ਕੈਪਟਨ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਖਿਲਵਾੜ ਕੀਤਾ ਹੈ : ਪਵਨ ਟੀਨੂੰ

By Shanker Badra - August 04, 2020 9:08 pm

ਕੈਪਟਨ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਖਿਲਵਾੜ ਕੀਤਾ ਹੈ : ਪਵਨ ਟੀਨੂੰ:ਜਲੰਧਰ : ਸੂਬਾ ਸਰਕਾਰ ਆਪਣੀ ਸੱਤਾ ਦੇ ਸਾਢੇ ਤਿੰਨ ਸਾਲ ਪੂਰੇ ਹੋਣ 'ਤੇ ਵੀ ਅਜੇ ਤੱਕ ਜਨਤਾ ਦੇ ਲਈ ਕੁਝ ਨਹੀਂ ਕਰ ਪਾ ਰਹੀ ਤੇ ਆਪਣੇ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ। ਇਹ ਇਲਜ਼ਾਮ ਲਾਏ ਗਏ ਹਨ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਵੱਲੋਂ। ਉਨ੍ਹਾਂ ਨੇ ਆਦਮਪੁਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸਰਕਾਰ ਖਿਲਾਫ ਮੋਰਚਾ ਖੋਲ੍ਹਦਿਆਂ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ।

ਕੈਪਟਨ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਖਿਲਵਾੜ ਕੀਤਾ ਹੈ : ਪਵਨ ਟੀਨੂੰ

ਜਿਥੇ ਉਹਨਾਂ ਦਲਿਤ ਵਿਦਿਆਰਥੀਆਂ ਨਾਲ ਹੋਏ ਧੱਕੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ,ਉੱਥੇ ਹੀ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ 'ਤੇ ਵੀ ਪੰਜਾਬ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਪਵਨ ਕੁਮਾਰ ਟੀਨੂੰ ਨੇ ਕਿਹਾ ਕੇ ਜੇਕਰ ਨਜ਼ਾਇਜ ਸ਼ਰਾਬ ਫੈਕਟਰੀਆਂ ਤੇ ਕੈਪਟਨ ਅੰਮਰਿੰਦਰ ਸਿੰਘ ਦੀ ਸਖਤ ਕਾਰਵਾਈ ਹੁੰਦੀ ਤਾਂ ਸ਼ਾਇਦ ਅੱਜ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਖੇ ਇੰਨੀਆਂ ਮੌਤਾਂ ਨਾ ਹੁੰਦੀਆਂ ਅਤੇ ਨਾ ਹੀ ਇੰਨੇ ਘਰ ਬਰਬਾਦ ਹੁੰਦੇ।

ਕੈਪਟਨ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਖਿਲਵਾੜ ਕੀਤਾ ਹੈ : ਪਵਨ ਟੀਨੂੰ

ਇਸ ਦੇ ਨਾਲ ਹੀ ਉਨ੍ਹਾਂ ਦਲਿਤ ਵਿਦਿਆਰਥੀਆਂ ਨਾਲ ਹੋ ਰਹੇ ਧਕੇ ਨੂੰ ਲੈ ਕੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਜਵਾਬ ਦਿਓ ਕੈਪਟਨ ਸਾਹਿਬ ਇਨ੍ਹਾਂ ਮਾਸੂਮ ਵਿਦਿਆਰਥੀਆਂ ਦੇ ਭਵਿੱਖ ਦਾ ਜਿਨ੍ਹਾਂ ਦੀ ਪੜ੍ਹਾਈ ਦੇ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ ਅੱਜ ਉਹ ਮਾਸੂਮ ਬੱਚੇ ਤੁਹਾਡੇ ਕੋਲੋਂ ਸਵਾਲ ਪੁੱਛ ਰਹੇ ਹਨ ,ਕਿੱਥੇ ਗਿਆ ਪਿਛਲੀ ਸਰਕਾਰ ਸਮੇਂ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਵਾਲਾ ਵਜ਼ੀਫ਼ਾ ..? ਨਾਲ ਹੀ ਪਵਨ ਕੁਮਾਰ ਨੇ ਇਹ ਵੀ ਕਿਹਾ ਕਿ ਝੂਠ ਬੋਲ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਦਲਿਤ ਪਰਿਵਾਰਾਂ ਤੋਂ ਵੋਟ ਹਾਸਲ ਕਰਕੇ ਬਾਅਦ ਵਿੱਚ ਪੁੱਛਿਆ ਤੱਕ ਨਹੀਂ।

ਇਨ੍ਹਾਂ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗਰੀਬ ਲੜਕੀਆਂ ਨੂੰ ਮਿਲਣ ਵਾਲੀ  ਸ਼ਗਨ ਸਕੀਮ ਵੀ ਬੰਦ ,ਬਜ਼ੁਰਗਾਂ ਨੂੰ ਮਿਲਣ ਵਾਲੀ ਪੈਨਸ਼ਨ ਵੀ ਬੰਦ ,ਵਿਦਿਆਰਥੀਆਂ ਨੂੰ ਵਜੀਫਾ ਵੀ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੀ ਆਮ ਜਨਤਾ ਦਾ ਕੀ ਕਸੂਰ ,ਜਿਨ੍ਹਾਂ ਨੇ ਕੈਪਟਨ ਦੇ ਵਾਅਦਿਆਂ 'ਤੇ ਯਕੀਨ ਕਰਕੇ ਉਹਨੂੰ ਸੱਤਾ ਹਾਸਲ ਕਰਵਾਈ ਹੈ। ਅੱਜ ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੋ ਕੇ ਸੜਕਾਂ 'ਤੇ ਉਤਰਿਆ ਹੋਇਆ ਹੈ।
-PTCNews

adv-img
adv-img