Sat, Dec 14, 2024
Whatsapp

ਫਿਰ ਵਿਵਾਦਾਂ 'ਚ ਅਮੀਸ਼ਾ ਪਟੇਲ, ਅਦਾਕਾਰਾ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ

Reported by:  PTC News Desk  Edited by:  Riya Bawa -- April 25th 2022 11:01 AM
ਫਿਰ ਵਿਵਾਦਾਂ 'ਚ ਅਮੀਸ਼ਾ ਪਟੇਲ, ਅਦਾਕਾਰਾ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ

ਫਿਰ ਵਿਵਾਦਾਂ 'ਚ ਅਮੀਸ਼ਾ ਪਟੇਲ, ਅਦਾਕਾਰਾ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ

ਨਵੀਂ ਦਿੱਲੀ: ਇੱਕ ਵਾਰ ਫਿਰ ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ (Ameesha patel) ਵਿਵਾਦਾਂ ਵਿੱਚ ਘਿਰ ਗਈ ਹੈ। ਉਸ ਉੱਤੇ ਇੱਕ ਇਵੈਂਟ ਵਿੱਚ ਪੈਸੇ ਲੈ ਕੇ ਅਧੂਰਾ ਪਰਫਾਰਮ ਕਰਨ ਦਾ ਇਲਜ਼ਾਮ ਲੱਗਾ ਹੈ, ਜਿਸਦੇ ਲਈ ਉਨ੍ਹਾਂ ਦੇ ਖਿਲਾਫ ਪੁਲਿਸ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਦਰਅਸਲ ਇਹ ਮਾਮਲਾ ਖੰਡਵਾ ਦਾ ਹੈ, ਜਿੱਥੇ ਦੇ ਕੋਤਵਾਲੀ ਥਾਣੇ ਵਿੱਚ ਇਹ ਮਾਮਲਾ ਦਰਜ ਹੋਇਆ ਹੈ। ਦੱਸ ਦੇਈਏ ਕਿ 23 ਅਪ੍ਰੈਲ ਨੂੰ ਅਮੀਸ਼ਾ ਪਟੇਲ ਨੂੰ ਖੰਡਵਾ ਦੇ ਨਵਚੰਡੀ ਦੇਵੀਧਾਮ ਵਿਖੇ ਹੋਣ ਵਾਲੀ ਸਟਾਰ ਨਾਈਟ ਵਿੱਚ ਪਰਫਾਰਮ  ਕਰਨ ਲਈ ਬੁਲਾਇਆ ਗਿਆ ਸੀ ਪਰ ਉਹ ਸਿਰਫ 3 ਮਿੰਟ ਹੀ ਸਟੇਜ 'ਤੇ ਰਹੀ ਅਤੇ ਫਿਰ ਵਾਪਸ ਆ ਗਈ।  ਫਿਰ ਵਿਵਾਦਾਂ 'ਚ ਅਮੀਸ਼ਾ ਪਟੇਲ, ਅਦਾਕਾਰਾ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ ਫਿਲਮ ਸਟਾਰ ਨਾਈਟ ਹਰ ਸਾਲ ਖੰਡਵਾ ਦੇ ਮਸ਼ਹੂਰ ਨਵਚੰਡੀ ਦੇਵੀਧਾਮ 'ਚ ਆਯੋਜਿਤ ਮੇਲੇ ਦੇ ਸਮਾਪਤੀ ਸਮਾਰੋਹ 'ਤੇ ਆਯੋਜਿਤ ਕੀਤੀ ਜਾਂਦੀ ਹੈ। ਪਿਛਲੇ 2 ਸਾਲਾਂ ਤੋਂ ਕੋਰੋਨਾ ਵਾਇਰਸ ਕਾਰਨ ਇੱਥੇ ਫਿਲਮ ਸਟਾਰ ਨਾਈਟ ਦਾ ਆਯੋਜਨ ਨਹੀਂ ਹੋ ਸਕਿਆ। ਇਸ ਵਾਰ ਮੇਲੇ ਦੀ ਸਮਾਪਤੀ ਮੌਕੇ ਨਵਚੰਡੀ ਦੇਵੀਧਾਮ ਦੇ ਮਹੰਤ ਬਾਬਾ ਗੰਗਾਰਾਮ ਨੇ ਸਟਾਰ ਨਾਈਟ ਕਰਵਾਈ।

