ਵੱਡੀ ਵਾਰਦਾਤ : ਚੌਂਕੀਦਾਰ ਬਣਿਆ ਚੋਰ, 4 ਕਰੋੜ ਰੁਪਏ ਲੈਕੇ ਹੋਇਆ ਫਰਾਰ

ਸੂਬੇ ਵਿਚ ਇਹਨੀ ਦਿਨੀਂ ਅਪਰਾਧਿਕ ਵਾਰਦਾਤਾਂ ਦਾ ਗਰਾਫ ਵਧਦਾ ਜਾ ਰਿਹਾ ਹੈ , ਜਿਥੇ ਹੁਣ ਪੰਜਾਬ ਦੀ ਰਾਜਧਾਨੀ ਵੀ ਪਿੱਛੇ ਨਹੀਂ ਹੈ , ਇਥੇ ਆਏ ਦਿਨ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਹੈ ਜੋ ਕੀਤੇ ਨਾ ਕੀਤੇ ਅਪਰਾਧੀਆਂ ਦੇ ਬੁਲੰਦ ਹੌਂਸਲਿਆਂ ਵੱਲ ਇਸ਼ਾਰਾ ਕਰਦੀ ਹੈ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਸ਼ਹਿਰ ਦੇ ਸੈਕਟਰ -34 ਵਿਚ ਐਕਸਿਸ ਬੈਂਕ ਵਿਚੋਂ ਮੋਤੀ ਰਕਮ ‘ਤੇ ਹੱਥ ਸਾਫ ਕੀਤਾ ਗਿਆ ਹੈ |

Also Read | Second wave of Coronavirus in India may peak in April: Study

ਦਰਅਸਲ ਸੈਕਟਰ-34 ਦੀ ਬਰਾਂਚ ਵਿਚ ਕੰਮ ਕਰਨ ਵਾਲਾ ਸਕਿਓਰਿਟੀ ਗਾਰਡ ਰਾਤ ਨੂੰ ਬੈਂਕ ਵਿਚੋਂ ਤਕਰੀਬਨ 4 ਕਰੋੜ ਦੀ ਮੋਤੀ ਰਕਮ ਲੈ ਕੇ ਫਰਾਰ ਹੋ ਗਿਆ ਹੈ। ਘਟਨਾ ਬਾਰੇ ਪਤਾ ਲੱਗਣ ‘ਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।Police carrying out investigations at the bank in Sector 34, Chandigarh, on Sunday. (HT Photo)

Read more : ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਦੀ ਅਗਲੀ ਰਣਨੀਤੀ ਸਬੰਧੀ ਕੀਤੇ ਗਏ ਇਹ ਐਲਾਨ

ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਕਿਓਰਿਟੀ ਗਾਰਡ ਦੀ ਡਿਊਟੀ ਰਾਤ 10 ਵਜੇ ਤੋਂ 6 ਵਜੇ ਤੱਕ ਸੀ। ਰਾਤ ਨੂੰ ਉਹ ਟਰੱਕ ਵਿਚੋਂ ਰੁਪਏ ਕੱਢ ਕੇ ਫਰਾਰ ਹੋਇਆ। ਬੈਂਕ ਨੇੜੇ ਸੁਰੱਖਿਆ ਲਈ ਪੁਲਸ ਦੇ ਜਵਾਨ ਸਨ। ਉਨ੍ਹਾਂ ਨੂੰ ਵੀ ਚੋਰੀ ਬਾਰੇ ਪਤਾ ਨਹੀਂ ਲੱਗਾ।

ਮਾਮਲੇ ‘ਚ ਸ਼ੱਕੀ, ਜਿਸ ਦੀ ਪਛਾਣ ਸੁਮਿਤ ਵਜੋਂ ਹੋਈ ਹੈ, ਉਹ ਮੁਹਾਲੀ ਦੇ ਸੋਹਾਣਾ ਦਾ ਵਸਨੀਕ ਹੈ, ਪੁਲਿਸ ਅਨੁਸਾਰ ਸੁਮਿਤ ਪਿਛਲੇ ਤਿੰਨ ਸਾਲਾਂ ਤੋਂ ਸੈਕਟਰ 34 ਵਿੱਚ ਤਾਇਨਾਤ ਸੀ। ਦਫਤਰ ਦੋ ਦਿਨਾਂ ਤੋਂ ਬੰਦ ਰਿਹਾ ਸੀ ਅਤੇ ਸੁਮਿਤ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਨਾਲ ਰਾਤ ਦੀ ਡਿਊਟੀ ‘ਤੇ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੌਕੇ ਤੋਂ ਫਰਾਰ ਸਕਿਓਰਿਟੀ ਗਾਰਡ ਨੂੰ ਫੜਣ ਲਈ ਟੀਮਾਂ ਨੂੰ ਭੇਜਿਆ ਗਿਆ ਹੈ।