'ਚੰਦਰਯਾਨ 2' ਦੇ ਸੰਪਰਕ ਟੁੱਟਣ 'ਤੇ ਖੇਡ ਸਿਤਾਰੇ ਹੋਏ ਭਾਵੁਕ, ਕੀਤੇ ਇਹ ਟਵੀਟ

By Jashan A - September 07, 2019 3:09 pm

'ਚੰਦਰਯਾਨ 2' ਦੇ ਸੰਪਰਕ ਟੁੱਟਣ 'ਤੇ ਖੇਡ ਸਿਤਾਰੇ ਹੋਏ ਭਾਵੁਕ, ਕੀਤੇ ਇਹ ਟਵੀਟ,ਨਵੀਂ ਦਿੱਲੀ: ਦੇਸ਼ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ,ਜਦੋਂ ਇਸਰੋ ਵੱਲੋਂ 22 ਜੁਲਾਈ ਨੂੰ ਪੁਲਾੜ ‘ਚ ਭੇਜੇ ਗਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਇਸਰੋ ਨਾਲੋਂ ਸੰਪਰਕ ਟੁੱਟ ਗਿਆ। ਹਰ ਕੋਈ ਉਸ ਇਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਅਤੇ ਉਸ ਸ਼ਾਨਦਾਰ ਦ੍ਰਿਸ਼ ਨੂੰ ਹਮੇਸ਼ਾ ਲਈ ਆਪਣੀਆਂ ਅੱਖਾਂ 'ਚ ਕੈਦ ਕਰਨਾ ਚਾਹੁੰਦੇ ਸਨ।

'ਚੰਦਰਯਾਨ 2' ਦਾ ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ 'ਤੇ ਸ਼ੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਖੇਡ ਸਿਤਾਰੇ ਵੀ ਭਾਵੁਕ ਹੋ ਗਏ। ਜਿਨ੍ਹਾਂ ਨੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ।

https://twitter.com/imVkohli/status/1170234276022870016?s=20

ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਕਿਹਾ ਹੈ ਕਿ "ਵਿਗਿਆਨ 'ਚ ਅਸਫਲਤਾ ਵਰਗਾ ਕੁਝ ਵੀ ਨਹੀਂ ਹੈ, ਅਸੀਂ ਪ੍ਰਯੋਗ ਕਰਦੇ ਹਾਂ ਅਤੇ ਪ੍ਰਾਪਤ ਕਰਦੇ ਹਾਂ। #ISRO ਦੇ ਵਿਗਿਆਨੀਆਂ ਲਈ ਸਤਿਕਾਰ ਜਿਨ੍ਹਾਂ ਨੇ ਦਿਨ ਅਤੇ ਰਾਤ ਨਿਰੰਤਰ ਮਿਹਨਤ ਕੀਤੀ"।

ਹੋਰ ਪੜ੍ਹੋ:ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 23 ਮੌਤਾਂ, ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਉਥੇ ਹੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਟਵੀਟ ਕਰ ਕਿਹਾ ਹੈ ਕਿ "ਸਾਨੂੰ ਤੁਹਾਡੀ ਟੀਮ 'ਤੇ ਮਾਣ ਹੈ ਇਸਰੋ, ਆਪਣੀ ਆਖਰੀ ਸਖਤ ਮਿਹਨਤ ਲਈ, ਤੁਸੀਂ ਹਾਰੇ ਨਹੀਂ, ਤੁਸੀਂ ਸਾਨੂੰ ਹੋਰ ਅੱਗੇ ਵਧਾਇਆ ਹੈ। ਸੁਪਨਿਆਂ ਨੂੰ ਜਿਉਂਦਾ ਰੱਖੋ"।

https://twitter.com/SDhawan25/status/1170211232294604801?s=20

ਇਹਨਾਂ ਤੋਂ ਇਲਾਵਾ ਭਾਰਤੀ ਰੈਸਲਰ ਬਜਰੰਗ ਪੁਨਿਆ ਵੀ ਭਾਵੁਕ ਹੋ ਗਏ। ਉਹਨਾਂ ਨੇ ਵੀ ਟਵੀਟ ਕਰ ਪਾਕਿ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ।

https://twitter.com/BajrangPunia/status/1170232402138009600?s=20

https://twitter.com/BajrangPunia/status/1170220939616890880?s=20

ਦੱਸਣਯੋਗ ਹੈ ਕਿ 'ਚੰਦਰਯਾਨ 2 ਮਿਸ਼ਨ' 14 ਅਗਸਤ ਨੂੰ ਸ਼ੁਰੂ ਹੋਇਆ ਸੀ। 6 ਸਤੰਬਰ ਦੇਰ ਰਾਤ ਭਾਰਤ ਦਾ ਸਭ ਤੋਂ ਜ਼ਰੂਰੀ ਮਿਸ਼ਨ 'ਚੰਦਰਯਾਨ 2' ਚੰਦ ਤੋਂ ਤਕਰੀਬਨ 2 ਕਿੱਲੋਮੀਟਰ ਦੀ ਦੂਰੀ 'ਤੇ ਜਾ ਕੇ ਗੁਆਚ ਗਿਆ। ਈਸਰੋ ਦੇ ਵਿਗਿਆਨੀਆਂ ਨੇ ਇਸ ਦੀ ਅਧਿਕਾਰਿਤ ਪੁਸ਼ਟੀ ਵੀ ਕਰ ਦਿੱਤੀ ਹੈ।

-PTC News

adv-img
adv-img