ਮੁੱਖ ਖਬਰਾਂ

ਸਜ਼ਾ ਪੂਰੀ ਕਰ ਚੁੱਕੇ ਸਿਆਸੀ ਕਾਰਕੁੰਨਾਂ ਨੂੰ ਰਿਹਾਅ ਕਰਵਾਉਣ ਲਈ ਮਨੁੱਖੀ ਕੜੀ ਬਣਾਈ

By Ravinder Singh -- April 08, 2022 3:42 pm

ਪਟਿਆਲਾ : ਅੱਜ ਲੋਕ ਸੰਘਰਸ਼ ਕਮੇਟੀ ਵੱਲੋਂ ਹਵਾਲਾਤੀਆਂ, ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕਾਰਕੁੰਨਾਂ ਨੂੰ ਰਿਹਾਅ ਕਰਵਾਉਣ ਲਈ ਪੁੱਡਾ ਗਰਾਊਂਡ ਵਿੱਚ ਇਕੱਠੇ ਹੋ ਕੇ ਰੈਲੀ ਕਰਨ ਮਗਰੋਂ ਦੁੱਖ ਨਿਵਾਰਨ ਸਾਹਿਬ ਚੌਕ ਵਿਖੇ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 8 ਅਪ੍ਰੈਲ 1929 ਨੂੰ ਸ਼ਹੀਦ ਭਗਤ ਸਿੰਘ ਹੋਰਾਂ ਵੱਲੋਂ ਅੰਗਰੇਜ਼ੀ ਹਕੂਮਤ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ਼ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਇਸ ਇਤਿਹਾਸਕ ਦਿਨ ਦੇ ਮੌਕੇ ਉਤੇ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਰਮਿੰਦਰ ਪਟਿਆਲਾ ਤੇ ਕੋ-ਕਨਵੀਨਰ ਅਮਨਦੀਪ ਸਿੰਘ ਵੱਲੋਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਰ ਇਕ ਵਿਰੋਧੀ ਆਵਾਜ਼ ਨੂੰ ਆਪਣੇ ਵਿਚ ਰਲਾ ਲੈਣਾ ਚਾਹੁੰਦੀ ਹੈ ਜਾਂ ਕਿਸੇ ਨਾ ਕਿਸੇ ਕੀਮਤ ਉਤੇ ਦਬਾਉਣਾ ਚਾਹੁੰਦੀ ਹੈ।

ਸਜ਼ਾ ਪੂਰੀ ਕਰ ਚੁੱਕੇ ਸਿਆਸੀ ਕਾਰਕੁੰਨਾਂ ਨੂੰ ਰਿਹਾਅ ਕਰਵਾਉਣ ਲਈ ਮਨੁੱਖੀ ਕੜੀ ਬਣਾਈ

ਸਰਕਾਰ ਵੱਲੋਂ ਸਵਿੰਧਾਨ ਦੀ ਸਹੁੰ ਖਾ ਕੇ ਆਪਣਾ ਕਾਰਜਕਾਲ ਸ਼ੁਰੂ ਕੀਤਾ ਜਾਂਦਾ ਹੈ ਪਰ ਉਸ ਅਨੁਸਾਰ ਹਵਾਲਾਤੀਆਂ, ਕੈਦੀਆਂ ਤੇ ਸਿਆਸੀ ਕਾਰਕੁੰਨਾਂ ਨੂੰ ਮਿਲੇ ਹੱਕ ਦੇਣ ਤੋਂ ਵਾਂਝੀਆਂ ਰੱਖਦੀਆਂ ਹਨ। ਦੇਸ਼ ਦੀ ਆਰਥਿਕਤਾ ਨੂੰ ਖੋਰਾ ਲਾ ਰਹੀਆਂ ਦੇਸ਼ੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਖਿਲਾਫ਼ ਬੋਲਣ ਦੀ ਥਾਂ ਹਰ ਇਕ ਉਸ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਜੋ ਲੋਕਾਂ ਦੇ ਬੁਨਿਆਦੀ ਮੁੱਦਿਆਂ ਬਾਰੇ ਉੱਠਦੀ ਹੋਵੇ। ਸਰਕਾਰ ਲੋਕ ਵਿਰੋਧੀ ਤਾਕਤਾਂ ਨੂੰ ਵਧਾ ਚੜ੍ਹਾ ਕੇ ਲੋਕਾਂ ਦੇ ਬੁਨਿਆਦੀ ਹੱਕਾਂ ਨੂੰ ਖੋਹਣਾ ਚਾਹੁੰਦੀ ਹੈ‌। ਦਿੱਲੀ ਦੀਆਂ ਬਰੂਹਾਂ ਉਤੇ ਲੱਗੇ ਕਿਸਾਨ ਅੰਦੋਲਨ ਨੇ ਦੇਸ਼ ਦੇ ਲੋਕਾਂ ਵਿੱਚ ਸੰਘਰਸ਼ ਕਰਨ ਦੀ ਊਰਜਾ ਪੈਦਾ ਕੀਤੀ ਹੈ। ਇਸੇ ਤਰ੍ਹਾਂ ਲੋਕ ਇਕੱਠੇ ਹੋ ਕੇ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਵਿੱਢੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਨੂੰ ਤਿਆਰ ਹਨ। ਇਸੇ ਤਰ੍ਹਾਂ ਡੀ.ਟੀ.ਐਫ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵੱਲੋਂ ਸਰਕਾਰ ਦੀਆਂ ਸੂਬਿਆਂ ਦੇ ਹੱਕਾਂ 'ਤੇ ਡਾਕਾ ਮਾਰਨ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਦੀ ਫਾਸ਼ੀਵਾਦ ਸਰਕਾਰ ਲਗਾਤਾਰ ਸਾਰੀਆਂ ਤਾਕਤਾਂ ਤੇ ਆਰਥਿਕਤਾ ਨੂੰ ਆਪਣੇ ਕਬਜ਼ੇ ਹੇਠ ਲੈ ਲੈਣਾ ਚਾਹੁੰਦੀ ਹੈ।

