Sat, Jul 27, 2024
Whatsapp

ਅੰਮ੍ਰਿਤਸਰ 'ਚ ਟਿਫ਼ਨ ਬੰਬ ਮਿਲਣ ਤੋਂ ਬਾਅਦ ਜਲੰਧਰ 'ਚ ਵਧਾਈ ਸੁਰੱਖਿਆ ਵਿਵਸਥਾ , ਰੈੱਡ ਅਲਰਟ ਜਾਰੀ

Reported by:  PTC News Desk  Edited by:  Shanker Badra -- August 10th 2021 10:46 AM -- Updated: August 10th 2021 11:06 AM
ਅੰਮ੍ਰਿਤਸਰ 'ਚ ਟਿਫ਼ਨ ਬੰਬ ਮਿਲਣ ਤੋਂ ਬਾਅਦ ਜਲੰਧਰ 'ਚ ਵਧਾਈ ਸੁਰੱਖਿਆ ਵਿਵਸਥਾ , ਰੈੱਡ ਅਲਰਟ ਜਾਰੀ

ਅੰਮ੍ਰਿਤਸਰ 'ਚ ਟਿਫ਼ਨ ਬੰਬ ਮਿਲਣ ਤੋਂ ਬਾਅਦ ਜਲੰਧਰ 'ਚ ਵਧਾਈ ਸੁਰੱਖਿਆ ਵਿਵਸਥਾ , ਰੈੱਡ ਅਲਰਟ ਜਾਰੀ

