ਕੋਰੋਨਾ ਤੋਂ ਬਚਾਅ ਲਈ ਕਿਉਂ ਜ਼ਰੂਰੀ ਹੈ ਡਬਲ ਮਾਸਕ ,ਪੜ੍ਹੋ ਡਬਲ ਮਾਸਕਿੰਗ ਦੇ ਫ਼ਾਇਦੇ
ਨਵੀਂ ਦਿੱਲੀ : ਕੋਰੋਨਾ ਲਾਗ ਦੀ ਦੂਜੀ ਲਹਿਰ ਵਿੱਚ ਸੰਕਰਮਿਤ ਹੋਣ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ। ਕੋਰੋਨਾ ਤੋਂ ਬਚਾਅ ਲਈ ਮਾਸਕ ਸਭ ਤੋਂ ਕਾਰਗਰ ਸਾਬਤ ਹੋਇਆ ਹੈ। ਜਿੱਥੇ ਸਰਕਾਰਾਂ ਨੇ ਮਾਸਕ ਪਹਿਨਣ ਨੂੰ ਲੈ ਕੇ ਸਖ਼ਤੀ ਕੀਤੀ ਹੈ ,ਓਥੇ ਹੀ ਡਾਕਟਰਾਂ ਵੱਲੋਂ ਵੀ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਦੇਸ਼ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਡਬਲ ਮਾਸਕਿੰਗ (ਇਕੋ ਸਮੇਂ ਦੋ ਮਾਸਕ ਲਗਾਉਣ) ਦੀ ਗੱਲ ਹੋ ਰਹੀ ਹੈ।
ਕੋਰੋਨਾ ਤੋਂ ਬਚਾਅ ਲਈ ਕਿਉਂ ਜ਼ਰੂਰੀ ਹੈਡਬਲ ਮਾਸਕ ,ਪੜ੍ਹੋ ਕਿਨ੍ਹਾਂ ਫ਼ਾਇਦੇਮੰਦ ਹੈ ਦੋਹਰਾ ਮਾਸਕ
ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield
ਡਬਲ ਮਾਸਕ ਕੋਰੋਨਾ ਤੋਂ ਬਚਾਅ ਲਈ ਕਿੰਨਾਕਾਰਗਰ ਹੈ, ਇਸ ਨੂੰ ਲੈ ਕੇ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਯੂਐਨਸੀ ਦੀ ਖੋਜ ਦੇ ਅਨੁਸਾਰ ਡਬਲ ਫੇਸ ਮਾਸਕ ਪਹਿਨਣ ਨਾਲਸਾਰਸ-ਸੀਓਵੀ -2 ਨਾਲ ਸੰਕਰਮਿਤ ਬੂੰਦਾਂ ਨੂੰ ਫਿਲਟਰ ਕਰਨ ਦੀ ਸਮਤਾ ਦੁੱਗਣੀ ਹੋ ਸਕਦੀ ਹੈ। ਜਿਸ ਨਾਲ ਉਸਨੂੰ ਪਹਿਨਣ ਵਾਲੇ ਦੇ ਨੱਕ ਅਤੇ ਮੂੰਹ ਤੱਕ ਪਹੁੰਚਣ ਤੋਂ ਰੋਕਦਾ ਹੈ। ਡਬਲ ਮਾਸਕਿੰਗ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜਦੋਂ ਦੋ ਲੋਕ ਇਕ ਦੂਜੇ ਨਾਲ ਗੱਲਬਾਤ ਕਰ ਰਹੇ ਹੋਣ ਤਾਂ ਦੋਵਾਂ ਨੇ ਕਿਸ ਤਰ੍ਹਾਂ ਦਾ ਮਾਸਕ ਪਾਇਆ ਹੈ।
ਕੋਰੋਨਾ ਤੋਂ ਬਚਾਅ ਲਈ ਕਿਉਂ ਜ਼ਰੂਰੀ ਹੈਡਬਲ ਮਾਸਕ ,ਪੜ੍ਹੋ ਕਿਨ੍ਹਾਂ ਫ਼ਾਇਦੇਮੰਦ ਹੈ ਦੋਹਰਾ ਮਾਸਕ
