ਦੇਸ਼- ਵਿਦੇਸ਼

ਇਹਨਾਂ ਦੇਸ਼ਾਂ 'ਚ ਨਹੀਂ ਹੁੰਦੀ ਰਾਤ,ਇਥੇ ਕਦੇ ਨਹੀਂ ਡੁੱਬਦਾ ਸੂਰਜ !

By Jagroop Kaur -- April 29, 2021 11:04 pm -- Updated:Feb 15, 2021

ਅਸੀਂ ਸਾਰੇ ਕਦੇ ਨਾ ਕਦੇ ਇਹ ਜ਼ਰੂਰ ਸੋਚਦੇ ਹਾਂ ਕਿ ਜੇਕਰ ਸੂਰਜ ਨਾ ਛਿਪਦਾ ਹੋਵੇ ਤਾਂ ਕਿੰਨਾ ਵਧੀਆ ਹੋਵੇਗਾ ਪਰ ਸੂਰਜ ਦੇ ਅੱਗੇ ਕਿਸਦੀ ਚਲਦੀ ਹੈ। ਉਹ ਅਪਣੀ ਮਰਜ਼ੀ ਨਾਲ ਨਿਕਲਦਾ ਹੈ ਅਤੇ ਅਪਣੀ ਮਰਜ਼ੀ ਨਾਲ ਛਿਪਦਾ ਵੀ ਹੁੰਦਾ ਹੈ। ਦੁਨੀਆਂ ਵਿਚ ਕੁੱਝ ਅਜਿਹੀ ਥਾਵਾਂ ਹਨ ਜਿੱਥੇ ਸੂਰਜ ਛਿਪਦਾ ਨਹੀਂ ਹੁੰਦਾ ਅਤੇ ਉਥੇ ਰਾਤ ਨਹੀਂ ਹੁੰਦੀ। ਜਾਣੋ ਅਜਿਹੀਆਂ ਹੀ ਥਾਵਾਂ ਬਾਰੇ।Travel
ਸ‍ਵੀਡਨ : ਸ‍ਵੀਡਨ ਵਿਚ ਤਾਂ ਲਗਭੱਗ 100 ਦਿਨਾਂ ਤੱਕ ਸੂਰਜ ਛਿਪਦਾ ਨਹੀਂ ਹੁੰਦਾ। ਇਥੇ ਮਈ ਤੋਂ ਅਗਸ‍ਤ ਤੱਕ ਸੂਰਜ ਨਹੀਂ ਡੁੱਬਦਾ ਅਤੇ ਜਦੋਂ ਛਿਪਦਾ ਹੈ ਤਾਂ ਅੱਧੀ ਰਾਤ ਨੂੰ। ਫਿਰ ਸਵੇਰੇ 4:30 ਵਜੇ ਤੱਕ ਨਿਕਲ ਵੀ ਆਉਂਦਾ ਹੈ।Sweden

ਨਾਰਵੇ : ਇਹ ਦੇਸ਼ ਆਰਕਟਿਕ ਸਰਕਲ ਦੇ ਅੰਦਰ ਆਉਂਦਾ ਹੈ। ਇਸ ਨੂੰ ਮੱਧ ਰਾਤ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਮਈ ਤੋਂ ਜੁਲਾਈ ਦੇ ਵਿਚ ਲਗਭੱਗ 76 ਦਿਨਾਂ ਤੱਕ ਇੱਥੇ ਸੂਰਜ ਛਿਪਦਾ ਨਹੀਂ ਹੁੰਦਾ। ਇਸ ਤਜ਼ਰਬੇ ਨੂੰ ਉੱਥੇ ਜਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।Norway

READ MORE : ਹਿਮਾਚਲ ‘ਚ ਲਗਾਤਾਰ ਵੱਧ ਰਹੀ ਮੌਤ ਦਰ ਨੇ ਵਧਾਈ ਪ੍ਰਸ਼ਾਸਨ ਦੀ ਚਿੰਤਾ, ਜਾਰੀ ਕੀਤੀਆਂ…