ਜਲੰਧਰ : ਕਮਿਸ਼ਨਰੇਟ ਪੁਲਿਸ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਟਿਫ਼ਿਨ ਬਾਕਸ ਬੰਬ ਬਰਾਮਦ ਹੋਣ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਣ ਤੋਂ ਰੋਕਣ ਲਈ ਐਂਟੀ ਸਾਬੋਟਾਜ ਟੀਮ ਨੂੰ ਹਾਈ ਅਲਰਟ 'ਤੇ ਰੱਖਣ ਤੋਂ ਇਲਾਵਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਲਾਈਨਜ਼ ਵਿਖੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਹਰ ਕੀਮਤ 'ਤੇ ਸ਼ਹਿਰ ਵਿੱਚ ਅਮਨ -ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਲਈ ਇੱਕ ਵਟਸਐਪ ਨੰਬਰ 9646018201 ਵੀ ਜਾਰੀ ਕੀਤਾ ਤਾਂ ਜੋ ਲੋਕ ਆਪਣੇ ਆਸ-ਪਾਸ ਗੁਆਂਢ ਵਿੱਚ ਕੋਈ ਸ਼ੱਕੀ ਗਤੀਵਿਧੀ ਪਾਏ ਜਾਣ 'ਤੇ ਪੁਲਿਸ ਨੂੰ ਸੂਚਿਤ ਕਰ ਸਕਣ ਅਤੇ ਅਜਿਹੇ ਅਨਸਰਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। [caption id="attachment_522023" align="aligncenter" width="300"] ਅੰਮ੍ਰਿਤਸਰ 'ਚ ਟਿਫ਼ਨ ਬੰਬ ਮਿਲਣ ਤੋਂ ਬਾਅਦ ਜਲੰਧਰ 'ਚ ਵਧਾਈ ਸੁਰੱਖਿਆ ਵਿਵਸਥਾ , ਰੈੱਡ ਅਲਰਟ ਜਾਰੀ[/caption] ਪੜ੍ਹੋ ਹੋਰ ਖ਼ਬਰਾਂ : ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੰਡੂਖੇੜਾ ਕਤਲ ਮਾਮਲੇ 'ਚ ਇੱਕ ਸ਼ੂਟਰ ਦੀ ਹੋਈ ਸ਼ਨਾਖ਼ਤ ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪੀ.ਜੀਜ਼ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਬਿਨਾਂ ਕਿਸੇ ਤਸਦੀਕ ਦੇ ਅਜਿਹੀਆਂ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਦੇ ਪ੍ਰਮਾਣ ਪੱਤਰਾਂ ਦੀ ਤਸਦੀਕ ਕੀਤੀ ਜਾ ਸਕੇ। ਉਨ੍ਹਾਂ ਸਾਰੇ ਜੀਓਜ਼ ਨੂੰ ਆਪਣੇ ਇਲਾਕਿਆਂ ਵਿੱਚ ਅਜਿਹੀ ਚੈਕਿੰਗ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਚੈਕ ਪੁਆਇੰਟਾਂ, ਖਾਸ ਕਰਕੇ ਰਾਜਮਾਰਗਾਂ 'ਤੇ ਅੰਤਰਰਾਜੀ ਯਾਤਰੀਆਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਹੈ। [caption id="attachment_522022" align="aligncenter" width="300"] ਅੰਮ੍ਰਿਤਸਰ 'ਚ ਟਿਫ਼ਨ ਬੰਬ ਮਿਲਣ ਤੋਂ ਬਾਅਦ ਜਲੰਧਰ 'ਚ ਵਧਾਈ ਸੁਰੱਖਿਆ ਵਿਵਸਥਾ , ਰੈੱਡ ਅਲਰਟ ਜਾਰੀ[/caption] ਸ੍ਰੀ ਭੁੱਲਰ ਨੇ ਅੱਗੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੇ ਆਯੋਜਨ ਨੂੰ ਯਕੀਨੀ ਬਣਾਉਣ ਲਈ ਐਂਟੀ ਸਾਬੋਟਾਜ ਟੀਮ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਲੋਕਾਂ ਨੂੰ ਭੀੜ-ਭਾੜ ਵਾਲੀਆਂ ਥਾਵਾਂ 'ਤੇ ਜਾਣ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਲਾਵਾਰਿਸ ਟਿਫਿਨ, ਸਕੂਲ ਬੈਗ ਅਤੇ ਕਿਸੇ ਵੀ ਤਰ੍ਹਾਂ ਦੇ ਪੈਕਟਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਬਾਜ਼ਾਰ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸ਼ਾਪਿੰਗ ਮਾਲ ਵਰਗੀਆਂ ਭੀੜ ਭਾੜ ਵਾਲੀਆਂ ਥਾਵਾਂ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਏ ਜਾਣਗੇ ਤਾਂ ਜੋ ਇਨ੍ਹਾਂ ਸੰਵੇਦਨਸ਼ੀਲ ਪੁਆਇੰਟਾਂ 'ਤੇ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਈ ਜਾ ਸਕਣ। [caption id="attachment_522020" align="aligncenter" width="300"] ਅੰਮ੍ਰਿਤਸਰ 'ਚ ਟਿਫ਼ਨ ਬੰਬ ਮਿਲਣ ਤੋਂ ਬਾਅਦ ਜਲੰਧਰ 'ਚ ਵਧਾਈ ਸੁਰੱਖਿਆ ਵਿਵਸਥਾ , ਰੈੱਡ ਅਲਰਟ ਜਾਰੀ[/caption] ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ 'ਤੇ ਸਖ਼ਤ ਨਜ਼ਰ ਰੱਖਣ ਲਈ ਸ਼ਹਿਰ ਵਿੱਚ ਵਾਧੂ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓਜ਼) ਨੂੰ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਤੋਂ ਇਲਾਵਾ ਜ਼ਮਾਨਤ 'ਤੇ ਅਪਰਾਧੀਆਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ । [caption id="attachment_522021" align="aligncenter" width="300"] ਅੰਮ੍ਰਿਤਸਰ 'ਚ ਟਿਫ਼ਨ ਬੰਬ ਮਿਲਣ ਤੋਂ ਬਾਅਦ ਜਲੰਧਰ 'ਚ ਵਧਾਈ ਸੁਰੱਖਿਆ ਵਿਵਸਥਾ , ਰੈੱਡ ਅਲਰਟ ਜਾਰੀ[/caption] ਇਸ ਤੋਂ ਇਲਾਵਾ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਉਨ੍ਹਾਂ ਅਧਿਕਾਰੀਆਂ ਨੂੰ ਜਨਤਕ ਥਾਵਾਂ 'ਤੇ ਗਸ਼ਤ ਤੇਜ਼ ਕਰਨ ਲਈ ਕਿਹਾ ਤਾਂ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ/ਪੀਸੀਆਰ ਸਟਾਫ ਵੱਲੋਂ ਸ਼ਹਿਰ ਵਿੱਚ ਚੌਵੀ ਘੰਟੇ ਨਿਗਰਾਨੀ ਅਤੇ ਗਸ਼ਤ ਕੀਤੀ ਜਾ ਰਿਹਾ ਹੈ ਕਿਉਂਕਿ ਹਫ਼ਤੇ ਦੇ ਅਖੀਰ ਵਿੱਚ ਸ਼ਾਪਿੰਗ ਮਾਲਾਂ, ਬਾਜ਼ਾਰਾਂ, ਰੈਸਟੋਰੈਂਟਾਂ ਅਤੇ ਹੋਰਨਾਂ ਸਥਾਨਾਂ ਵਿਖੇ ਬਹੁਤ ਜ਼ਿਆਦਾ ਲੋਕਾਂ ਦਾ ਆਉਣਾ ਹੁੰਦਾ ਹੈ । - ਪੀਟਰ : ਜਲੰਧਰ


Top News view more...

Latest News view more...

PTC NETWORK