Fri, Apr 26, 2024
Whatsapp

ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦੋਸਾਂਝਾਂ ਵਾਲੇ ਦਾ ਕਰਾਰਾ ਜਵਾਬ

Written by  Jagroop Kaur -- January 04th 2021 04:55 PM
ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦੋਸਾਂਝਾਂ ਵਾਲੇ ਦਾ ਕਰਾਰਾ ਜਵਾਬ

ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦੋਸਾਂਝਾਂ ਵਾਲੇ ਦਾ ਕਰਾਰਾ ਜਵਾਬ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਦਿਲਜੀਤ ਦੋਸਾਂਝ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਜਿਥੇ ਕਾਫੀ ਸਰਗਰਮ ਰਹੇ,ਹਾਲ ਹੀ 'ਚ ਦਿਲਜੀਤ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆਂ ਰਾਹੀਂ ਉਹਨਾਂ ਲੋਕਾਂ ਨੂੰ ਕਰਾਰ ਜਵਾਬ ਦਿੱਤਾ ਹੈ ਜਿਥੇ ਲੋਕ ਉਹਨਾਂ ਨੂੰ ਕਿਸਾਨ ਅੰਦੋਲਨ 'ਚ ਮਦਦ ਦੇਣ 'ਤੇ ਸਵਾਲ ਚੁੱਕੇ ਹਨ |

ਹਾਲ ਹੀ ’ਚ ਦਿਲਜੀਤ ਦੋਸਾਂਝ ਵਲੋਂ ਕਿਸਾਨ ਅੰਦੋਲਨ ’ਚ ਪਹੁੰਚ ਕੇ ਉਨ੍ਹਾਂ ਦੀ ਮਦਦ ਲਈ 1 ਕਰੋੜ ਰੁਪਏ ਦਿੱਤੇ ਗਏ ਸਨ। ਜਿਸ ਤੋਂ ਬਾਅਦ ਹੁਣ ਖਬਰਾਂ ਸਾਹਮਣੇ ਆਈਆਂ ਕਿ ਦਿਲਜੀਤ ਦੋਸਾਂਝ ’ਤੇ ਇਸ ਚੀਜ਼ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਕਾਰਵਾਈ ਕਰਨ ਵਾਲਾ ਹੈ। ਉਥੇ ਹੀ ਇਸ ਗੱਲ ਤੋਂ ਅੱਕੇ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਇਨਕਮ ਟੈਕਸ ਸਰਟੀਫਿਕੇਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੋਰ ਪੜ੍ਹੋ : ਕਿਸਾਨਾਂ ਦੇ Pizzaa ਖਾਣ ‘ਤੇ ਟਿੱਪਣੀ ਕਰਨ ਵਾਲਿਆਂ ਨੂੰ ਦਿਲਜੀਤ ਦੁਸਾਂਝ ਤੇ ਜੱਸੀ ਨੇ ਦਿੱਤਾ ਕਰਾਰਾ ਜਵਾਬ ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਮੀਨਿਸਟਰੀ ਆਫ ਫਾਇਨਾਂਸ ਵੱਲੋਂ ਸਰਟੀਫਿਕੇਟ ਹੈ ਜਿਸ ਵਿਚ ਉਹਨਾਂ ਦੇ ਅਸਲ ’ਚ ਉਹਨਾਂ ਵੱਲੋਂ ਟੈਕਸ ਦਿੱਤੇ ਗਏ ਹਨ। ਕਾਨੂੰਨੀ ਅਧਿਕਾਰ ਆਬਜ਼ਰਵੇਟਰੀ ਵਲੋਂ ਇਕ ਸ਼ਿਕਾਇਤ ਇਨਕਮ ਟੈਕਸ ਵਿਭਾਗ ਨੂੰ 27 ਦਸੰਬਰ ਨੂੰ ਦਰਜ ਕਰਵਾਈ ਗਈ ਸੀ।Image
ਇਹ ਸ਼ਿਕਾਇਤ ਵਿਜੇ ਪਟੇਲ ਨਾਂ ਦੇ ਸ਼ਖਸ ਦੀ ਜਾਂਚ ਤੋਂ ਬਾਅਦ ਦਰਜ ਕਰਵਾਈ ਗਈ ਹੈ, ਜਿਸ ਦਾ ਦਾਅਵਾ ਹੈ ਕਿ ਦਿਲਜੀਤ ਦੋਸਾਂਝ ਦੇ ਨਾਲ-ਨਾਲ ਸਪੀਡ ਰਿਕਾਰਡਸ ਵਲੋਂ ਵਿਦੇਸ਼ਾਂ ’ਚੋਂ ਫੰਡਿੰਗ ਇਕੱਠੀ ਕਰਕੇ ਕਿਸਾਨ ਅੰਦੋਲਨ ’ਚ ਲਗਾਈ ਗਈ ਹੈ।
 
