ਦਿਓਰ ਨੇ ਪਿਸਤੌਲ ਦੀ ਨੋਕ 'ਤੇ ਭਰਜਾਈ ਨਾਲ ਬਣਾਏ ਸਰੀਰਕ ਸਬੰਧ ,ਸੱਸ ਤੇ ਭਰਾ ਨੇ ਵੀ ਦਿੱਤਾ ਸਾਥ

By Shanker Badra - September 24, 2019 10:09 am

ਦਿਓਰ ਨੇ ਪਿਸਤੌਲ ਦੀ ਨੋਕ 'ਤੇ ਭਰਜਾਈ ਨਾਲ ਬਣਾਏ ਸਰੀਰਕ ਸਬੰਧ ,ਸੱਸ ਤੇ ਭਰਾ ਨੇ ਵੀ ਦਿੱਤਾ ਸਾਥ:ਲੁਧਿਆਣਾ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਲੁਧਿਆਣਾ ਦੇ ਟਿੱਬਾ ਰੋਡ ਤੋਂ ਸਾਹਮਣੇ ਆਈ ਹੈ।

Brother in law assaults sister in law on gunpoint in Ludhiana ਦਿਓਰ ਨੇ ਪਿਸਤੌਲ ਦੀ ਨੋਕ 'ਤੇ ਭਰਜਾਈ ਨਾਲ ਬਣਾਏ ਸਰੀਰਕ ਸਬੰਧ ,ਸੱਸ ਤੇ ਭਰਾ ਨੇ ਵੀ ਦਿੱਤਾ ਸਾਥ

ਜਿਥੇ ਦਿਓਰ ਨੇ ਹੀ ਆਪਣੀ ਨਵਵਿਆਹੁਤਾ 21 ਸਾਲਾ ਭਾਬੀ ਨਾਲ ਪਿਸਤੌਲ ਦੇ ਦਮ 'ਤੇ ਜ਼ਬਰੀ ਸਰੀਰਕ ਸਬੰਧ ਬਣਾਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੀ ਇਸ ਸ਼ਰਮਸਾਰ ਕਰ ਦੇਣ ਵਾਲੀ ਕਰਤੂਤ 'ਚ ਪੀੜਤ ਦੇ ਪਤੀ ਤੇ ਸੱਸ ਨੇ ਵੀ ਆਪਣੀ ਸਹਿਮਤੀ ਦਿੱਤੀ ਹੈ। ਇਸ ਮਗਰੋਂ ਪੀੜਤਾ ਵੱਲੋਂ ਥਾਣਾ ਟਿੱਬਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।ਇਸ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਵਿਆਹੁਤਾ ਦੇ ਪਤੀ ਸ਼ਾਬਾਦ ,ਦਿਓਰ ਅਫਾਕ ਤੇ ਸੱਸ ਨਸਰੀਨ ਖ਼ਿਲਾਫ਼ ਪਰਚਾ ਦਰਜ ਕਰ ਕੇ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮਾਮਲੇ 'ਚ ਹਾਲੇ ਕਿਸੇ ਦੀ ਗਿ੍ਫ਼ਤਾਰੀ ਸੰਭਵ ਨਹੀਂ ਹੋ ਸਕੀ।

Brother in law assaults sister in law on gunpoint in Ludhiana ਦਿਓਰ ਨੇ ਪਿਸਤੌਲ ਦੀ ਨੋਕ 'ਤੇ ਭਰਜਾਈ ਨਾਲ ਬਣਾਏ ਸਰੀਰਕ ਸਬੰਧ ,ਸੱਸ ਤੇ ਭਰਾ ਨੇ ਵੀ ਦਿੱਤਾ ਸਾਥ

