ਮੁੱਖ ਖਬਰਾਂ

PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ

By Jashan A -- May 30, 2019 9:16 am -- Updated:May 30, 2019 9:18 am

PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ,ਚੰਡੀਗੜ੍ਹ: ਅੱਜ ਕੱਲ੍ਹ PUBG ਮੋਬਾਈਲ ਗੇਮ ਦਾ ਲੋਕਾਂ 'ਤੇ ਕਾਫੀ ਭੂਤ ਸਵਾਰ ਹੈ। ਜਿਸ ਦੌਰਾਨ ਸਾਰਾ ਦੀ ਲੋਕ ਇਹ ਗੇਮ ਖੇਡਦੇ ਰਹਿੰਦੇ ਹਨ। ਸੂਤਰਾਂ ਮੁਤਾਬਕ ਕਈ ਲੋਕਾਂ ਲਈ ਇਹ ਗੇਮ ਮੌਤ ਦਾ ਕਾਰਨ ਵੀ ਬਣ ਚੁੱਕੀ ਹੈ।

pubg PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ

ਹਾਲਾਂਕਿ ਪੀਟੀਸੀ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਚੰਡੀਗੜ੍ਹ ਦੇ ਸੈਕਟਰ 27 ਤੋਂ ਸਾਹਮਣੇ ਆਇਆ ਹੈ, ਜਿਥੇ ਪਬਜੀ ਗੇਮ ਖੇਡਦੇ ਦਸਵੀਂ ਕਲਾਸ ਦੇ ਵਿਦਿਆਰਥੀ ਦੀ ਮੌਤ ਹੋ ਗਈ।

ਹੋਰ ਪੜ੍ਹੋ:ICC ਵਿਸ਼ਵ ਕੱਪ-2019 ਦਾ ਅੱਜ ਹੋਵੇਗਾ ਆਗਾਜ਼, ਇਹਨਾਂ 2 ਟੀਮਾਂ ਵਿਚਾਲੇ ਹੋਵੇਗੀ ਫਸਵੀਂ ਟੱਕਰ

pubg PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ

ਕਿਆਸ ਲਾਏ ਜਾ ਰਹੇ ਹਨ ਕਿ ਬੱਚੇ ਦੀ ਮੌਤ ਗੇਮ ਕਾਰਨ ਹੋਈ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪੁੱਤਰ ਕਾਫ਼ੀ ਸਮੇਂ ਤੋਂ ਪਬਜੀ ’ਚ ਹੀ ਬਿਜ਼ੀ ਰਹਿੰਦਾ ਸੀ।

pubg PUBG ਖੇਡਦੇ-ਖੇਡਦੇ ਹੋਈ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ

ਦੋ ਦਿਨ ਪਹਿਲਾਂ ਕਲਾਸ ਟੀਚਰ ਨੇ ਵੀ ਉਸ ਨੂੰ ਕੁੱਟਿਆ ਸੀ, ਜਿਸ ਕਾਰਨ ਉਹ ਥੋਡ਼੍ਹਾ ਪ੍ਰੇਸ਼ਾਨ ਸੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

  • Share