ਆਈਸਲੈਂਡ : ਗਰੇਟ ਬਰੀਟੇਨ ਤੋਂ ਬਾਅਦ ਇਹ ਯੂਰੋਪ ਦਾ ਸੱਭ ਤੋਂ ਵੱਡਾ ਆਈਲੈਂਡ ਹੈ। ਇੱਥੇ ਤੁਸੀਂ ਰਾਤ ਵਿਚ ਵੀ ਸੂਰਜ ਦੀ ਰੋਸ਼ਨੀ ਦਾ ਆਨੰਦ ਲੈ ਸਕਦੇ ਹੋ। ਇਥੇ 10 ਮਈ ਤੋਂ ਜੁਲਾਈ ਦੇ ਅੰਤ ਤੱਕ ਸੂਰਜ ਨਹੀਂ ਡੁੱਬਦਾ ਹੈ।

ਅਲਾਸਕਾ : ਇੱਥੇ ਮਈ ਤੋਂ ਜੁਲਾਈ ਦੇ ਵਿਚ ਸੂਰਜ ਨਹੀਂ ਡੁੱਬਦਾ ਹੈ। ਅਲਾਸਕਾ ਅਪਣੇ ਖੂਬਸੂਰਤ ਗਲੇਸ਼ੀਅਰ ਲਈ ਜਾਣਿਆ ਜਾਂਦਾ ਹੈ। ਹੁਣ ਕਲਪਨਾ ਕਰ ਲਵੋ ਕਿ ਮਈ ਤੋਂ ਲੈ ਕੇ ਜੁਲਾਈ ਤੱਕ ਬਰਫ ਨੂੰ ਰਾਤ ਵਿਚ ਚਮਕਦੇ ਵੇਖਣਾ ਕਿੰਨਾ ਰੁਮਾਂਚ ਭਰਿਆ ਹੋ ਸਕਦਾ ਹੈ।

CanadaCanada

ਕੈਨੇਡਾ : ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਜੋ ਸਾਲ ਵਿਚ ਲੰਮੇ ਅਰਸੇ ਤੱਕ ਬਰਫ ਨਾਲ ਢੱਕਿਆ ਰਹਿੰਦਾ ਹੈ।  ਹਾਲਾਂਕਿ ਇੱਥੇ ਦੇ ਉੱਤਰੀ - ਪੱਛਮੀ ਹਿੱਸੇ ਵਿਚ ਗਰਮੀ ਦੇ ਦਿਨਾਂ ਵਿਚ 50 ਦਿਨਾਂ ਤੱਕ ਸੂਰਜ ਲਗਾਤਾਰ ਚਮਕਦਾ ਵੀ ਹੈ।

ਫਿਨਲੈਂਡ : ਹਜ਼ਾਰਾਂ ਝੀਲਾਂ ਅਤੇ ਆਈਲੈਂਡਸ ਨਾਲ ਸਜਿਆ ਹੋਇਆ ਇਹ ਦੇਸ਼ ਕਾਫ਼ੀ ਸੁੰਦਰ ਅਤੇ ਆਕਰਸ਼ਕ ਹੈ। ਗਰਮੀ ਦੇ ਮੌਸਮ ਵਿਚ ਇੱਥੇ ਲਗਭੱਗ 73 ਦਿਨਾਂ ਤੱਕ ਸੂਰਜ ਅਪਣੀ ਰੋਸ਼ਨੀ ਖਿੰਡਾਉਂਦਾ ਰਹਿੰਦਾ ਹੈ। ਘੁੰਮਣ ਦੇ ਲਿਹਾਜ਼ ਨਾਲ ਇਹ ਦੇਸ਼ ਕਾਫ਼ੀ ਵਧੀਆ ਹੈ।

Click here to follow PTC News on Twitter

  • Share