24 ਸਾਲਾ ਨੌਜਵਾਨ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼

By Baljit Singh - June 26, 2021 6:06 pm

ਲੁਧਿਆਣਾ- ਲੁਧਿਆਣਾ ਦੇ ਭਮਿਆ ਖੇਤਰ ਵਿਚ ਸਥਿਤ ਕ੍ਰਿਸ਼ਨਾ ਨਗਰ ਵਿਚ ਡੇਅਰੀ 'ਤੇ ਕੰਮ ਕਰ ਰਹੇ 24 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕ੍ਰਿਸ਼ਨਾ ਦੂਬੇ ਵਜੋਂ ਹੋਈ ਹੈ। ਉਕਤ ਨੌਜਵਾਨ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਸੀ।

ਪੜੋ ਹੋਰ ਖਬਰਾਂ: ਵਾਹ! ਰੈਸਟੋਰੈਂਟ 'ਚ 2800 ਦਾ ਖਾਣਾ ਖਾ ਵਿਅਕਤੀ ਨੇ ਦਿੱਤੀ 12 ਲੱਖ ਦੀ ਟਿੱਪ

ਡੇਅਰੀ ਮਾਲਕ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਪੜੋ ਹੋਰ ਖਬਰਾਂ: IAS ਅਫਸਰ ਨੇ ਮਹਿਜ਼ 11 ਬਰਾਤੀ ਤੇ 101 ਰੁਪਏ ਲੈ ਕੇ ਕੀਤਾ ਵਿਆਹ, ਪੇਸ਼ ਕੀਤੀ ਮਿਸਾਲ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਵਿਚ ਸੀ ਅਤੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਇਕ ਸੁਸਾਈਡ ਨੋਟ ਵੀ ਪੋਸਟ ਕੀਤਾ ਹੈ। ਸੁਸਾਈਡ ਨੋਟ ਵਿਚ ਉਕਤ ਨੌਜਵਾਨ ਨੇ ਦੱਸਿਆ ਕਿ ਇਕ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸ ਨੇ ਜਾਨੋ ਮਾਰਨ ਦੀ ਵੀ ਧਮਕੀ ਦਿੱਤੀ ਸੀ। ਇਸੇ ਤੋਂ ਪਰੇਸ਼ਾਨ ਹੋ ਕੇ ਉਕਤ ਨੌਜਵਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਪੜੋ ਹੋਰ ਖਬਰਾਂ: ਹੁਸ਼ਿਆਰਪੁਰ 'ਚ ਬਿਸਤ ਦੋਆਬ ਨਹਿਰ 'ਚ ਰੁੜੇ 2 ਨੌਜਵਾਨ

-PTC News

adv-img
adv-img