ਪ੍ਰਾਈਵੇਟ ਵਿਦਿਆਰਥੀਆਂ ਦੇ ਲਈ CBSE ਆਯੋਜਿਤ ਕਰੇਗਾ ਪ੍ਰੀਖਿਆਵਾਂ,ਜਾਣੋ ਕੀ ਰਹੇਗੀ ਤਾਰੀਕ !

By Jashan A - July 21, 2021 7:07 pm

ਨਵੀਂ ਦਿੱਲੀ: CBSE ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ 'ਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ । ਜਿਸ 'ਚ ਕਿਹਾ ਗਿਆ ਹੈ ਕਿ ਜੋ ਪ੍ਰਾਈਵੇਟ ਵਿਦਿਆਰਥੀ (Privarte Students) ਹਨ। ਉਨ੍ਹਾਂ ਦੀਆਂ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਦੇ ਦੌਰਾਨ ਕਰਵਾਈਆਂ ਜਾਣਗੀਆਂ। ਜੋ ਕਿ ਸੁਪਰੀਮ ਕੋਰਟ (Supreme Court) ਵੱਲੋਂ ਤੈਅ ਪਾਲਿਸੀ ਦੇ ਤਹਿਤ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੀਖਿਆਵਾਂ ਸਿਰਫ਼ ਪ੍ਰਾਈਵੇਟ ਪੜ੍ਹ ਰਹੇ ਬੱਚਿਆਂ ਦੇ ਲਈ ਹਨ।

ਇਸ ਤੋਂ ਪਹਿਲਾ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) (CBSE 12th Result 2021) ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਨੂੰ ਅੰਤਿਮ ਰੂਪ ਦੇਣ ਦੀ ਆਖ਼ਰੀ ਤਰੀਕ ਜੋ 22 ਜੁਲਾਈ ਸੀ ਹੁਣ ਉਹ 25 ਜੁਲਾਈ (ਸ਼ਾਮ 5:00 ਵਜੇ) ਤੱਕ ਕਰ ਦਿੱਤੀ ਹੈ।

-PTC News

 

adv-img
adv-img