ਚੰਦਰਯਾਨ-2 ਨੇ ਖਿੱਚੀਆਂ ਧਰਤੀ ਦੀਆਂ ਅਨੌਖੀਆਂ ਤਸਵੀਰਾਂ, ISRO ਨੇ ਕੀਤੀਆਂ ਸਾਂਝੀਆਂ

ਚੰਦਰਯਾਨ-2 ਨੇ ਖਿੱਚੀਆਂ ਧਰਤੀ ਦੀਆਂ ਅਨੌਖੀਆਂ ਤਸਵੀਰਾਂ, ISRO ਨੇ ਕੀਤੀਆਂ ਸਾਂਝੀਆਂ,ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਬੀਤੀ 22 ਜੁਲਾਈ ਨੂੰ ਲਾਂਚ ਕੀਤਾ ਗਿਆ ਚੰਦਰਯਾਨ-2 ਲਗਾਤਾਰ ਆਪਣੇ ਟੀਚੇ ਵੱਲ ਵਧ ਰਿਹਾ ਹੈ।ਇਸ ਦੌਰਾਨ ਚੰਦਰਯਾਨ ਨੇ ਪਹਿਲੀ ਵਾਰ ਧਰਤੀ ਦੀਆਂ ਅਨੋਖੀਆਂ ਤਸਵੀਰਾਂ ਭੇਜੀਆਂ ਹਨ, ਜਿਨ੍ਹਾਂ ਨੂੰ ਇਸਰੋ ਨੂੰ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਇਸਰੋ ਮੁਤਾਬਕ ਚੰਦਰਯਾਨ-2 ਨੇ ਇਹ ਤਸਵੀਰਾਂ ਐੱਲ. ਆਈ. 4 ਕੈਮਰੇ ਰਾਹੀਂ ਲਈਆਂ ਹਨ ਅਤੇ ਜਿਸ ‘ਚ ਧਰਤੀ ਨੀਲੇ ਰੰਗ ਦੀ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ: ਵਡੋਦਰਾ ‘ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ

2 ਅਗਸਤ (ਸ਼ੁੱਕਰਵਾਰ) ਨੂੰ ਦੁਪਹਿਰ 3.27 ਮਿੰਟ ‘ਤੇ ਚੰਦਰਯਾਨ-2 ਚੌਥੀ ਸ਼੍ਰੇਣੀ ‘ਚ ਸਫਲਤਾਪੂਰਵਕ ਪ੍ਰਵੇਸ਼ ਕਰ ਗਿਆ। ਹੁਣ ਇਸ ਦੀ ਪੇਰਿਜੀ 277 ਕਿ. ਮੀ. ਅਤੇ ਏਪੋਜੀ 89,472 ਕਿ. ਮੀ. ਕਰ ਦਿੱਤੀ ਗਈ ਹੈ। ਹੁਣ 6 ਅਗਸਤ ਤੱਕ ਧਰਤੀ ਦੇ ਚਾਰੇ ਪਾਸਿਓ ਚੰਦਰਯਾਨ-2 ਦੇ ਆਰਬਿਟ ਨੂੰ ਬਦਲਿਆ ਜਾਵੇਗਾ।

ਦੱਸਣਯੋਗ ਹੈ ਕਿ 22 ਜੁਲਾਈ ਨੂੰ ਲਾਂਚ ਕਰਨ ਤੋਂ ਬਾਅਦ ਹੀ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਲਈ ਚੰਦਰਯਾਨ-2 ਦੀ 48 ਘੰਟਿਆਂ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ। ਚੰਦਰਯਾਨ-2 ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਨ ‘ਤੇ ਉੱਤਰ ਸਕਦਾ ਹੈ।

-PTC News