ਕਿਸਾਨਾਂ ਦੇ Pizzaa ਖਾਣ ‘ਤੇ ਟਿੱਪਣੀ ਕਰਨ ਵਾਲਿਆਂ ਨੂੰ ਦਿਲਜੀਤ ਦੁਸਾਂਝ ਤੇ ਜੱਸੀ ਨੇ ਦਿੱਤਾ ਕਰਾਰਾ ਜਵਾਬ

ਇਹਨੀਂ ਦਿਨੀ ਕਿਸਾਨੀ ਬਿੱਲਾਂ ਦਾ ਮੁੱਦਾ ਭਖਿਆ ਹੋਇਆ ਹੈ , ਇਸ ਮੌਕੇ ਜਿਥੇ ਕਿਸਾਨ ਸੜਕਾਂ ‘ਤੇ ਅੰਦੋਲਨ ਕਰ ਰਹੇ ਹਨ ਤਾਂ ਉਥੇ ਹੀ ਉਹਨਾਂ ਨੂੰ ਦਾ ਸਮਰਥਨ ਕਰਨ ਵਾਲੇ ਆਪੋ ਆਪਣੇ ਤਰੀਕੇ ਨਾਲ ਸਮਰਥਨ ਦੇ ਰਹੇ ਹਨ। ਇਹਨਾਂ ‘ਚ ਵੱਧ ਕੇ ਅੱਗੇ ਆਏ ਹਨ , ਇਹਨਾਂ ਵਿੱਚ ਇਕ ਨਾਮ ਹੈ ਗਾਇਕ ਦਿਲਜੀਤ ਦੋਸਾਂਝ ਦਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਸਬੰਧੀ ਉਨ੍ਹਾਂ ਦੀ ਬਹਿਸਬਾਜ਼ੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਹੋਈ ਸੀ। ਇਸ ਸਭ ਦੇ ਚਲਦਿਆਂ ਜਿਥੇ ਸਭ ਤੋਂ ਉੱਪਰ ਦਿਲਜੀਤ ਦੋਸਾਂਝ ਨੇ ਕਿਸਾਨਾਂ ਨੂੰ ਰੱਖਿਆ, ਉਥੇ ਉਨ੍ਹਾਂ ਦੇ ਮੁੱਦਿਆਂ ਨੂੰ ਵੀ ਵੱਡੇ ਪੱਧਰ ’ਤੇ ਚੁੱਕਿਆ।

 

 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਿਸਾਨ ਧਰਨਿਆਂ ’ਚ ਪਿੱਜ਼ਾ ਦਾ ਲੰਗਰ ਲੱਗਾ ਸੀ। ਜਿਸ ‘ਤੇ ਕੁਝ ਮੀਡੀਆ ਚੈਨਲਜ਼ ਵਲੋਂ ਇਹ ਕਿਹਾ ਗਿਆ ਕਿ ਕਿਸਾਨ ਧਰਨਿਆਂ ’ਚ ਫੰਡਿੰਗ ਹੋ ਰਹੀ ਹੈ ਤੇ ਉਹ ਪਿੱਜ਼ਾ ਖਾ ਰਹੇ ਹਨ। ਬਸ ਫਿਰ ਕੀ ਸੀ ਜਦੋਂ ਇਸ ਗੱਲ ਨੂੰ ਕੁਝ ਮੀਡੀਆ ਚੈਨਲਜ਼ ਵਲੋਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਦਿਲਜੀਤ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ,

 

‘ਕਿਸਾਨਾਂ ਵਲੋਂ ਜ਼ਹਿਰ ਖਾਣਾ ਤੁਹਾਡੇ ਲਈ ਕੋਈ ਮੁੱਦਾ ਨਹੀਂ ਹੁੰਦਾ ਪਰ ਕਿਸਾਨ ਪਿੱਜ਼ਾ ਖਾ ਲਵੇ ਤਾਂ ਤੁਹਾਡੇ ਲਈ ਖ਼ਬਰ ਬਣ ਜਾਂਦੀ ਹੈ।’
ਉਥੇ ਹੁਣ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣੀ ਭੜਾਸ ਕੱਢੀ ਹੈ। ਜਸਬੀਰ ਜੱਸੀ ਨੇ ਭੜਾਸ ਕੱਢਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਇਕ ਪਾਸੇ ਫਾਹਾ ਤੇ ਦੂਜੇ ਪਾਸੇ ਪਿੱਜ਼ਾ ਨਜ਼ਰ ਆ ਰਿਹਾ ਹੈ ਤੇ ਇਨ੍ਹਾਂ ਦੇ ਹੇਠਾਂ ਲਿਖਿਆ ਹੈ ‘ਓਕੇ’ ਤੇ ‘ਨਾਟ ਓਕੇ’।

 


ਕੈਪਸ਼ਨ ’ਚ ਵੀ ਜਸਬੀਰ ਜੱਸੀ ਨੇ ਤਿੱਖੇ ਬੋਲ ਲਿਖੇ ਹਨ। ਜਸਬੀਰ ਲਿਖਦੇ ਹਨ, ‘ਕਿਸਾਨ ਜ਼ਹਿਰ ਖਾਵੇ ਤਾਂ ਤੁਹਾਨੂੰ ਫਰਕ ਨਹੀਂ ਪੈਂਦਾ, ਕਿਸਾਨ ਪਿੱਜ਼ਾ ਖਾਵੇ ਤਾਂ ਬ੍ਰੇਕਿੰਗ ਨਿਊਜ਼ ਬਣਾ ਦਿੰਦੇ ਹੋ। ਕਿਸਾਨ ਦੇ ਨੰਗੇ ਪੈਰਾਂ ’ਤੇ ਕੰਡਾ ਚੁੱਬੇ, ਕੱਚ ਲੱਗੇ ਜਾਂ ਸੱਪ ਡੰਗੇ ਖ਼ਬਰ ਨਹੀਂ, ਪਰ ਕਿਸਾਨ ਨੇ ਪੈਰਾਂ ਦੀ ਮਸਾਜ ਕਰਵਾ ਲਈ ਤਾਂ ਇੰਨੀ ਹਾਏ ਤੌਬਾ। ਜੇਕਰ ਫਸਲਾਂ ਬੀਜਣਾ ਤੇ ਭੁੱਖਿਆਂ ਦਾ ਢਿੱਡ ਭਰਨਾ ਅੱਤਵਾਦ ਹੈ ਤਾਂ ਮੈਂ ਅੱਤਵਾਦੀ ਹਾਂ।’kisan Andolan : Farmers Protest in Sangrur and Barnala Against Farmers Bills