ਮੁੱਖ ਖਬਰਾਂ

ਸੀਬੀਆਈ ਵੱਲੋਂ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਕੇਸ ਦਰਜ, 15 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ View in English

By Ravinder Singh -- May 20, 2022 8:57 am

ਪਟਨਾ : ਸੀਬੀਆਈ (CBI) ਨੇ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਲਾਲੂ ਯਾਦਵ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਲਾਲੂ ਦੇ 15 ਟਿਕਾਣਿਆਂ 'ਤੇ ਸੀਬੀਆਈ ਦੇ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲਾਲੂ ਯਾਦਵ ਦੇ 15 ਟਿਕਾਣਿਆਂ 'ਤੇ ਛਾਪੇਮਾਰੀ ਅਤੇ ਰਾਬੜੀ ਦੇਵੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਬੀਆਈ ਦੀ ਟੀਮ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਪਟਨਾ ਸਥਿਤ ਘਰ ਵੀ ਪਹੁੰਚ ਗਈ ਹੈ। ਟੀਮ ਰਾਬੜੀ ਦੇਵੀ ਤੋਂ ਪੁੱਛਗਿੱਛ ਕਰ ਰਹੀ ਹੈ।

ਸੀਬੀਆਈ ਵੱਲੋਂ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਕੇਸ ਦਰਜ, 15 ਟਿਕਾਣਿਆਂ 'ਤੇ ਕੀਤੀ ਛਾਪੇਮਾਰੀਜਾਣਕਾਰੀ ਅਨੁਸਾਰ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਸੀਬੀਆਈ ਦੀ ਟੀਮ ਪਹੁੰਚ ਗਈ ਹੈ। ਸੀਬੀਆਈ ਦੀ ਟੀਮ ਸ਼ੁੱਕਰਵਾਰ ਸਵੇਰੇ ਅਚਾਨਕ ਉੱਥੇ ਪਹੁੰਚ ਗਈ। ਸੂਤਰਾਂ ਅਨੁਸਾਰ ਸੀਬੀਆਈ ਦੀ ਟੀਮ ਬਿਹਾਰ ਤੇ ਦਿੱਲੀ ਸਮੇਤ ਕੁੱਲ 15 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਤੇਜਸਵੀ ਯਾਦਵ ਰਾਬੜੀ ਨਿਵਾਸ 'ਤੇ ਨਹੀਂ ਹਨ, ਉਹ ਲੰਡਨ ਗਏ ਹੋਏ ਹਨ। ਮੀਸਾ ਭਾਰਤੀ ਵੀ ਪਟਨਾ 'ਚ ਸੀ ਪਰ ਹੁਣ ਉਹ ਦਿੱਲੀ ਚਲੀ ਗਈ ਹੈ। ਲਾਲੂ ਯਾਦਵ ਵੀ ਪਹਿਲਾਂ ਹੀ ਦਿੱਲੀ ਵਿੱਚ ਹਨ। ਅਜਿਹੇ 'ਚ ਸੀਬੀਆਈ ਦੀ ਟੀਮ ਰਾਬੜੀ ਤੋਂ ਪੂਰੀ ਜਾਣਕਾਰੀ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਸੀਬੀਆਈ ਵੱਲੋਂ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਕੇਸ ਦਰਜ, 15 ਟਿਕਾਣਿਆਂ 'ਤੇ ਕੀਤੀ ਛਾਪੇਮਾਰੀਜ਼ਿਕਰਯੋਗ ਹੈ ਕਿ ਜਦੋਂ ਲਾਲੂ ਯਾਦਵ 2004 ਤੋਂ 2009 ਤੱਕ ਕੇਂਦਰ ਵਿੱਚ ਰੇਲ ਮੰਤਰੀ ਸਨ ਤਾਂ ਰੇਲਵੇ ਵਿੱਚ ਭਰਤੀ ਘੁਟਾਲਾ ਹੋਇਆ ਸੀ। ਉਸ ਸਮੇਂ ਅਜਿਹਾ ਹੀ ਦੋਸ਼ ਸੀ। ਕੇਸ ਵੀ ਦਰਜ ਕੀਤਾ ਗਿਆ ਸੀ। ਘਪਲੇ ਦਾ ਇਲਜ਼ਾਮ ਲੱਗਾ ਸੀ ਜਿਸ ਨੂੰ ਰੇਲਵੇ ਨੇ ਹਟਾ ਦਿੱਤਾ ਸੀ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਇਸ ਸਬੰਧ 'ਚ ਰਾਬੜੀ ਦੇ ਘਰ ਪਹੁੰਚੀ ਹੈ। ਹਾਲਾਂਕਿ ਅਜੇ ਤੱਕ ਸੀਬੀਆਈ ਵੱਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।

ਸੀਬੀਆਈ ਵੱਲੋਂ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਕੇਸ ਦਰਜ, 15 ਟਿਕਾਣਿਆਂ 'ਤੇ ਕੀਤੀ ਛਾਪੇਮਾਰੀਜ਼ਿਕਰਯੋਗ ਹੈ ਕਿ ਉਸ ਸਮੇਂ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਲਾਲੂ ਯਾਦਵ ਨੇ ਰੇਲ ਮੰਤਰੀ ਹੁੰਦਿਆਂ ਕਈ ਲੋਕਾਂ ਤੋਂ ਜ਼ਮੀਨਾਂ ਲਈਆਂ ਤੇ ਬਦਲੇ 'ਚ ਉਨ੍ਹਾਂ ਨੂੰ ਨੌਕਰੀ ਦਿੱਤੀ ਗਈ। ਠੀਕ ਪੰਜ ਸਾਲ ਪਹਿਲਾਂ ਜਦੋਂ ਮਹਾਗਠਜੋੜ ਦੀ ਸਰਕਾਰ ਸੀ, ਉਦੋਂ ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਸਨ ਅਤੇ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਸਨ। ਉਸ ਸਮੇਂ ਵੀ ਸੀ.ਬੀ.ਆਈ. ਦੀ ਛਾਪੇਮਾਰੀ ਹੋਈ ਸੀ। ਉਸ ਸਮੇਂ ਆਈਆਰਸੀਟੀਸੀ ਘੁਟਾਲੇ ਵਿੱਚ ਛਾਪੇ ਮਾਰੇ ਗਏ ਸਨ। ਇੱਕ ਵਾਰ ਫਿਰ ਲਾਲੂ ਯਾਦਵ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਹੋ ਰਹੀ ਹੈ। ਇੱਥੇ ਪਟਨਾ ਸਥਿਤ ਰਾਬੜੀ ਨਿਵਾਸ 'ਤੇ ਵਕੀਲ ਨੂੰ ਵੀ ਬੁਲਾਇਆ ਗਿਆ ਹੈ। ਸੀਬੀਆਈ ਦੀ ਟੀਮ ਵਿੱਚ ਮਹਿਲਾ ਅਤੇ ਪੁਰਸ਼ ਦੋਵੇਂ ਅਧਿਕਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ : ਰਾਹਤ ਦੀ ਖ਼ਬਰ ; ਰੋਪੜ ਥਰਮਲ ਪਲਾਂਟ ਦਾ ਬੰਦ ਯੂਨਿਟ ਮੁੜ ਹੋਇਆ ਚਾਲੂ

  • Share