View this post on Instagram
 

A post shared by DILJIT DOSANJH (@diljitdosanjh)


ਦਿਲਜੀਤ ਨੇ ਇਸ ’ਤੇ ਹੁਣ ਇਕ ਵੀਡੀਓ ਬਣਾ ਕੇ ਅਪਲੋਡ ਕੀਤੀ ਹੈ, ਜਿਸ ’ਚ ਨਾ ਸਿਰਫ ਉਹ ਅਜਿਹੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦੇ ਰਹੇ ਹਨ, ਸਗੋਂ ਕੰਗਨਾ ਰਣੌਤ ਦਾ ਮਖੌਲ ਵੀ ਉਡਾ ਰਹੇ ਹਨ। ਦਿਲਜੀਤ ਦੋਸਾਂਝ ਨੇ ਵੀਡੀਓ ਦੀ ਸ਼ੁਰੂਆਤ ’ਚ ਬੈਠਣ ਦੇ ਸਟਾਈਲ ਨੂੰ ਲੈ ਕੇ ਟਿੱਪਣੀ ਕੀਤੀ ਹੈ। ਅਸਲ ’ਚ ਕੰਗਨਾ ਰਣੌਤ ਆਪਣੀਆਂ ਵੀਡੀਓਜ਼ ਦੌਰਾਨ ਜਿਸ ਤਰ੍ਹਾਂ ਬੈਠਦੀ ਹੈ, ਦਿਲਜੀਤ ਨੇ ਵੀ ਉਸੇ ਤਰ੍ਹਾਂ ਬੈਠਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, ‘ਕੁਝ ਲੋਕ ਕੁਰਸੀ ’ਤੇ ਇੰਝ ਬੈਠ ਕੇ ਭਾਸ਼ਣ ਦਿੰਦੇ ਹਨ।
Image ਦਿਲਜੀਤ ਦੀ ਇਹ ਟਿੱਪਣੀ ਕੰਗਨਾ ਰਣੌਤ ਲਈ ਸੀ। ਆਪਣੀ ਇਸ ਵੀਡੀਓ 'ਚ ਦਿਲਜੀਤ ਨੇ ਆਖਿਆ ਕਿ ਇਨ੍ਹਾਂ ਦਾ ਮਕਸਦ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੁੰਦਾ ਹੈ। ਦਿਲਜੀਤ ਨੇ ਕਿਹਾ ਕਿ ਅੱਜ 4 ਤਾਰੀਖ਼ ਹੈ ਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅੱਜ ਕੋਈ ਹੱਲ ਨਿਕਲ ਆਵੇ। ਦਿਲਜੀਤ ਦੋਸਾਂਝ ਨੇ ਇਕ ਟਵੀਟ ਕਰਦਿਆਂ ਇਸ ਗੱਲ ’ਤੇ ਚੁਟਕੀ ਲਈ। ਦਿਲਜੀਤ ਦੋਸਾਂਝ ਨੇ ਆਪਣੇ ਟਵੀਟ ’ਚ ਲਿਖਿਆ, ‘FAKE & FALSE News WALEYO Schedule Fadh Leyo Mera ? Zor La Leyo Chitra Tak.. ? Eh DOSANJHANWALA BUGGE ?.

Top News view more...

Latest News view more...