ਕੀ ਅੱਧਾ ਪੰਜਾਬ ਫ਼ੌਜ ਹਵਾਲੇ ? ਹੁਣ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਤੱਕ ਕਾਰਵਾਈ ਕਰ ਸਕੇਗੀ BSF
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ ਅਤੇ ਹੁਣ ਬੀਐਸਐਫ ਅਧਿਕਾਰੀਆਂ ਨੂੰ ਗ੍ਰਿਫਤਾਰੀ, ਤਲਾਸ਼ੀ ਅਤੇ ਜ਼ਬਤ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਬੀਐਸਐਫ ਨੂੰ ਸੀਆਰਪੀਸੀ, ਪਾਸਪੋਰਟ ਐਕਟ ਅਤੇ ਪਾਸਪੋਰਟ (Entry to India) ਐਕਟ ਦੇ ਤਹਿਤ ਇਹ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਕੀ ਅੱਧਾ ਪੰਜਾਬ ਫ਼ੌਜ ਹਵਾਲੇ ? ਹੁਣ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਤੱਕ ਕਾਰਵਾਈ ਕਰ ਸਕੇਗੀ BSF
ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਨੂੰ ਪੰਜਾਬ , ਪੱਛਮੀ ਬੰਗਾਲ ਅਤੇ ਆਸਾਮ ਸੂਬਿਆਂ 'ਚ ਵਧਾ ਦਿੱਤਾ ਹੈ। ਹੁਣ 50 ਕਿਲੋਮੀਟਰ ਦੇ ਦਾਇਰ ਵਿਚ ਬੀ.ਐੱਸ.ਐੱਫ. ਦੇ ਅਧਿਕਾਰ ਪੁਲਿਸ ਦੇ ਲੱਗਭਗ ਬਰਾਬਰ ਹੋ ਜਾਣਗੇ। ਇਸ ਤੋਂ ਪਹਿਲਾਂ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ 'ਚ ਬੀ.ਐੱਸ.ਐੱਫ. ਦਾ ਖੇਤਰ ਅਧਿਕਾਰ ਸਰਹੱਦ ਤੋਂ 15 ਕਿਲੋਮੀਟਰ ਅੰਦਰ ਤੱਕ ਸੀਮਤ ਸੀ। ਹੁਣ ਇਸ ਨੂੰ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ।
ਕੀ ਅੱਧਾ ਪੰਜਾਬ ਫ਼ੌਜ ਹਵਾਲੇ ? ਹੁਣ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਤੱਕ ਕਾਰਵਾਈ ਕਰ ਸਕੇਗੀ BSF
50 ਕਿਲੋਮੀਟਰ ਤੱਕ ਕਰ ਸਕਣਗੇ ਕਾਰਵਾਈ
ਅਸਾਮ, ਪੱਛਮੀ ਬੰਗਾਲ ਅਤੇ ਪੰਜਾਬ ਵਿੱਚ ਬੀਐਸਐਫ ਨੂੰ ਪੁਲਿਸ ਦੀ ਤਰਜ਼ 'ਤੇ ਤਲਾਸ਼ੀ ਅਤੇ ਗ੍ਰਿਫਤਾਰੀ ਦਾ ਅਧਿਕਾਰ ਮਿਲ ਗਿਆ ਹੈ। ਬੀਐਸਐਫ ਦੇ ਅਧਿਕਾਰੀ ਤਿੰਨ ਰਾਜਾਂ ਵਿੱਚ ਬੰਗਲਾਦੇਸ਼ ਅਤੇ ਪਾਕਿਸਤਾਨ ਸਰਹੱਦ ਤੋਂ 50 ਕਿਲੋਮੀਟਰ ਦੂਰ ਦੇਸ਼ ਦੇ ਰਾਜਾਂ ਵਿੱਚ ਕਾਰਵਾਈ ਕਰ ਸਕਣਗੇ। ਪਹਿਲਾਂ ਇਹ ਸੀਮਾ 15 ਕਿਲੋਮੀਟਰ ਸੀ। ਇਸ ਤੋਂ ਇਲਾਵਾ ਬੀਐਸਐਫ ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮਣੀਪੁਰ ਅਤੇ ਲੱਦਾਖ ਵਿੱਚ ਵੀ ਤਲਾਸ਼ੀ ਅਤੇ ਗ੍ਰਿਫਤਾਰ ਕਰ ਸਕੇਗੀ।
