Sat, Apr 27, 2024
Whatsapp

ਕਣਕ ਦੀ ਖ਼ਰੀਦ ਲਈ ਪੰਜਾਬ 'ਚ ਤਿਆਰੀਆਂ ਬਣਿਆ ਕੰਟਰੋਲ ਰੂਮ, ਸਿਹਤ ਸੁਰੱਖਿਆ ਦੇ ਇੰਤਜ਼ਾਮ

Written by  Panesar Harinder -- April 08th 2020 02:57 PM
ਕਣਕ ਦੀ ਖ਼ਰੀਦ ਲਈ ਪੰਜਾਬ 'ਚ ਤਿਆਰੀਆਂ ਬਣਿਆ ਕੰਟਰੋਲ ਰੂਮ, ਸਿਹਤ ਸੁਰੱਖਿਆ ਦੇ ਇੰਤਜ਼ਾਮ

ਕਣਕ ਦੀ ਖ਼ਰੀਦ ਲਈ ਪੰਜਾਬ 'ਚ ਤਿਆਰੀਆਂ ਬਣਿਆ ਕੰਟਰੋਲ ਰੂਮ, ਸਿਹਤ ਸੁਰੱਖਿਆ ਦੇ ਇੰਤਜ਼ਾਮ

ਚੰਡੀਗੜ੍ਹ - ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਫ਼ਸਲ ਦੀ ਵਾਢੀ ਤੇ ਮੰਡੀਕਰਨ ਨਾਲ ਜੁੜੀਆਂ ਮੁਸ਼ਕਿਲਾਂ ਦੇ ਹੱਲ, ਫਸਲ ਦੀ ਚੁਕਾਈ ਅਤੇ ਲੋੜੀਂਦੇ ਤਾਲਮੇਲ ਵਾਸਤੇ ਮੰਡੀ ਬੋਰਡ ਦਾ ਇੱਕ 30 ਮੈਂਬਰੀ ਕੰਟਰੋਲ ਰੂਮ ਸਥਾਪਤ ਕੀਤਾ ਹੈ। COVID-19 ਨੂੰ ਦੇਖਦੇ ਹੋਏ ਸੀਜ਼ਨ ਦਾ ਕੰਮਕਾਜ ਨਿਰਵਿਘਨ ਚਲਾਉਣ ਲਈ ਬੇਮਿਸਾਲ ਸੁਰੱਖਿਆ ਉਪਾਅ ਅਪਣਾਉਂਦੇ ਹੋਏ, ਇਹ ਕੰਟਰੋਲ ਰੂਮ 15 ਅਪ੍ਰੈਲ ਤੋਂ ਆਪਣਾ ਕੰਮ-ਕਾਰ ਸ਼ੁਰੂ ਕਰ ਦੇਵੇਗਾ।

