Sat, Apr 27, 2024
Whatsapp

ਦਿਲਜੀਤ ਦੀ ਫਿਲਮ ‘ਛੜਾ’ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼

Written by  Jashan A -- June 22nd 2019 07:39 PM
ਦਿਲਜੀਤ ਦੀ ਫਿਲਮ ‘ਛੜਾ’ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼

ਦਿਲਜੀਤ ਦੀ ਫਿਲਮ ‘ਛੜਾ’ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼

ਦਿਲਜੀਤ ਦੀ ਫਿਲਮ ‘ਛੜਾ’ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼,ਪੰਜਾਬੀ ਇੰਡਸਟਰੀ 'ਚ ਆਏ ਹਫਤੇ ਇਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਆ ਰਹੀਆਂ ਹਨ, ਜਿਸ ਨਾਲ ਪੰਜਾਬੀ ਫਿਲ ਇੰਡਸਟਰੀ ਕਾਫੀ ਤਰੱਕੀ ਕਰ ਰਹੀ ਹੈ। ਬੀਤੇ ਦਿਨ ਇੱਕ ਹੋਰ ਪੰਜਾਬੀ ਫਿਲਮ ਰਿਲੀਜ਼ ਹੋਈ, ਜਿਸ ਨੇ ਤਹਿਲਕਾ ਮਚਾਇਆ ਹੈ, ਜਿਸ ਦਾ ਨਾਮ ਹੈ ‘ਛੜਾ' ਜਿਸ ਨੇ ਪਹਿਲੇ ਦਿਨ ਹੀ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ ਤੇ ਕਈ ਹੋਰ ਰਿਕਾਰਡ ਤੋੜ ਵੀ ਦਿੱਤੇ ਹਨ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ‘ਛੜਾ ਨੇ ਕਾਫੀ ਕਮਾਈ ਕਰ ਲਈ ਹੈ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ‘ਛੜਾ’ ਫਿਲਮ ਪੰਜਾਬ ‘ਚ 300 ਸਕ੍ਰੀਨਜ਼ ‘ਤੇ ਰਿਲੀਜ਼ ਕੀਤੀ ਗਈ, ਜਿਥੋਂ ਫਿਲਮ ਦੀ ਕੁਲੈਕਸ਼ਨ 2 ਕਰੋੜ 5 ਲੱਖ ਰੁਪਏ ਹੋਈ ਹੈ। ਹੋਰ ਪੜ੍ਹੋ: ਸਮਾਜ ਸੇਵੀ ਅਨਮੋਲ ਕਵੱਤਰਾ ਦੀ ਕੁੱਟਮਾਰ ਤੋਂ ਬਾਅਦ ਹੰਗਾਮਾ, ਲੋਕਾਂ ਨੇ ਲੁਧਿਆਣਾ ਮੁੱਖ ਮਾਰਗ ਕੀਤਾ ਜਾਮ, ਦੇਖੋ ਵੀਡੀਓ ਉਥੇ ਹੀ ਗੱਲ ਕੀਤੀ ਜਾਵੇ ਬਾਹਰੀ ਸੂਬਿਆਂ ਦੀ ਤਾਂ ਇਸ ਫਿਲਮ ਨੇ 200 ਸਕ੍ਰੀਨਜ਼ ਤੋਂ 55 ਲੱਖ ਦੀ ਕੁਲੈਕਸ਼ਨ ਕੀਤੀ ਹੈ। ਭਾਰਤ ‘ਚ ਇਸ ਫਿਲਮ ਨੇ 2 ਕਰੋੜ 60 ਲੱਖ ਦੀ ਕੁਲੈਕਸ਼ਨ ਕਰਕੇ ਇੱਕ ਬਹੁਤ ਹੀ ਵੱਡਾ ਰਿਕਾਰਡ ਬਣਾਇਆ ਹੈ। ਹਾਲਾਂਕਿ 'ਛੜਾ' ਫਿਲਮ ਦਾ ਮੁਕਾਬਲਾ ਬਾਲੀਵੁੱਡ ਫਿਲਮ 'ਕਬੀਰ ਸਿੰਘ' ਨਾਲ ਸੀ। 'ਕੈਰੀ ਆਨ ਜੱਟਾ 2' ਤੋਂ ਵੱਧ ਕੁਲੈਕਸ਼ਨ ਤੋਂ ਬਾਅਦ 'ਛੜਾ' ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। 'ਕੈਰੀ ਆਨ ਜੱਟਾ 2' ਨੇ ਭਾਰਤ 'ਚ ਕੁੱਲ 3.01 ਕਰੋੜ (ਗਰਾਸ ਕਮਾਈ) ਦੀ ਕਮਾਈ ਕੀਤੀ ਸੀ, ਜਦਕਿ 'ਛੜਾ' ਨੇ 3.10 ਕਰੋੜ ਦੀ (ਗਰਾਸ ਕਮਾਈ) ਨਾਲ ਨਵਾਂ ਰਿਕਾਰਡ ਬਣਾਇਆ ਹੈ। -PTC News


Top News view more...

Latest News view more...