Fri, Apr 26, 2024
Whatsapp

ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਮੋਬਾਈਲ ਦੀ ਦੁਕਾਨ 'ਚ ਚੱਲੀ ਗੋਲ਼ੀ, ਨੌਜਵਾਨ ਜ਼ਖ਼ਮੀ

Written by  Ravinder Singh -- October 19th 2022 04:11 PM
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਮੋਬਾਈਲ ਦੀ ਦੁਕਾਨ 'ਚ ਚੱਲੀ ਗੋਲ਼ੀ, ਨੌਜਵਾਨ ਜ਼ਖ਼ਮੀ

ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਮੋਬਾਈਲ ਦੀ ਦੁਕਾਨ 'ਚ ਚੱਲੀ ਗੋਲ਼ੀ, ਨੌਜਵਾਨ ਜ਼ਖ਼ਮੀ

ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਅੱਜ ਰੇਲਵੇ ਸਟੇਸ਼ਨ ਕੋਲ ਲਿਬਰਟੀ ਮਾਰਕੀਟ ਵਿਚ ਇਕ ਮੋਬਾਈਲ ਦੀ ਦੁਕਾਨ ਉਤੇ ਗੋਲੀ ਚੱਲ ਗਈ। ਗੋਲ਼ੀ ਚੱਲਣ ਨਾਲ ਇਕ ਨੌਜਵਾਨ ਜਖ਼ਮੀ ਹੋ ਗਈ। ਇਕ ਪੁਲਿਸ ਵਾਲੇ ਦੀ ਪਿਸਤੌਲ ਵਿਚੋਂ ਚੱਲੀ ਗੋਲ਼ੀ ਦੁਕਾਨਦਾਰ ਵੰਸ਼ ਦੀ ਛਾਤੀ ਵਿਚ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਘਟਨਾ ਸੀ ਸੂਚਨਾ ਮਿਲਣ ਉਤੇ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀ ਮੁਤਾਬਕ ਇਹ ਹਾਦਸਾ ਹੈ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਮੋਬਾਈਲ ਦੀ ਦੁਕਾਨ 'ਚ ਚੱਲੀ ਗੋਲ਼ੀ, ਨੌਜਵਾਨ ਜ਼ਖ਼ਮੀਗੋਲੀ ਚਲਾਉਣ ਦਾ ਕੋਈ ਮਕਸਦ ਨਹੀਂ ਸੀ ਬਲਕਿ ਪਿਸਤੌਲ ਵਿਚੋਂ ਗੋਲ਼ੀ ਅਚਾਨਕ ਚੱਲੀ ਹੋਵੇ ਜਾਂ ਪਿਸਤੌਲ ਦਾ ਲਾਕ ਨਾ ਲੱਗਿਆ ਹੋਵੇ, ਜਿਸ ਕਾਰਨ ਇਹ ਗੋਲ਼ੀ ਚੱਲੀ ਹੈ। ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖ਼ਮੀ ਦੁਕਾਨਦਾਰ ਵੰਸ਼ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। -PTC News ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ, ਏਆਈਜੀ ਮਨਮੋਹਨ ਸ਼ਰਮਾ ਦੀ ਕੀਤੀ ਤਾਰੀਫ਼


Top News view more...

Latest News view more...