ਇਸ ਦੌਰਾਨ ਪੁਲਿਸ ਨੂੰ ਦਿੱਤੇ ਬਿਆਨ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਹੀ ਲੁਧਿਆਣਾ ਵਾਸੀ ਸ਼ਾਬਾਦ ਨਾਲ ਹੋਇਆ ਸੀ। ਉਸ ਦਾ ਪਤੀ ਤੇ ਦਿਓਰ ਸਿਲਾਈ ਮਸ਼ੀਨਾਂ ਬਣਾਉਣ ਦਾ ਕੰਮ ਕਰਦੇ ਹਨ। ਵਿਆਹ ਦੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਦੇ ਕਿਸੇ ਲੜਕੀ ਨਾਲ ਨਜਾਇਜ਼ ਸਬੰਧ ਹਨ।ਜਿਸ ਕਰਕੇ ਉਸ ਦਾ ਪਤੀ ਘਰ 'ਚ ਕਲੇਸ਼ ਕਰਨ ਲੱਗਾ ਤੇ ਆਪਣੀ ਪਤਨੀ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਪਰੇਸ਼ਾਨ ਕਰਨ ਲੱਗ ਗਿਆ।

Brother in law assaults sister in law on gunpoint in Ludhiana ਦਿਓਰ ਨੇ ਪਿਸਤੌਲ ਦੀ ਨੋਕ 'ਤੇ ਭਰਜਾਈ ਨਾਲ ਬਣਾਏ ਸਰੀਰਕ ਸਬੰਧ ,ਸੱਸ ਤੇ ਭਰਾ ਨੇ ਵੀ ਦਿੱਤਾ ਸਾਥ

ਉਸ ਦੇ ਪਤੀ ਨੇ ਉਸ ਨੂੰ ਦਿਓਰ ਨਾਲ ਨਜਾਇਜ਼ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਸ਼ੁਰੂ ਕਰ ਦਿੱਤਾ। ਇਕ ਦਿਨ ਜਦ ਉਸ ਦਾ ਪਤੀ ਤੇ ਨਨਾਣ ਘਰ ਤੋਂ ਬਾਹਰ ਕਿਸੇ ਕੰਮ ਲਈ ਗਏ ਹੋਏ ਸਨ ਤਾਂ ਉਸ ਦੀ ਸੱਸ ਘਰ ਦੀ ਛੱਤ 'ਤੇ ਸੀ ਤਾਂ ਉਸ ਦਾ ਦਿਓਰ ਜ਼ਬਰਦਸਤੀ ਉਸ ਨੂੰ ਕਮਰੇ 'ਚ ਲੈ ਗਿਆ ਤੇ ਉਸ ਦੇ ਸਿਰ 'ਤੇ ਪਿਸਤੌਲ ਰੱਖ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਜ਼ਬਰਦਸਤੀ ਕਰਨ ਲੱਗਾ।

Brother in law assaults sister in law on gunpoint in Ludhiana ਦਿਓਰ ਨੇ ਪਿਸਤੌਲ ਦੀ ਨੋਕ 'ਤੇ ਭਰਜਾਈ ਨਾਲ ਬਣਾਏ ਸਰੀਰਕ ਸਬੰਧ ,ਸੱਸ ਤੇ ਭਰਾ ਨੇ ਵੀ ਦਿੱਤਾ ਸਾਥ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :RBI ‘ਚ ਡਿਊਟੀ ‘ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI ‘ਚ ਦਾਖ਼ਲ

ਜਦ ਵਿਆਹੁਤਾ ਨੇ ਆਪਣੇ ਦਿਓਰ ਦੀ ਇਸ ਹਰਕਤ ਦਾ ਵਿਰੋਧ ਕੀਤਾ ਤੇ ਸੱਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਲਟਾ ਉਸ ਦੀ ਸੱਸ ਨੇ ਪੀੜਤ ਨੂੰ ਆਪਣੇ ਦਿਓਰ ਨਾਲ ਅਜਿਹੇ ਨਾਪਾਕ ਸਬੰਧ ਬਣਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਮਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਉਸ ਦੇ ਦਿਓਰ ਦੇ ਹੌਸਲੇ ਬੁਲੰਦ ਹੋ ਗਏ। ਇਸ ਭਿਆਨਕ ਤਸ਼ੱਦਦ ਦਾ ਸ਼ਿਕਾਰ ਵਿਆਹੁਤਾ ਨੇ ਜਦ ਵਿਰੋਧ ਕੀਤਾ ਤਾਂ ਪਤੀ, ਦਿਓਰ ਤੇ ਸੱਸ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ।
-PTCNews

adv-img
adv-img