ਕੈਪਟਨ ਦੇ 'ਸਾਧੂ' ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, ਸੀ.ਬੀ.ਆਈ ਨੇ ਵਿੱਢੀ ਐਸ.ਸੀ ਪੋਸਟ ਮੈਟ੍ਰਿਕ ਵਜ਼ੀਫਾ ਘੋਟਾਲੇ ਦੀ ਜਾਂਚ

By Jashan A - July 28, 2021 10:07 am

ਚੰਡੀਗੜ੍ਹ: ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ (post-matric scholarship scam) ਵਿਚ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਘਪਲੇ ਖ਼ਿਲਾਫ਼ ਸੀ.ਬੀ.ਆਈ (CBI) ਨੇ ਐਕਸ਼ਨ ਲੈ ਲਿਆ ਹੈ, ਯਾਨੀਕਿ ਸੀਬੀਆਈ ਵਲੋਂ ਇਸ ਘੋਟਾਲੇ ਦੀ ਜਾਂਚ ਵਿੱਢ ਦਿੱਤੀ ਗਈ ਹੈ। ਜਿਸ ਦੌਰਾਨ ਹੁਣ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot)ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਸਰਕਾਰ ਕੋਲੋਂ ਘੁਟਾਲੇ ਦਾ ਰਿਕਾਰਡ ਤਲਬ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੀਬੀਆਈ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਦੀ ਸ਼ਿਕਾਇਤ ‘ਤੇ ਜਾਂਚ ਕਰਨ ਦਾ ਫੈਸਲਾ ਲਿਆ ਹੈ।

ਉਥੇ ਹੀ ਸੀਬੀਆਈ ਨੇ ਘੁਟਾਲੇ ਸਬੰਧੀ ਪਹਿਲੇ ਵਧੀਕ ਮੁੱਖ ਸਕੱਤਰ (ਸਮਾਜਿਕ ਨਿਆਂ) ਕਿਰਪਾ ਸ਼ੰਕਰ ਸਿਰੋਜ ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਵੀ ਤਲਬ ਕਰ ਲਈ ਹੈ, ਜਿਸ 'ਚ ਇਸ ਘੋਟਾਲੇ ਦਾ ਖੁਲਾਸਾ ਹੋਇਆ ਹੈ।

ਹੋਰ ਪੜ੍ਹੋ: ਧਨੌਲਾ ਦੇ ਲਵਪ੍ਰੀਤ ਦੀ ਖ਼ੁਦਕੁਸ਼ੀ ਦਾ ਮਾਮਲਾ: ਪੁਲਿਸ ਨੇ ਪਤਨੀ ਬੇਅੰਤ ਕੌਰ ਖਿਲਾਫ ਮਾਮਲਾ ਕੀਤਾ ਦਰਜ

ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਵਜੀਫਾ ਘਪਲੇ ਵਿਚ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮਿਲੀਭੁਗਤ ਦੇ ਵੀ ਦੋਸ਼ ਲੱਗੇ ਸਨ। ਪਰ ਮੁੱਖ ਸਕੱਤਰ ਵਿਨੀ ਮਹਾਜਨ ਘਪਲੇ ਦੇ ਮਾਮਲੇ ਮੰਤਰੀ ਧਰਮਸੋਤ ਤੇ ਹੋਰ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਚੁੱਕੇ ਹਨ।

ਜ਼ਿਕਰ ਏ ਖਾਸ ਹੈ ਕਿ ਵਿਰੋਧੀਆਂ ਵੱਲੋਂ ਲਗਾਤਾਰ ਇਸ ਘੋਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰ ਰਹੇ ਸਨ ਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ 64 ਕਰੋੜ ਰੁਪਏ ਦਾ ਘਪਲਾ ਹੋਇਆ ਹੈ।

ਸਕਾਲਰਸ਼ਿਪ ਦੇ 64 ਕਰੋੜ ਖਾ ਗਏ ਮੰਤਰੀ ਜੀ--

ਮਹਿਕਮੇ 'ਚ ਕਰੀਬੀ ਡਿਪਟੀ ਡਾਇਰੈਕਟਰ ਪਰਮਿੰਦਰ ਗਿੱਲ ਨਾਲ ਮਿਲੀਭੁਗਤ ਕਰਕੇ ਨਿਜੀ ਸੰਸਥਾਨਾ ਨੂੰ ਵੰਡੇ 16.91 ਕਰੋੜ ਰੁਪਏ
ਜਿੰਨਾ ਨਿਜੀ ਸੰਸਥਾਨਾ ਤੋਂ 8 ਕਰੋੜ ਵਸੂਲਣੇ ਸਨ ਉਨ੍ਹਾਂ ਨੂੰ ਹੀ ਜਾਰੀ ਕਰ ਦਿੱਤੇ ਗਏ 16.91 ਕਰੋੜ ਰੁਪਏ
39 ਕਰੋੜ ਰੁਪਏ ਦੀ ਵੰਡੀ ਗਈ ਸਕਾਲਰਸ਼ਿਪ ਦਾ ਮਹਿਕਮੇ ਕੋਲ ਕੋਈ ਰਿਕਾਰਡ ਨਹੀਂ ਹੈ
ਕੇਂਦਰ ਵਲੋਂ ਭੇਜੇ 303 ਕਰੋੜ ਦੇ ਫੰਡ ਨੂੰ ਵੰਡਣ ਲਈ ਪਿਕ ਐਂਡ ਚੂਜ਼ ਦੀ ਪਾਲਿਸੀ ਅਪਨਾਈ ਗਈ
ਡਾਇਰੈਕਟਰ ਵਲੋਂ ਜਾਰੀ ਕੀਤੇ ਜਾਣ ਵਾਲੇ ਫੰਡ ਨੂੰ ਸਿੱਧੇ ਮੰਤਰੀ ਤੇ ਡਿਪਟੀ ਡਾਇਰੈਕਟਰ ਦੇ ਪੱਧਰ ਤੇ ਵੰਡਿਆ ਗਿਆ
ਪੁਰਾਣੇ ਰਿਕਾਰਡ ਤੇ ਪਰਦਾ ਪਾਉਣ ਲਈ ਹਰ ਨਵੇਂ ਸੰਸਥਾਨ ਨੂੰ ਫੰਡ ਜਾਰੀ ਕਰਨ ਲਈ ਨਵੀਂ ਫਾਈਲ ਬਣਾਈ ਗਈ
ਐਡੀਸ਼ਨਲ ਚੀਫ ਸਕੱਤਰ ਦੀ ਜਾਂਚ ਰਿਪੋਰਟ ਵਿੱਚ ਹੋਇਆ ਖੁਲਾਸਾ
ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਸੌਂਪੀ ਗਈ ਜਾਂਚ ਰਿਪੋਰਟ

-PTC News

adv-img
adv-img