ਫਿਲਮ ਅਦਾਕਾਰਾ ਅਮੀਸ਼ਾ ਪਟੇਲ ਨੂੰ ਪੰਜ ਲੱਖ ਰੁਪਏ ਦੇ ਕੇ ਇੱਥੇ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ ਪਰ ਅਮੀਸ਼ਾ ਪਟੇਲ ਆਪਣੀ ਸੁਪਰਹਿੱਟ ਫਿਲਮ ਕਹੋ ਨਾ ਪਿਆਰ ਹੈ ਦੇ ਟਾਈਟਲ ਗੀਤ 'ਤੇ ਪਰਫਾਰਮ ਕਰਕੇ ਸਟੇਜ ਤੋਂ ਉਤਰ ਗਈ। ਇੰਨਾ ਹੀ ਨਹੀਂ ਉਹ ਕਾਰ 'ਚ ਮੁੰਬਈ ਜਾਣ ਲਈ ਇੰਦੌਰ ਤੋਂ ਰਵਾਨਾ ਹੋ ਗਈ।  ਫਿਰ ਵਿਵਾਦਾਂ 'ਚ ਅਮੀਸ਼ਾ ਪਟੇਲ, ਅਦਾਕਾਰਾ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ ਇਹ ਵੀ ਪੜ੍ਹੋ : ਕਿਸਾਨਾਂ 'ਤੇ ਮਹਿੰਗਾਈ ਦੀ ਮਾਰ, ਡੀਏਪੀ ਪ੍ਰਤੀ ਗੱਟਾ 150 ਰੁਪਏ ਹੋਈ ਮਹਿੰਗੀ ਖੰਡਵਾ ਦੇ ਸਮਾਜ ਸੇਵਕ ਸੁਨੀਲ ਜੈਨ ਨੇ ਅਭਿਨੇਤਰੀ ਅਮੀਸ਼ਾ ਪਟੇਲ ਦੇ ਇਸ ਰਵੱਈਏ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਖੰਡਵਾ ਦੇ ਲੋਕਾਂ ਨਾਲ ਧੋਖਾ ਹੈ, ਉਨ੍ਹਾਂ ਦਾ ਅਪਮਾਨ ਹੈ। ਉਸ ਨੇ ਸਿਟੀ ਕੋਤਵਾਲੀ ਥਾਣੇ ਵਿੱਚ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਲਈ ਅਰਜ਼ੀ ਦਿੱਤੀ ਹੈ।  ਫਿਰ ਵਿਵਾਦਾਂ 'ਚ ਅਮੀਸ਼ਾ ਪਟੇਲ, ਅਦਾਕਾਰਾ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ ਫਿਲਮ ਅਦਾਕਾਰਾ ਅਮੀਸ਼ਾ ਪਟੇਲ ਦਾ ਸਟਾਰ ਨਾਈਟ ਪ੍ਰੋਗਰਾਮ 23 ਅਪ੍ਰੈਲ ਨੂੰ ਰਾਤ 8 ਵਜੇ ਤੋਂ ਹੋਣਾ ਸੀ। ਪਰ ਉਹ ਇੰਦੌਰ ਦੇ ਰਸਤੇ ਖੰਡਵਾ ਆਈ, ਜਿਸ ਵਿਚ ਉਸ ਦਾ ਸਮਾਂ ਲੱਗ ਗਿਆ। ਰਾਤ 9:45 'ਤੇ ਜਿਵੇਂ ਹੀ ਉਹ ਸਟੇਜ 'ਤੇ ਪਹੁੰਚੀ ਤਾਂ ਉਸ ਦੇ ਪ੍ਰਸ਼ੰਸਕ ਇਕੱਠੇ ਹੋ ਗਏ। ਅਜਿਹੇ 'ਚ ਅਮੀਸ਼ਾ ਪਟੇਲ ਨੇ ਸਿਰਫ ਇਕ ਗੀਤ 'ਤੇ ਆਪਣਾ ਪਰਫਾਰਮੈਂਸ ਦਿੱਤਾ ਅਤੇ ਦੁਬਾਰਾ ਆਉਣ ਦੀ ਗੱਲ ਕਹੀ ਅਤੇ ਚਲੀ ਗਈ। -PTC News

Top News view more...

Latest News view more...

PTC NETWORK