ਬਾਰਦਾਨੇ ਦੀ ਪਹੁੰਚ ਲਈ ਕਾਰਵਾਈਆਂ

ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੰਧਿਤ ਅਧਿਕਾਰੀਆਂ ਨਾਲ ਹਾੜ੍ਹੀ ਦੀ ਫ਼ਸਲ ਵਾਸਤੇ ਕੀਤੇ ਗਏ ਪ੍ਰਬੰਧਾਂ ਦਾ ਵੀਡੀਓ ਕਾਨਫ਼ਰੰਸਿੰਗ ਰਾਹੀਂ ਜਾਇਜ਼ਾ ਲਿਆ। ਪੱਛਮ ਬੰਗਾਲ ਦੀ ਆਪਣੀ ਹਮਰੁਤਬਾ, ਮਮਤਾ ਬੈਨਰਜੀ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਲਿਖਿਆ ਹੈ, ਜਿਸ ਰਾਹੀਂ ਉਨ੍ਹਾਂ ਨੂੰ ਬੰਗਾਲ ਵਿਖੇ ਜੂਟ ਕਾਰਖਾਨਿਆਂ ਨੂੰ ਮੁੜ ਚਲਾਉਣ ਅਤੇ ਪੰਜਾਬ ਵੱਲ੍ਹ ਬਕਾਇਆ ਰਹਿੰਦੇ ਬਾਰਦਾਨੇ ਦੀ ਪਹੁੰਚ ਬਾਰੇ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ 2019 ਤੋਂ ਮਾਰਚ 2020 ਤੱਕ ਜੂਟ ਦੀਆਂ 3.4 ਲੱਖ ਪੰਡਾਂ ਮੰਗਵਾਉਣ ਲਈ ਮਾਲ ਪੱਤਰ ਭੇਜੇ ਗਏ ਸੀ ਅਤੇ ਇਨ੍ਹਾਂ ਬਾਬਤ ਕੋਲਕਾਤਾ ਦੇ ਜੂਟ ਕਮਿਸ਼ਨਰ ਦੇ ਖਾਤੇ ਵਿੱਚ ਲਗਭਗ 1 ਹਜ਼ਾਰ ਕਰੋੜ ਰੁਪਏ ਵੀ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ 3.4 ਲੱਖ ਪੰਡਾਂ ਵਿੱਚੋਂ 2.46 ਲੱਖ ਦਾ ਨਿਰੀਖਣ ਹੋ ਚੁੱਕਿਆ ਹੈ ਅਤੇ ਹੁਣ ਤੱਕ 2.30 ਲੱਖ ਪੰਡਾਂ ਉੱਥੋਂ ਭੇਜੀਆਂ ਜਾ ਚੁੱਕੀਆਂ ਹਨ। ਮਿੱਲਾਂ ਵਿੱਚ 10,000 ਪੰਡਾਂ ਜਾਂਚ ਲਈ ਤਿਆਰ ਹਨ, ਪਰ ਦੇਸ਼ ਵਿਆਪੀ ਤਾਲ਼ਾਬੰਦੀ ਕਰਕੇ ਇਨ੍ਹਾਂ ਦੀ ਪੰਜਾਬ ਪਹੁੰਚ ਵਿੱਚ ਵਿਘਨ ਪਿਆ। ਉਨ੍ਹਾਂ ਖੁਰਾਕ ਤੇ ਖੇਤੀਬਾੜੀ ਵਿਭਾਗਾਂ ਨੂੰ ਮੰਡੀਆਂ ਅਤੇ ਖਰੀਦ ਕੇਂਦਰਾਂ ਲਈ ਮਿਆਰੀ ਕਾਰਜ ਪ੍ਰਣਾਲੀਆਂ ਨਾਲ ਅਪਨਾਉਣ ਦੇ ਹੁਕਮ ਦਿੱਤੇ। ਉਨ੍ਹਾਂ ਵਿਭਾਗਾਂ ਨੂੰ ਖਰੀਦ ਕੇਂਦਰਾਂ ਦੀ ਗਿਣਤੀ 3,761 ਤੋਂ ਵਧਾ ਕੇ 4000 ਕਰਨ ਦੇ ਵੀ ਨਿਰਦੇਸ਼ ਦਿੱਤੇ।

ਮਜ਼ਦੂਰਾਂ ਦੀ ਕੋਈ ਕਮੀ ਨਹੀਂ

ਮੁੱਖ ਮੰਤਰੀ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਮਜ਼ਦੂਰਾਂ ਦੀ ਕੋਈ ਘਾਟ ਨਹੀਂ, ਬਲਕਿ 14.2 ਲੱਖ ਕਾਮੇ ਕੰਮ-ਕਾਜ ਵਿੱਚ ਜੁਟਣ ਲਈ ਤਿਆਰ ਬਰ ਤਿਆਰ ਹਨ। ਇਸ ਤੋਂ ਇਲਾਵਾ ਕਾਰਜਾਂ ਨੂੰ ਨਿਰਵਿਘਨ ਚਲਾਉਣ ਲਈ ਮੰਡੀ ਬੋਰਡ ਦੇ ਸੇਵਾਮੁਕਤ ਕਰਮਚਾਰੀਆਂ ਅਤੇ ਖਰੀਦ ਏਜੰਸੀਆਂ ਨੂੰ ਵੀ ਵਾਪਸ ਬੁਲਾਇਆ ਜਾ ਰਿਹਾ ਹੈ।

ਸਿਹਤ ਸੁਰੱਖਿਆ ਦੇ ਇੰਤਜ਼ਾਮ

ਸਿਹਤ ਸਕੱਤਰ ਅਨੁਰਾਗ ਅਗਰਵਾਲ ਦਾ ਕਹਿਣਾ ਹੈ ਕਿ ਮੰਡੀਆਂ ਦੀ COVID-19 ਤੋਂ ਯਕੀਨੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ਾਂ ਦੇ ਵੇਰਵੇ ਤਿਆਰ ਕੀਤੇ ਜਾ ਰਹੇ ਹਨ। ਕਿਸਾਨਾਂ ਅਤੇ ਮਜ਼ਦੂਰਾਂ ਦੀ ਜਾਂਚ ਦੇ ਪ੍ਰਬੰਧ ਹੋਣਗੇ, ਮਾਸਕ ਲਾਜ਼ਮੀ ਕੀਤੇ ਜਾਣਗੇ ਅਤੇ ਆਸਾਨੀ ਨਾਲ ਵਾਰ-ਵਾਰ ਹੱਥ ਧੋਣ ਦੇ ਪ੍ਰਬੰਧ ਵੀ ਹਰ ਮੰਡੀ ਵਿੱਚ ਯਕੀਨੀ ਬਣਾਏ ਜਾਣਗੇ।

Top News view more...

Latest News view more...