ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤੀ ਅੰਮ੍ਰਿਤਸਰ ਵਿਖੇ ਸਮੀਖਿਆ ਮੀਟਿੰਗ, ਕਾਂਗਰਸ 'ਤੇ ਕਸੇ ਤੰਜ

By Jashan A - August 01, 2021 5:08 pm

ਸ੍ਰੀ ਅੰਮ੍ਰਿਤਸਰ ਸਾਹਿਬ : ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵਲੋਂ ਅੰਮ੍ਰਿਤਸਰ ਤਰਨ ਤਾਰਨ ਸਮੇਤ ਵੱਖ ਵੱਖ ਜਿਲਿਆ ਦੇ ਆਗੂਆ ਨਾਲ 2022 ਦੀਆ ਚੋਣਾਂ ਸੰਬਧੀ ਰਣਨੀਤੀ ਤਿਆਰ ਕਰਨ ਸੰਬਧੀ ਮੀਟਿੰਗ ਕੀਤੀ ਗਈ ਹੈ।

ਇਸ ਸੰਬਧੀ ਗਲਬਾਤ ਕਰਦਿਆਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਾਗਰਸ, ਆਮ ਆਦਮੀ ਪਾਰਟੀ ਦੇ ਆਗੂਆ ਵਲੋਂ ਸੰਵਿਧਾਨ, ਕਿਸਾਨ ਅਤੇ ਦਲਿਤਾਂ ਦਾ ਅਪਮਾਨ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਇਹ ਪੰਜਾਬ ਵਿਚ ਦਲਿਤ ਮੁਖ ਮੰਤਰੀ ਬਣਾਉਣ ਦੀ ਗਲ ਕਰਦੇ ਹਨ।

ਅਸੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਦਲਿਤ ਭਾਈਚਾਰੇ ਅਤੇ ਕਿਸਾਨ ਭਾਈਚਾਰੇ ਦੀ ਅਵਾਜ਼ ਉਠਾਉਣ ਲਈ ਯਤਨ ਕਰ ਰਹੇ ਹਾਂ। ਪਰ ਪੰਜਾਬ ਦੇ ਕਾਗਰਸੀ ਆਗੂ ਸ੍ਰੀ ਚਮਕੌਰ ਸਾਹਿਬ ਅਤੇ ਆਨੰਦਪੁਰ ਸਾਹਿਬ ਦੀਆ ਸੀਟਾਂ 'ਤੇ ਬਸਪਾ ਦੇ ਖਾਤੇ 'ਚ ਛੱਡਣ ਬਾਰੇ ਰਵਨੀਤ ਬਿੱਟੂ ਵਲੋਂ ਵਿਵਾਦਿਤ ਬਿਆਨ ਦੇ ਕੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਹੈ। ਇਸ ਲਈ ਦਲਿਤ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਪਾਰਟੀਆਂ ਦੇ ਨੁਮਾਇੰਦੇਆ ਦੀਆ ਗੱਲਾਂ 'ਤੇ ਵਿਸ਼ਵਾਸ ਨਾ ਕਰਦੇ ਹੋਏ ਬਸਪਾ ਅਕਾਲੀ ਗੱਠਜੋੜ ਨੂੰ ਮਜਬੂਤ ਕਰੇ।

ਹੋਰ ਪੜ੍ਹੋ: ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਦੇਖੋ ਤਸਵੀਰਾਂ

ਜਸਵੀਰ ਗੜੀ ਨੇ ਐਲਾਨ ਕੀਤਾ ਕਿ ਕਾਂਗਰਸ ਦੇ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਵਲੋਂ ਦਿੱਤੇ ਮੰਦਭਾਗੇ ਬਿਆਨ ਦੇ ਵਿਰੋਧ ਚ 3 ਅਗਸਤ ਨੂੰ ਸਰਦੂਲਗੜ੍ਹ ਤੋਂ ਮੋਫਰ ਪਿੰਡ ਤਕ ਰੋਸ ਮਾਰਚ ਕੱਢਿਆ ਜਾਵੇਗਾ ਅਤੇ 7 ਅਗਸਤ ਨੂੰ ਵਾਲਮੀਕਿ ਤੀਰਥ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਅਸ਼ੀਰਵਾਦ ਰੈਲੀ ਕੱਢੀ ਜਾਵੇਗੀ।

-PTC News

adv-img
adv-img