਨ ਮਸਾਲੇ ਦੀ ਵਿਕਰੀ ‘ਤੇ ਵੀ ਲੱਗੀ ਪਾਬੰਦੀ

Bihar Nitish Kumar govt bans 12 brands of pan masala
ਬਿਹਾਰ 'ਚ ਸ਼ਰਾਬ ਤੋਂ ਬਾਅਦ ਹੁਣ ਪਾਨ ਮਸਾਲੇ ਦੀ ਵਿਕਰੀ 'ਤੇ ਵੀ ਲੱਗੀ ਪਾਬੰਦੀ

ਬਿਹਾਰ ‘ਚ ਸ਼ਰਾਬ ਤੋਂ ਬਾਅਦ ਹੁਣ ਪਾਨ ਮਸਾਲੇ ਦੀ ਵਿਕਰੀ ‘ਤੇ ਵੀ ਲੱਗੀ ਪਾਬੰਦੀ:ਬਿਹਾਰ : ਬਿਹਾਰ ਸਰਕਾਰ ਨੇ ਹੁਣ ਪਾਨ ਮਸਾਲੇ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਬਿਹਾਰ ਵਿੱਚ ਸ਼ਰਾਬ ਦੀ ਪਾਬੰਦੀ ਤੋਂ ਬਾਅਦ ਹੁਣ ਪਾਨ ਮਸਾਲੇ ਉੱਤੇ ਪਾਬੰਦੀ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਰਾਜ ਸਰਕਾਰ ਦੇ ਫੂਡ ਸੇਫਟੀ ਕਮਿਸ਼ਨਰ ਨੇ ਜਨ ਸਿਹਤ ਦੇ ਹਿੱਤ ਵਿਚ ਕਈ ਬ੍ਰਾਂਡ ਦੇ ਸੁਪਾਰੀ ਦੇ ਮਸਾਲੇ ਵੇਚਣ ‘ਤੇ ਪਾਬੰਦੀ ਲਗਾਈ ਹੈ।

Bihar Nitish Kumar govt bans 12 brands of pan masala
ਬਿਹਾਰ ‘ਚ ਸ਼ਰਾਬ ਤੋਂ ਬਾਅਦ ਹੁਣ ਪਾਨ ਮਸਾਲੇ ਦੀ ਵਿਕਰੀ ‘ਤੇ ਵੀ ਲੱਗੀ ਪਾਬੰਦੀ

ਦਰਅਸਲ ‘ਚ ਪਿਛਲੇ ਕੁਝ ਸਮੇਂ ਤੋਂ ਰਾਜ ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਬਿਹਾਰ ਵਿਚ ਵਿਕ ਰਹੇ ਪਾਨ ਮਸਾਲੇ ਵਿਚ ਮੈਗਨੀਸ਼ੀਅਮ ਕਾਰਬੋਨੇਟ ਦੀ ਮਾਤਰਾ ਪਾਈ ਗਈ ਹੈ। ਜਿਸ ਤੋਂ ਬਾਅਦ ਇਸ ਸਾਲ ਜੂਨ ਅਤੇ ਅਗਸਤ ਦੌਰਾਨ ਫੂਡ ਸੇਫਟੀ ਵਿਭਾਗ ਵੱਲੋਂ 20 ਬ੍ਰਾਂਡਾਂ ਦੇ ਨਮੂਨੇ ਵੱਖ-ਵੱਖ ਥਾਵਾਂ ਤੋਂ ਲਏ ਗਏ ਸਨ। ਇਨ੍ਹਾਂ ਵਿੱਚ ਮੈਗਨੀਸ਼ੀਅਮ ਕਾਰਬੋਨੇਟ ਪਾਇਆ ਗਿਆ।

Bihar Nitish Kumar govt bans 12 brands of pan masala
ਬਿਹਾਰ ‘ਚ ਸ਼ਰਾਬ ਤੋਂ ਬਾਅਦ ਹੁਣ ਪਾਨ ਮਸਾਲੇ ਦੀ ਵਿਕਰੀ ‘ਤੇ ਵੀ ਲੱਗੀ ਪਾਬੰਦੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਾਕਿਸਤਾਨ ਦੇ ਰੇਲ ਮੰਤਰੀ ਨੂੰ PM ਮੋਦੀ ਖਿਲਾਫ਼ ਬੋਲਦੇ ਸਮੇਂ ਲੱਗਾ ਕਰੰਟ ,ਦੇਖੋ ਵੀਡੀਓ

ਦੱਸ ਦੇਈਏ ਕਿ ਇਨ੍ਹਾਂ ਪਾਬੰਦੀਸ਼ੁਦਾ ਬ੍ਰਾਂਡਾਂ ਵਿਚ ਰਜਨੀਗੰਧਾ, ਰਾਜ ਨਿਵਾਸ, ਸੁਪਰੀਮ ਪਾਨ ਪਰਾਗ, ਪਾਨ ਪਰਾਗ, ਬਹਾਰ, ਬਾਹੂਬਲੀ, ਰਾਜਸ਼੍ਰੀ, ਰੋਨਕ, ਸਿਗਨੇਚਰ, ਪੈਸ਼ਨ, ਕਮਲਾ ਪਸੰਦ ਅਤੇ ਮਧੂ ਪਾਨ-ਮਸਾਲਾ ਸ਼ਾਮਲ ਹਨ। ਰਾਜ ਦੇ ਸਾਰੇ ਡੀਐਮ, ਐਸ ਪੀ, ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਇਸ ਪਾਬੰਦੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
-PTCNews