ਇੱਕ ਦਲਿਤ ਨੌਜਵਾਨ ਨੂੰ ਉੱਚੀ ਜਾਤ ਦੇ ਲੋਕਾਂ ਸਾਹਮਣੇ ਬੈਠ ਕੇ ਰੋਟੀ ਖਾਣੀ ਪਈ ਮਹਿੰਗੀ , ਕੁੱਟ -ਕੁੱਟ ਮਾਰ ਦਿੱਤਾ

Dalit Man Eating While Sitting On Chair Alongside Upper Caste Man Beaten To Death
ਇੱਕ ਦਲਿਤ ਨੌਜਵਾਨ ਨੂੰ ਉੱਚੀ ਜਾਤ ਦੇ ਲੋਕਾਂ ਸਾਹਮਣੇ ਬੈਠ ਕੇ ਰੋਟੀ ਖਾਣੀ ਪਈ ਮਹਿੰਗੀ , ਕੁੱਟ -ਕੁੱਟ ਮਾਰ ਦਿੱਤਾ

ਇੱਕ ਦਲਿਤ ਨੌਜਵਾਨ ਨੂੰ ਉੱਚੀ ਜਾਤ ਦੇ ਲੋਕਾਂ ਸਾਹਮਣੇ ਬੈਠ ਕੇ ਰੋਟੀ ਖਾਣੀ ਪਈ ਮਹਿੰਗੀ , ਕੁੱਟ -ਕੁੱਟ ਮਾਰ ਦਿੱਤਾ:ਦੇਹਰਾਦੂਨ : ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ‘ਚ ਇੱਕ ਵਿਆਹ ਸਮਾਗਮ ਦੌਰਾਨ ਦਲਿਤ ਨੂੰ ਉੱਚੀ ਜਾਤ ਵਾਲੇ ਲੋਕਾਂ ਦੇ ਸਾਹਮਣੇ ਕੁਰਸੀ ‘ਤੇ ਬੈਠ ਕੇ ਰੋਟੀ ਖਾਣੀ ਮਹਿੰਗੀ ਪੈ ਗਈ ਹੈ।ਓਥੇ ਇੱਕ ਵਿਆਹ ਸਮਾਗਮ ‘ਚ ਉੱਚੀ ਜਾਤ ਦੇ ਕੁਝ ਲੋਕਾਂ ਨੇ ਕੁਰਸੀ ‘ਤੇ ਬੈਠ ਕੇ ਖਾਣ ਖਾਣ ਵਾਲੇ ਇਕ ਦਲਿਤ ਨੌਜਵਾਨ ਦੀ ਕਥਿਤ ਤੌਰ ‘ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਜਤਿੰਦਰ ਦਾਸ (23) ਵਜੋਂ ਹੋਈ ਹੈ।

Dalit Man Eating While Sitting On Chair Alongside Upper Caste Man Beaten To Death

ਇੱਕ ਦਲਿਤ ਨੌਜਵਾਨ ਨੂੰ ਉੱਚੀ ਜਾਤ ਦੇ ਲੋਕਾਂ ਸਾਹਮਣੇ ਬੈਠ ਕੇ ਰੋਟੀ ਖਾਣੀ ਪਈ ਮਹਿੰਗੀ , ਕੁੱਟ -ਕੁੱਟ ਮਾਰ ਦਿੱਤਾ

ਜਾਣਕਾਰੀ ਅਨੁਸਾਰ ਦਲਿਤ ਨੌਜਵਾਨ ਬੀਤੀ 26 ਅਪ੍ਰੈਲ ਨੂੰ ਆਪਣੇ ਰਿਸ਼ਤੇਦਾਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਸ੍ਰੀਕੋਟ ਪਿੰਡ ਗਿਆ ਸੀ।ਜਦੋਂ ਉਹ ਵਿਆਹ ‘ਚ ਖਾਣਾ ਖਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਕੁਰਸੀ ‘ਤੇ ਉੱਚੀ ਜਾਤ ਵਾਲੇ ਕੁਝ ਲੋਕ ਖਾਣਾ ਖਾ ਰਹੇ ਸਨ।ਇਸ ਦੌਰਾਨ ਜਦੋਂ ਦਲਿਤ ਨੌਜਵਾਨ ਨੂੰ ਕੁਰਸੀ ਤੋਂ ਉੱਠਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਨੇ ਜਤਿੰਦਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਜਿਸ ਤੋਂ ਬਾਅਦ ਉਸਨੂੰ ਹਸਪਲਾਤ ‘ਚ ਦਾਖ਼ਲ ਕਰਵਾਇਆ ਗਿਆ ਸੀ ਅਤੇ 10 ਦਿਨ ਬਾਅਦ ਉਸ ਦੀ ਮੌਤ ਹੋ ਗਈ ਹੈ।

