Fri, Apr 26, 2024
Whatsapp

ਦਿੱਲੀ 'ਚ ਭੜਕੀ ਹਿੰਸਾ ਦੌਰਾਨ ਹੁਣ ਤੱਕ 5 ਲੋਕਾਂ ਦੀ ਮੌਤ, 100 ਤੋਂ ਜ਼ਿਆਦਾ ਜ਼ਖਮੀ

Written by  Jashan A -- February 25th 2020 08:27 AM -- Updated: February 26th 2020 03:28 PM
ਦਿੱਲੀ 'ਚ ਭੜਕੀ ਹਿੰਸਾ ਦੌਰਾਨ ਹੁਣ ਤੱਕ 5 ਲੋਕਾਂ ਦੀ ਮੌਤ, 100 ਤੋਂ ਜ਼ਿਆਦਾ ਜ਼ਖਮੀ

ਦਿੱਲੀ 'ਚ ਭੜਕੀ ਹਿੰਸਾ ਦੌਰਾਨ ਹੁਣ ਤੱਕ 5 ਲੋਕਾਂ ਦੀ ਮੌਤ, 100 ਤੋਂ ਜ਼ਿਆਦਾ ਜ਼ਖਮੀ

ਨਵੀਂ ਦਿੱਲੀ: ਬੀਤੇ ਦਿਨ ਉੱਤਰ-ਪੂਰਬੀ ਦਿੱਲੀ ਦੇ ਜ਼ਾਫਰਾਬਾਦ ਤੇ ਮੌਜ਼ਪੁਰ ਇਲਾਕਿਆਂ 'ਚ ਸੋਧ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋਏ ਹੰਗਾਮੇ 'ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ, ਜਿਸ 'ਚ ਹੈੱਡ ਕਾਂਸਟੇਬਲ ਰਤਨ ਲਾਲ ਵੀ ਸ਼ਾਮਿਲ ਹੈ। ਉਥੇ ਹੀ ਇਸ ਹਾਦਸੇ 'ਚ 100 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ਼ ਦੇ ਲਈ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। https://twitter.com/ANI/status/1232111661860806656?s=20 ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਮੌਜਪੁਰ ਇਲਾਕੇ 'ਚ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ, ਜਿਸ ਦੀ ਪਹਿਚਾਣ ਸ਼ਾਹਰੁਖ ਵਜੋਂ ਹੋਈ ਹੈ। ਅੱਜ ਵੀ ਦਿੱਲੀ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜਿਸ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹੋਰ ਪੜ੍ਹੋ: ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਮਾਰੀਆਂ ਗੋਲੀਆਂ, ਪਰਸ ਖੋਹ ਕੇ ਹੋਏ ਫਰਾਰ https://twitter.com/ANI/status/1232124843547492352?s=20 ਅਜਿਹੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕੁਲਪੁਰੀ,ਜੋਹਰੀ ਇਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ ਅਤੇ ਸਾਰੇ ਇਲਾਕਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਤਰੀ-ਪੂਰਬੀ ਦਿੱਲੀ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ। https://twitter.com/ANI/status/1232124956613300225?s=20 ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਸੀ. ਏ. ਏ. ਸਮਰਥਕ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਇਕ ਦੂਜੇ 'ਤੇ ਪਥਰਾਅ ਕੀਤਾ ਅਤੇ ਫਿਰ ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ। -PTC News


Top News view more...

Latest News view more...