Wed, Apr 24, 2024
Whatsapp

'ਆਪ' ਦਾ ਬਲਾਕ ਇੰਚਾਰਜ ਨਾਬਾਲਿਗਾ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰਿਫ਼ਤਾਰ

Written by  Ravinder Singh -- October 06th 2022 09:48 AM
'ਆਪ' ਦਾ ਬਲਾਕ ਇੰਚਾਰਜ ਨਾਬਾਲਿਗਾ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰਿਫ਼ਤਾਰ

'ਆਪ' ਦਾ ਬਲਾਕ ਇੰਚਾਰਜ ਨਾਬਾਲਿਗਾ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰਿਫ਼ਤਾਰ

ਮਜੀਠਾ : ਆਮ ਆਦਮੀ ਪਾਰਟੀ ਮਜੀਠਾ ਬਲਾਕ ਦਾ ਇੰਚਾਰਜ ਮੁਸ਼ਕਲਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਮਜੀਠਾ ਪੁਲਿਸ ਵੱਲੋਂ 'ਆਪ' ਦੇ ਮਜੀਠਾ ਬਲਾਕ ਇੰਚਾਰਜ ਪ੍ਰਿਤਪਾਲ ਸਿੰਘ ਬੱਲ ਤੇ ਇਕ ਕਰੀਬੀ ਸਾਥੀ ਰਾਜਬੀਰ ਸਿੰਘ ਨੂੰ ਨਾਬਾਲਿਗਾ ਨਾਲ ਛੇੜਛਾੜ ਕਰਨ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤਾ ਨੇ ਥਾਣਾ ਮਜੀਠਾ 'ਚ ਦਿੱਤੇ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਉਮਰ 15 ਸਾਲ ਹੈ। ਉਹ ਦੋ ਭੈਣ-ਭਰਾ ਹਨ। ਉਸ ਦੀ ਮਾਤਾ ਦੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਜਿਹੜਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਚ ਅਧਿਆਪਕ ਵਜੋਂ ਤਾਇਨਾਤ ਹੈ, ਨਾਲ ਸਬੰਧ ਬਣ ਗਏ ਜਿਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਣ ਉਤੇ ਉਨ੍ਹਾਂ ਦੇ ਘਰ ਵਿਚ ਕਲੇਸ਼ ਰਹਿਣ ਲੱਗਾ। 'ਆਪ' ਦਾ ਬਲਾਕ ਇੰਚਾਰਜ ਨਾਬਾਲਿਗਾ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰਿਫ਼ਤਾਰਇਸ ਮਗਰੋਂ ਉਸ ਦੀ ਮਾਤਾ ਉਸ ਨੂੰ ਨਾਲ ਲੈਕੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਦੇ ਘਰ ਮਜੀਠਾ ਵਿਚ ਆ ਗਏ ਜਿਥੇ ਉਸ ਦੀ ਮਾਤਾ ਤੇ ਧਰਮਿੰਦਰ ਸਿੰਘ ਇਕੱਠੇ ਰਹਿਣ ਲੱਗ ਪਏ। ਇਸ ਮਗਰੋਂ ਧਰਮਿੰਦਰਪਾਲ ਸਿੰਘ ਉਸ 'ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦਕਿ ਉਸ ਦੀ ਮਾਤਾ ਵੀ ਉਸ ਨੂੰ ਧਮਕੀਆਂ ਦੇਣ ਲੱਗ ਪਈ। ਉਸ ਨੇ ਦੱਸਿਆ ਕਿ ਧਰਮਿੰਦਰਪਾਲ ਦੇ ਘਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਬੱਲ ਵਾਸੀ ਮਜੀਠਾ ਤੇ ਰਾਜਵੀਰ ਸਿੰਘ ਵਾਸੀ ਆਬਾਦੀ ਰੋੜੀ ਦਾ ਆਉਣਾ ਜਾਣਾ ਹੋਣ ਕਰਕੇ ਉਨ੍ਹਾਂ ਨੂੰ ਹੱਡਬੀਤੀ ਦੱਸੀ ਪਰ ਇਸ ਦੇ ਉਲਟ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਡਰਾਇਆ। ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ ਨੌਜਵਾਨ ਨੇ ਕੀਤਾ ਹਾਈਵੋਲਟੇਜ ਡਰਾਮਾ, ਪੁਲਿਸ ਅਧਿਕਾਰੀ ਦੀ ਵਰਦੀ ਨੂੰ ਪਾਇਆ ਹੱਥ ਉਸ ਨੇ ਅੱਗੇ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਂ ਦੇ ਸਾਹਮਣੇ ਉਸ ਨਾਲ ਛੇੜਛਾੜ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ। ਉਸ ਨੇ ਦੋਸ਼ ਲਾਇਆ ਕਿ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਤਾ ਤੇ ਆਮ ਆਦਮੀ ਪਾਰਟੀ ਦੇ ਆਦਮੀ ਪ੍ਰਿਤਪਾਲ ਸਿੰਘ ਬੱਲ ਤੇ ਰਾਜਵੀਰ ਸਿੰਘ ਦੀ ਸ਼ਹਿ 'ਤੇ ਉਸ ਨਾਲ ਛੇੜਛਾੜ ਕੀਤੀ। ਮਜੀਠਾ ਥਾਣਾ ਦੇ ਐਸਐਚਓ ਮਨਮੀਤਪਾਲ ਸਿੰਘ ਨੇ ਕਿਹਾ ਕਿ ਉਕਤ ਨਾਬਾਲਿਗਾ ਦੇ ਬਿਆਨਾਂ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸਿੰਘ ਬੱਲ ਤੇ ਉਸਦੇ ਨਜ਼ਦੀਕੀ ਸਾਥੀ ਰਾਜਵੀਰ ਸਿੰਘ ਉਰਫ ਰੋੜੀ ਤੇ ਨਾਬਲਿਗ ਕੁੜੀ ਦੀ ਮਾਤਾ ਦਲਜੀਤ ਕੌਰ ਤੇ ਧਰਮਿੰਦਪਾਲ ਸਿੰਘ ਉਰਫ ਬਿੱਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪ੍ਰਿਤਪਾਲ ਸਿੰਘ ਬੱਲ ਤੇ ਰਾਜਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। -PTC News  


Top News view more...

Latest News view more...