ਕੀ ਅੱਧਾ ਪੰਜਾਬ ਫ਼ੌਜ ਹਵਾਲੇ ? ਹੁਣ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਤੱਕ ਕਾਰਵਾਈ ਕਰ ਸਕੇਗੀ BSF
ਗੁਜਰਾਤ ਵਿੱਚ ਘੱਟ ਕੀਤਾ ਗਿਆ ਅਧਿਕਾਰ ਖੇਤਰ
ਹਾਲਾਂਕਿ, ਇਸਦੇ ਨਾਲ ਗੁਜਰਾਤ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ ਘਟਾ ਦਿੱਤਾ ਗਿਆ ਹੈ ਅਤੇ ਸਰਹੱਦ ਦੀ ਹੱਦ 80 ਕਿਲੋਮੀਟਰ ਤੋਂ ਘਟਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਹੈ, ਜਦੋਂ ਕਿ ਰਾਜਸਥਾਨ ਵਿੱਚ ਘੇਰਾ ਖੇਤਰ ਪਹਿਲਾਂ ਦੀ ਤਰ੍ਹਾਂ 50 ਕਿਲੋਮੀਟਰ ਰੱਖਿਆ ਗਿਆ ਹੈ। ਪੰਜ ਉੱਤਰ -ਪੂਰਬੀ ਰਾਜਾਂ ਮੇਘਾਲਿਆ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ ਅਤੇ ਮਣੀਪੁਰ ਲਈ ਕੋਈ ਹੱਦ ਨਿਰਧਾਰਤ ਨਹੀਂ ਕੀਤੀ ਗਈ ਹੈ। ਇਸਦੇ ਨਾਲ ਹੀ ਜੰਮੂ -ਕਸ਼ਮੀਰ ਅਤੇ ਲੱਦਾਖ ਵਿੱਚ ਵੀ ਸਰਹੱਦ ਤੈਅ ਨਹੀਂ ਹੈ।
ਕੀ ਅੱਧਾ ਪੰਜਾਬ ਫ਼ੌਜ ਹਵਾਲੇ ? ਹੁਣ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਤੱਕ ਕਾਰਵਾਈ ਕਰ ਸਕੇਗੀ BSF
ਬੀ.ਐੱਸ.ਐੱਫ. ਦੇ ਅਧਿਕਾਰ
ਬਾਰਡਰ ਸਕਿਉਰਿਟੀ ਫੋਰਸ ਐਕਟ, 1968 ਦੀ ਧਾਰਾ 139 ਕੇਂਦਰ ਨੂੰ ਅਧਿਕਾਰ ਦਿੰਦੀ ਹੈ ਕਿ ਉਹ ਸਮੇਂ -ਸਮੇਂ 'ਤੇ ਸੀਮਾ ਸੁਰੱਖਿਆ ਬਲ ਦੇ ਕਾਰਜ ਖੇਤਰ ਅਤੇ ਸੀਮਾਵਾਂ ਨੂੰ ਸੂਚਿਤ ਕਰਨ ਦਾ ਅਧਿਕਾਰ ਦਿੰਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਹੱਦੀ ਖੇਤਰਾਂ ਦੀ 'ਅਨੁਸੂਚੀ' ਵਿੱਚ ਸੋਧ ਕਰਦਿਆਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿੱਥੇ ਬੀਐਸਐਫ ਕੋਲ ਪਾਸਪੋਰਟ ਐਕਟ, ਐਨਡੀਪੀਐਸ ਐਕਟ, ਕਸਟਮਜ਼ ਐਕਟ ਵਰਗੇ ਐਕਟਾਂ ਅਧੀਨ ਤਲਾਸ਼ੀ, ਜ਼ਬਤ ਅਤੇ ਗ੍ਰਿਫਤਾਰੀ ਦੀਆਂ ਸ਼ਕਤੀਆਂ ਹੋਣਗੀਆਂ।
-PTCNews