ਕੈਪਟਨ-ਸਿੱਧੂ ਵਿਚਾਲੇ ਚੱਲ ਰਹੀ ਲੜਾਈ 'ਚ ਬੀਜੇਪੀ ਆਗੂ ਲੁੱਟ ਰਹੇ ਨੇ ਮਜ਼ੇ, ਕੀਤਾ ਇਹ ਟਵੀਟ

By Jashan A - July 21, 2021 8:07 pm

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅਤੇ ਨਵ-ਨਿਯੁਕਤ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu ) ਵਿਚਕਾਰ ਫੁੱਟ ਪੈਣ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਮਜ਼ੇ ਲੈ ਰਹੇ ਹਨ। ਜਿਸ ਦੌਰਾਨ ਇਸ ਕਾਟੋ ਕਲੇਸ਼ ਦਾ ਮਜ਼ਾ ਲੈਂਦਿਆਂ ਭਾਰਤੀ ਜਨਤਾ ਪਾਰਟੀ (BJP) (ਭਾਜਪਾ) ਦੇ ਬੁਲਾਰੇ ਆਰਪੀ ਸਿੰਘ (RP Singh) ਨੇ ਹਿੰਦੀ ਵਿੱਚ ਦਿੱਤੇ ਆਪਣੇ ਟਵੀਟ ਨਾਲ ਕਾਂਗਰਸ ਪਾਰਟੀ ਦੀ ਖਿਚਾਈ ਕੀਤੀ, ਜਿਸ ਵਿੱਚ ਲਿਖਿਆ ਸੀ, “ਖੇਲਾ ਸ਼ੁਰੂ… ਸਿੱਧੂ 62, ਕੈਪਟਨ 15”।

ਇਹ ਨਵਾਂ ਟਵੀਟ ਪੰਜਾਬ ਕਾਂਗਰਸ ਪ੍ਰਧਾਨ ਨੇ ਸਾਰੇ ਵਿਧਾਇਕਾਂ ਨੂੰ ਆਪਣੀ ਰਿਹਾਇਸ਼ 'ਤੇ ਨਾਸ਼ਤੇ ਲਈ ਬੁਲਾਉਣ ਤੋਂ ਬਾਅਦ ਆਇਆ ਹੈ। ਉਨ੍ਹਾਂ ਵਿੱਚੋਂ ਲਗਭਗ 62 ਕਾਂਗਰਸੀ ਵਿਧਾਇਕਾਂ (62 MLA 's) ਵਿੱਚੋਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਿਵਾਸ ’ਤੇ ਪਹੁੰਚੇ।

ਹੋਰ ਪੜ੍ਹੋ:ਪ੍ਰਾਈਵੇਟ ਵਿਦਿਆਰਥੀਆਂ ਦੇ ਲਈ CBSE ਆਯੋਜਿਤ ਕਰੇਗਾ ਪ੍ਰੀਖਿਆਵਾਂ,ਜਾਣੋ ਕੀ ਰਹੇਗੀ ਤਾਰੀਕ !

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਉਦੋਂ ਤੱਕ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਨਹੀਂ ਮਿਲਣਗੇ ਜਦੋਂ ਤੱਕ ਸਿੱਧੂ ਜਨਤਕ ਤੌਰ ‘ਤੇ ਉਨ੍ਹਾਂ (ਕਪਤਾਨ) ਵਿਰੁੱਧ ਅਪਮਾਨਜਨਕ ਸੋਸ਼ਲ ਮੀਡੀਆ ਹਮਲਿਆਂ ਲਈ ਮੁਆਫੀ ਨਹੀਂ ਮੰਗਦਾ।

ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦਾਅਵਾ ਕੀਤਾ ਕਿ ਪਾਰਟੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਿੱਧੂ ਦੀ ਬਦੌਲਤ ਜਿੱਤੇਗੀ। ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਨੂੰ ਗੁੰਮਰਾਹ ਕਰ ਰਹੇ ਸਨ, ਉਨ੍ਹਾਂ ਕਿਹਾ ਕਿ ਪੰਜਾਬ ਇਸ ਕਾਰਨ ਪੱਛੜਿਆ ਜਾ ਰਿਹਾ ਹੈ।

ਜ਼ਿਕਰ ਏ ਖਾਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਤਕਰਾਰ ਦੇ ਦੌਰਾਨ, ਨਵਜੋਤ ਸਿੰਘ ਸਿੱਧੂ ਨੂੰ 18 ਜੁਲਾਈ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

-PTC News

 

adv-img
adv-img