90 ਪ੍ਰਤੀਸ਼ਤ ਕਾਰਗਰ ਹੈ ਡਬਲ ਮਾਸਕਿੰਗ
ਕੋਰੋਨਾ ਤੋਂ ਬਚਾਅ ਲਈ ਕਿਉਂ ਜ਼ਰੂਰੀ ਹੈਡਬਲ ਮਾਸਕ ,ਪੜ੍ਹੋ ਕਿਨ੍ਹਾਂ ਫ਼ਾਇਦੇਮੰਦ ਹੈ ਦੋਹਰਾ ਮਾਸਕ
ਇਕ ਹੋਰ ਖੋਜ ਦੇ ਅਨੁਸਾਰ ਅਮਰੀਕਾ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (CDC) ਨੇ ਮਾਸਕ ਨੂੰ ਲੈ ਕੇ ਇੱਕ ਨਵਾਂ ਖੁਲਾਸਾ ਕੀਤਾ ਹੈ। ਸੀਡੀਸੀ ਦੇ ਵਿਗਿਆਨੀਆਂ ਅਨੁਸਾਰ ਇੱਕ ਮਾਸਕ ਨਾਲੋਂ ਦੋ ਮਾਸਕ ਪਹਿਨਣੇ ਵਧੀਆ ਹੈ। ਇਸ ਨੂੰ ਡਬਲ ਮਾਸਕਿੰਗ ਕਿਹਾ ਜਾਂਦਾ ਹੈ। ਇਹ ਸਰੀਰ ਵਿੱਚ ਲਾਗ ਦੀਆਂ ਬੂੰਦਾਂ ਨੂੰ ਰੋਕਣ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅਸਰਦਾਰ ਹੈ।
ਕੋਰੋਨਾ ਤੋਂ ਬਚਾਅ ਲਈ ਕਿਉਂ ਜ਼ਰੂਰੀ ਹੈਡਬਲ ਮਾਸਕ ,ਪੜ੍ਹੋ ਕਿਨ੍ਹਾਂ ਫ਼ਾਇਦੇਮੰਦ ਹੈ ਦੋਹਰਾ ਮਾਸਕ
ਡਬਲ ਮਾਸਕਿੰਗ ਦੇ ਫਾਇਦੇ
ਖੋਜ ਦੇ ਅਨੁਸਾਰ, ਡਬਲ ਮਾਸਕਿੰਗ ਦੇ ਦੋ ਫਾਇਦੇ ਹਨ। ਮਾਸਕ ਚਿਹਰੇ 'ਤੇ ਬਿਹਤਰ ਫਿਟ ਬੈਠਦਾ ਹੈ। ਡਬਲ ਮਾਸਕਿੰਗ ਤੁਹਾਨੂੰ ਅਤੇ ਦੂਜਿਆਂ ਨੂੰ ਵੀ ਲਾਗ ਲੱਗਣ ਤੋਂ ਰੋਕ ਸਕਦੇ ਹਨ। ਡਬਲ ਮਾਸਕਿੰਗ ਨਾਲ ਹਵਾ ਵੀ ਫਿਲਟਰ ਹੋ ਕੇ ਨੱਕ ਅੰਦਰ ਜਾਂਦੀ ਹੈ। ਡਬਲ ਮਾਸਕ ਵਿਚ ਹਵਾ 85.4 ਪ੍ਰਤੀਸ਼ਤ ਤੱਕ ਫਿਲਟਰ ਹੋ ਜਾਂਦੀ ਹੈ।
ਕੋਰੋਨਾ ਤੋਂ ਬਚਾਅ ਲਈ ਕਿਉਂ ਜ਼ਰੂਰੀ ਹੈਡਬਲ ਮਾਸਕ ,ਪੜ੍ਹੋ ਕਿਨ੍ਹਾਂ ਫ਼ਾਇਦੇਮੰਦ ਹੈ ਦੋਹਰਾ ਮਾਸਕ
ਪੜ੍ਹੋ ਹੋਰ ਖ਼ਬਰਾਂ : ਬਿਮਾਰ ਪਤੀ ਨੂੰ ਬਚਾਉਣ ਲਈ ਮੂੰਹ ਨਾਲ ਸਾਹ ਦਿੰਦੀ ਰਹੀ ਮਹਿਲਾ, ਪਤਨੀ ਦੀ ਗੋਦ 'ਚ ਪਤੀ ਨੇ ਤੋੜਿਆ ਦਮ
ਕਿਨ੍ਹਾਂ ਥਾਵਾਂ 'ਤੇ ਕਰਨੀ ਹੈ ਡਬਲ ਮਾਸਕਿੰਗ ਦੀ ਵਰਤੋਂ
ਭੀੜ ਵਾਲੀਆਂ ਜਨਤਕ ਥਾਵਾਂ, ਜਨਤਕ ਆਵਾਜਾਈ, ਮਾਰਕੀਟ, ਹਸਪਤਾਲ ਜਾਂ ਸਕੂਲ ਵਿਚ ਡਬਲ ਮਾਸਕਿੰਗ ਕਰੋ। ਡਬਲ ਮਾਸਕਿੰਗ ਕਰ ਸਕਦਾ ਹੈ.
-PTCNews