ਮੁੱਖ ਖਬਰਾਂ

25 ਹਜ਼ਾਰ ਦੇ ਮੁਚਕਲੇ 'ਤੇ ਦੀਪ ਸਿੱਧੂ ਨੂੰ ਦੂੱਜੇ ਕੇਸ ਵਿਚੋਂ ਵੀ ਮਿਲੀ ਜ਼ਮਾਨਤ

By Jagroop Kaur -- April 26, 2021 11:04 am -- Updated:Feb 15, 2021

ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੀਪ ਸਿੱਧੂ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਸਿੱਧੂ ਜ਼ਮਾਨਤ ਦਿੱਤੀ ਹੈ। ਦੱਸ ਦੇਈਏ ਕਿ ਦੀਪ ਸਿੱਧੂ ’ਤੇ ਇਹ ਦੂਜਾ ਕੇਸ ਸੀ, ਜੋ ਕਿ ਆਈ. ਐੱਸ. ਆਈ. ਵਲੋਂ ਦਰਜ ਕਰਵਾਇਆ ਸੀ। 

Read More : ਕੋਰੋਨਾ ਪੀੜਤਾਂ ਲਈ ਰੇਲਵੇ ਨੇ ਕੀਤਾ ਵੱਡਾ ਉਪਰਾਲਾ, ਡੱਬਿਆਂ ‘ਚ ਮਰੀਜ਼ਾਂ ਲਈ ਬਣਾਏ ਕਮਰੇ

ਇਸ ਤੋਂ ਪਹਿਲਾਂ ਕੋਰਟ ਦਿੱਲੀ ਵਿਖੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦੀਪ ਸਿੱਧੂ ਨੂੰ ਜ਼ਮਾਨਤ ਦੇ ਚੁੱਕੀ ਹੈ। ਇਸ ਕੇਸ ’ਚ ਜ਼ਮਾਨਤ ਮਿਲਦੇ ਹੀ ਦੀਪ ਸਿੱਧੂ ਦੀ ਮੁੜ ਗਿ੍ਰਫ਼ਤਾਰੀ ਹੋ ਗਈ ਸੀ।Deep Sidhu

READ MORE : ਪੰਜਾਬ ‘ਚ ਕੋਰੋਨਾ ਦਾ ਕਹਿਰ, 76 ਹੋਰ ਲੋਕਾਂ ਦੀ ਮੌਤ, 24 ਘੰਟੇ ‘ਚ…

ਤਿੰਨ ਮਹੀਨੇ ਤੋਂ ਪੁਿਲਸ ਹਿਰਾਸਤ ਵਿਚ ਬੰਦ ਦੀਪ ਸਿੱਧੂ ਦੀ ਇਕ ਕੇਸ ਵਿਚ ਪਹਿਲਾਂ ਜ਼ਮਾਨਤ ਹੋਈ ਸੀ ਅਤੇ ਜਿਸ ਦਿਨ ਉਸ ਨੇ ਬਾਹਰ ਆਉਣਾ ਸੀ, ਉਸ ਦਿਨ ਉਸ ਉੱਪਰ ਇਕ ਹੋਰ ਕੇਸ ਦਰਜ਼ ਕਰਕੇ ਰਿਮਾਂਡ ਦੀ ਮੰਗ ਪੁਲਿਸ ਨੇ ਕੀਤੀ ਸੀ। ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਸੀ ਅਤੇ ਅੱਜ ਦੀਪ ਸਿੱਧੂ ਦੀ ਦੂਸਰੇ ਪਾਏ ਕੇਸ ਵਿਚ ਵੀ ਜ਼ਮਾਨਤ ਹੋ ਗਈ ਹੈ, ਇਹ ਜਾਣਕਾਰੀ ਵਕੀਲ ਹਰਿੰਦਰ ਸਿੰਘ ਖੋਸਾ ਵਲੋਂ ਦਿੱਤੀ ਗਈ ਹੈ |

  • Share