ਮੁੱਖ ਖਬਰਾਂ

ਦਿੱਗਜ ਨਿਵੇਸ਼ਕ ਤੇ ਸਟਾਕ ਵਪਾਰੀ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ 'ਚ ਹੋਇਆ ਦੇਹਾਂਤ

By Riya Bawa -- August 14, 2022 9:24 am -- Updated:August 14, 2022 9:52 am

Rakesh Jhunjhunwala Death News: ਦਿੱਗਜ ਸਟਾਕ ਨਿਵੇਸ਼ਕ ਅਤੇ ਅਰਬਪਤੀ ਕਾਰੋਬਾਰੀ ਤੇ ਸ਼ੇਅਰ ਬਾਜ਼ਾਰ ਵਿੱਚ Big Bull ਵਜੋਂ ਜਾਣੇ ਜਾਂਦੇ ਰਾਕੇਸ਼ ਝੁਨਝੁਨਵਾਲਾ (Rakesh JhunJhunwala)ਦਾ ਦੇਹਾਂਤ ਹੋ ਗਿਆ ਹੈ। ਝੁਨਝੁਨਵਾਲਾ ਨੇ 62 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਝੁਨਝੁਨਵਾਲਾ ਨੂੰ 2-3 ਹਫ਼ਤੇ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲੀ ਸੀ ਅਤੇ ਉਹ ਘਰ ਆ ਗਏ ਸਨ। ਕੁਝ ਦਿਨ ਪਹਿਲਾਂ ਉਹਨਾਂ ਨੇ ਆਕਾਸਾ ਏਅਰਲਾਈਨਜ਼ ਸ਼ੁਰੂ ਕੀਤੀ ਸੀ।

Rakesh Jhunjhunwala Death News

ਰਾਕੇਸ਼ ਝੁਨਝੁਨਵਾਲਾ ਨੂੰ ਭਾਰਤ ਦੇ ਵਾਰਨ ਬਫੇਟ ਵਜੋਂ ਵੀ ਜਾਣਿਆ ਜਾਂਦਾ ਹੈ। ਸਟਾਕ ਮਾਰਕੀਟ ਤੋਂ ਪੈਸਾ ਕਮਾਉਣ ਤੋਂ ਬਾਅਦ ਬਿਗ ਬੁੱਲ ਨੇ ਏਅਰਲਾਈਨ ਸੈਕਟਰ ਵਿੱਚ ਵੀ ਐਂਟਰੀ ਕੀਤੀ ਸੀ। ਉਨ੍ਹਾਂ ਨੇ ਨਵੀਂ ਏਅਰਲਾਈਨ ਕੰਪਨੀ ਅਕਾਸਾ ਏਅਰ ਵਿੱਚ ਵੱਡਾ ਨਿਵੇਸ਼ ਕੀਤਾ ਸੀ ਅਤੇ 7 ਅਗਸਤ ਤੋਂ ਕੰਪਨੀ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਵਾਲੇ ਝੁਨਝੁਨਵਾਲਾ ਕੋਲ ਅੱਜ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਹੈ। ਸਭ ਤੋਂ ਅਹਿਮ ਗੱਲ ਹੈ ਕਿ ਇੰਨੀ ਦੌਲਤ ਵਾਲੇ ਵਿਅਕਤੀ ਦੀ ਯਾਤਰਾ ਸਿਰਫ 5 ਹਜ਼ਾਰ ਰੁਪਏ ਤੋਂ ਸ਼ੁਰੂ ਹੋਈ ਸੀ।

Rakesh Jhunjhunwala Passes Away, Rakesh Jhunjhunwala, Billionaire Rakesh Jhunjhunwala, Punjabi news, latest news

ਇਹ ਵੀ ਪੜ੍ਹੋ : ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਦੀ ਬਿਮਾਰੀ, ਜਾਣੋ ਇਸ ਦੇ ਲੱਛਣ ਤੇ ਉਪਾਅ

ਆਕਾਸਾ ਦੀ ਪਹਿਲੀ ਵਪਾਰਕ ਉਡਾਣ ਮੁੰਬਈ ਤੋਂ ਅਹਿਮਦਾਬਾਦ ਲਈ ਰਵਾਨਾ ਹੋਈ। ਆਕਾਸਾ ਏਅਰ ਦੀ ਪਹਿਲੀ ਉਡਾਣ ਦੇ ਉਦਘਾਟਨ ਸਮਾਰੋਹ ਵਿੱਚ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੂੰ ਦੇਖਿਆ ਗਿਆ। ਉਨ੍ਹਾਂ ਅਕਾਸਾ ਦੀ ਪਹਿਲੀ ਵਪਾਰਕ ਉਡਾਣ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਕੇਂਦਰੀ ਰਾਜ ਮੰਤਰੀ ਵੀਕੇ ਸਿੰਘ ਵੀ ਮੌਜੂਦ ਸਨ। ਅਕਾਸਾ ਏਅਰ ਨੇ 13 ਅਗਸਤ ਤੋਂ ਕਈ ਹੋਰ ਰੂਟਾਂ 'ਤੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੁਭਵੀ ਨਿਵੇਸ਼ਕ # ਰਾਕੇਸ਼ ਝੁਨਝੁਨਵਾਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, "ਉਹ ਬੇਮਿਸਾਲ ਸੀ। ਜੀਵਨ ਨਾਲ ਭਰਪੂਰ ਤੇ ਸੂਝਵਾਨ, ਉਹ ਵਿੱਤੀ ਸੰਸਾਰ ਵਿੱਚ ਅਮਿੱਟ ਯੋਗਦਾਨ ਸੀ। ਉਹ ਭਾਰਤ ਦੀ ਤਰੱਕੀ ਬਾਰੇ ਵੀ ਬਹੁਤ ਅਨੁਭਵੀ ਸੀ।"

-PTC News

  • Share