ਸਜ਼ਾ ਪੂਰੀ ਕਰ ਚੁੱਕੇ ਸਿਆਸੀ ਕਾਰਕੁੰਨਾਂ ਨੂੰ ਰਿਹਾਅ ਕਰਵਾਉਣ ਲਈ ਮਨੁੱਖੀ ਕੜੀ ਬਣਾਈਸੂਬਿਆਂ ਦੀ ਆਮਦਨ ਉਤੇ ਡਾਕਾ ਮਾਰ ਕੇ ਜੀਐਸਟੀ ਲਾਗੂ ਕੀਤਾ ਤੇ ਹੁਣ ਅੱਗੇ ਵਧਦਿਆਂ ਡੈਮ ਸੁਰੱਖਿਆ ਐਕਟ ਤੇ ਚੰਡੀਗੜ੍ਹ ਵਿੱਚ ਕੇਂਦਰ ਦੇ ਰੂਲ ਲਾਗੂ ਕਰਨ ਰਾਹੀਂ ਸੂਬਿਆਂ ਦੇ ਬਾਕੀ ਬਚਦੇ ਹੱਕਾਂ ਉਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਇਸ ਖਿਲਾਫ ਜਿਹੜੀ ਵੀ ਕੋਈ ਆਵਾਜ਼ ਉੱਠਦੀ ਹੈ ਉਸਨੂੰ ਹਰ ਇਕ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੋਕ ਸੰਘਰਸ਼ ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਮੁਲਕ ਦੇ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਕੀਤੇ ਹਵਾਲਾਤੀਆਂ, ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕਰਨ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਮਨ ਦਿਓਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

ਸਜ਼ਾ ਪੂਰੀ ਕਰ ਚੁੱਕੇ ਸਿਆਸੀ ਕਾਰਕੁੰਨਾਂ ਨੂੰ ਰਿਹਾਅ ਕਰਵਾਉਣ ਲਈ ਮਨੁੱਖੀ ਕੜੀ ਬਣਾਈਇਸ ਮੌਕੇ ਦਵਿੰਦਰ ਸਿੰਘ ਪੂਨੀਆ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ, ਡੀ.ਐਮ.ਐਫ ਦੇ ਆਗੂ ਹਰਦੀਪ ਟੋਡਰਪੁਰ, ਡੀ.ਟੀ.ਐਫ. ਦੇ ਆਗੂ ਅਤਿੰਦਰਪਾਲ ਸਿੰਘ ਘੱਗਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕੁਲਬੀਰ ਟੋਡਰਪੁਰ, ਗੈਸ ਏਜੰਸੀ ਵਰਕਰ ਯੂਨੀਅਨ ਦੇ ਆਗੂ ਕਸ਼ਮੀਰ ਬਿੱਲਾ ਤੇ ਹੋਰ ਸਾਥੀ ਸ਼ਾਮਿਲ ਸਨ।

ਇਹ ਵੀ ਪੜ੍ਹੋ : ਪੈਟਰੋਲ ਮਹਿੰਗਾ ਹੋਣ 'ਤੇ ਪ੍ਰੇਮਿਕਾ ਨੂੰ ਮਿਲਣ ਨਹੀਂ ਜਾ ਰਿਹੈ ਪ੍ਰੇਮੀ, ਸੋਸ਼ਲ ਮੀਡੀਆ 'ਤੇ ਵਾਇਰਲ

  • Share