Dalit Man Eating While Sitting On Chair Alongside Upper Caste Man Beaten To Death

ਇੱਕ ਦਲਿਤ ਨੌਜਵਾਨ ਨੂੰ ਉੱਚੀ ਜਾਤ ਦੇ ਲੋਕਾਂ ਸਾਹਮਣੇ ਬੈਠ ਕੇ ਰੋਟੀ ਖਾਣੀ ਪਈ ਮਹਿੰਗੀ , ਕੁੱਟ -ਕੁੱਟ ਮਾਰ ਦਿੱਤਾ

ਜਦੋਂ ਦਲਿਤ ਨੌਜਵਾਨ ਦੀ ਮੌਤ ਬਾਰੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।ਇਸ ਮਗਰੋਂ ਪੁਲਿਸ ਨੇ 7 ਨਾਮਜ਼ਦ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Dalit Man Eating While Sitting On Chair Alongside Upper Caste Man Beaten To Death

ਇੱਕ ਦਲਿਤ ਨੌਜਵਾਨ ਨੂੰ ਉੱਚੀ ਜਾਤ ਦੇ ਲੋਕਾਂ ਸਾਹਮਣੇ ਬੈਠ ਕੇ ਰੋਟੀ ਖਾਣੀ ਪਈ ਮਹਿੰਗੀ , ਕੁੱਟ -ਕੁੱਟ ਮਾਰ ਦਿੱਤਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਾਂਗਰਸ ਦੀ ਗੁੰਡਾਗਰਦੀ ਜਾਂ ਸੱਤਾ ਦਾ ਨਸ਼ਾ , ਨੌਜਵਾਨ ਨੇ ਪੁੱਛਿਆ ਸਵਾਲ ਤਾਂ ਭੱਠਲ ਨੇ ਥੱਪੜ ਜੜਿਆ

ਇਸ ਘਟਨਾ ਮਗਰੋਂ ਮ੍ਰਿਤਕ ਨੌਜਵਾਨ ਦੀ ਭੈਣ ਪੂਜਾ ਨੇ ਦੱਸਿਆ ਕਿ ਜਿਹੜੇ ਵਿਆਹ ‘ਚ ਇਹ ਘਟਨਾ ਵਾਪਰੀ ਉਹ ਇਕ ਦਲਿਤ ਵਿਆਹ ਸੀ।ਪੂਜਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਸਿਰਫ਼ ਇੰਨਾ ਹੀ ਕਸੂਰ ਸੀ ਕਿ ਉਸ ਨੇ ਮੇਜ-ਕੁਰਸੀ ‘ਤੇ ਬੈਠ ਕੇ ਖਾਣਾ ਖਾਧਾ ਸੀ।ਉਸ ਦੇ ਸਾਹਮਣੇ ਸਵਰਨ ਜਾਤੀ ਦੇ ਲੋਕ ਬੈਠੇ ਸਨ।ਇਸ ਕਾਰਨ ਸਵਰਨ ਜਾਤੀ ਦੇ ਲੋਕ ਗੁੱਸੇ ‘ਚ ਆ ਗਏ।ਪੂਜਾ ਨੇ ਦੱਸਿਆ ਕਿ ਉਸ ਦਾ ਭਰਾ ਪਰਿਵਾਰ ‘ਚ ਇਕੱਲਾ ਕਮਾਉਣ ਵਾਲਾ ਸੀ।
-PTCNews