Sun, Apr 28, 2024
Whatsapp

ਕੋਰੋਨਾ ਦਾ ਪ੍ਰਭਾਵ, ਸੜਕ 'ਤੇ ਲੰਮੀ ਪਈ ਵੇਟਰ ਲੜਕੀ ਨੇ ਕੀਤੀ ਇਹ ਅਪੀਲ

Written by  Jagroop Kaur -- November 12th 2020 06:54 PM -- Updated: November 12th 2020 06:59 PM
ਕੋਰੋਨਾ ਦਾ ਪ੍ਰਭਾਵ, ਸੜਕ 'ਤੇ ਲੰਮੀ ਪਈ ਵੇਟਰ ਲੜਕੀ ਨੇ ਕੀਤੀ ਇਹ ਅਪੀਲ

ਕੋਰੋਨਾ ਦਾ ਪ੍ਰਭਾਵ, ਸੜਕ 'ਤੇ ਲੰਮੀ ਪਈ ਵੇਟਰ ਲੜਕੀ ਨੇ ਕੀਤੀ ਇਹ ਅਪੀਲ

ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਲੋਕਾਂ ਦੀ ਨਿਜੀ ਜ਼ਿੰਦਗੀ ਤੋਂ ਲੈਕੇ ਕਾਰੋਬਾਰਾਂ ਤੱਕ ਪਿਆ ਹੈ। ਇਸ ਦੇ ਨਾਲ ਹੀ ਦੁਨੀਆਂ ਭਰ 'ਚ ਲੱਖਾਂ ਲੋਕਾਂ ਦੀ ਮੌਤ ਤੱਕ ਹੋ ਚੁੱਕੀ ਹੈ ਅਤੇ ਹੁਣ ਤੱਕ ਦੇਸ਼ ਵਿਦੇਸ਼ ਤੱਕ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ । ਉਥੇ ਹੀ ਇਸ ਦਾ ਅਸਰ ਛੋਟੇ ਵੱਡੇ ਵਪਾਰੀਆਂ ਉੱਤੇ ਤਾਂ ਪਿਆ ਹੀ ਹੈ। ਹੋਰ ਪੜ੍ਹੋ :ਸੁਸ਼ਾਂਤ ਸਿੰਘ ਰਾਜਪੁਤ ਤੋਂ ਬਾਅਦ Kai Po Che ਦੇ ਇਸ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ ਪਰ ਕੋਰੋਨ ਨੇ ਜਿੰਨਾ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਉਹ ਹਨ ਛੋਟੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਲੋਕ। ਇਸ ਦੇ ਨਾਲ ਹੀ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਥੇ ਖਾਣ-ਪੀਣ ਨਾਲ ਜੁੜੇ ਕਾਰੋਬਾਰ ਇਸ ਤੋਂ ਬਹੁਤ ਪ੍ਰਭਾਵਿਤ ਹੋ ਹਨ। Viral Photo of 'DEAD' waitress ਦੇ ਨਾਂਅ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਇਹ ਤਸਵੀਰ ਫੈਲੀ ਹੋਈ ਹੈ। ਜੋ ਕਿ ਸਪੇਨ ਦੀ ਦੱਸੀ ਜਾ ਰਹੀ ਹੈ। ਇਸ ਵਾਇਰਲ ਤਸਵੀਰ 'ਚ ਇਕ ਵੇਟ੍ਰਐਸ ਨੇ ਡੈਡ ਬੌਡੀ ਜਿਹਾ ਪੋਜ਼ ਦਿੱਤਾ ਹੈ। ਇਹ ਤਸਵੀਰ ਸਪੇਨ ਦੀ ਹੈ। ਕੋਰੋਨਾ ਵਾਇਰਸ ਨੇ ਉੱਥੇ ਇਕ ਅਜਿਹਾ ਸੰਕਟ ਪੈਦਾ ਕੀਤਾ ਹੈ ਕਿ ਲੋਕ ਰੈਸਟੋਰੈਂਟ 'ਚ ਜਾਣ ਤੋਂ ਬਚ ਰਹੇ ਹਨ। ਇਹ ਤਸਵੀਰ ਸ਼ੇਅਰ ਕਰਦਿਆਂ ਵੇਟਰਸ ਏਨਾ ਓਲਮੋਸ ਗਰਸੀਆ ਨੇ ਲਿਖਿਆ, 'ਮੇਰਾ ਪਰਿਵਾਰ 1961 ਤੋਂ Casa Fernando 'ਚ ਰਹਿੰਦਾ ਹੈ। ਕੇਟਰਿੰਗ ਸਾਡੀ ਰੋਜ਼ੀ ਰੋਟੀ ਚਲਾਉਣ ਦਾ ਇਕਮਾਤਰ ਸਾਧਨ ਹੈ ਤੇ ਅੱਜ ਤਕ ਅਸੀਂ ਇੰਨੇ ਮਾੜੇ ਹਾਲਾਤਾਂ ਚੋਂ ਕਦੇ ਵੀ ਨਹੀਂ ਲੰਘੇ ਸੀ। Madrid region performs U-turn and says it will obey Covid lockdown rules | World news | The Guardianਉਨ੍ਹਾਂ ਲਿਖਿਆ, ਇਹ ਇੱਥੋਂ ਦਾ ਸਭ ਤੋਂ ਵਿਅਸਤ ਇਲਾਕਾ ਹੈ। ਜਿੱਥੇ ਜ਼ਿਆਦਾਤਰ ਬਾਰ ਹਨ। ਮੇਰੇ ਵਾਂਗ ਇੱਥੇ ਬਹੁਤ ਸਾਰੇ ਵੇਟਰ ਤੇ ਵੇਟਰੇਸੈਸ ਹਨ ਤੇ ਉਨ੍ਹਾਂ ਦਾ ਪਰਿਵਾਰ ਹੈ। ਦੇਖੋ ਕਿਵੇਂ ਸਾਡੀ ਰੋਜ਼ੀ ਦਾ ਇਕਲੌਤਾ ਸਾਧਨ ਪੂਰੀ ਤਰ੍ਹਾਂ ਖਤਮ ਹੋ ਗਿਆ। ਏਨਾ ਓਲਮੋਸ ਗਰਸੀਆ ਨੇ ਇਹ ਫੋਟੋ ਆਪਣੇ ਪੇਸ਼ਬੁੱਕ ਪੇਜ 'ਤੇ ਪੋਸਟ ਕੀਤੀ ਸੀ ਜਿਸ ਤੋਂ ਬਾਅਦ ਹੀ ਇਹ ਵਾਇਰਲ ਹੋਈ।


Top News view more...

Latest News view more...